ਅਮਿ੍ਤਸਰ, 31 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਾਹਬਾਜ਼ ਸ਼ਰੀਫ ਨੇ ਅੱਜ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਦੇ ਕਮਾਂਡ ਐਂਡ ਸਟਾਫ ਕਾਲਜ ਵਿਖੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਕਿ ਕਦੇ ਵੀ ਆਪਣੇ ਪਾਣੀ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣ ਦੇਵੇਗਾ ¢ ਉਨ੍ਹਾਂ ਕਿਹਾ ਕਿ ਪਾਕਿ ਨੂੰ ਦਰਪੇਸ਼ ਖ਼ਤਰੇ ਹੁਣ ਰਵਾਇਤੀ ਯੁੱਧ ਤੱਕ ਸੀਮਤ ਨਹੀਂ ਹਨ | ਪਾਕਿਸਤਾਨ ਫੌਜ ਦੇ ਮੁਖੀ ਫੀਲਡ ਮਾਰਸ਼ਲ ਸਈਦ ਆਸਿਮ ਮੁਨੀਰ, ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਸਰਫਰਾਜ਼ ਬੁਗਤੀ, ਸੰਘੀ ਮੰਤਰੀ ਅਹਿਸਾਨ ਇਕਬਾਲ ਅਤੇ ਅਤਾਉੱਲਾ ਤਰਾਰ, ਬਲੋਚਿਸਤਾਨ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਰਾਹਤ ਨਾਸਿਮ ਅਹਿਮਦ ਖਾਨ, ਅਤੇ ਡੀ.ਜੀ.ਆਈ.ਐਸ.ਪੀ.ਆਰ. ਮੇਜਰ ਜਨਰਲ ਅਹਿਮਦ ਸ਼ਰੀਫ ਚÏਧਰੀ ਵੀ ਇਸ ਮੌਕੇ 'ਤੇ ਮÏਜੂਦ ਸਨ | ਉਨ੍ਹਾਂ ਨੇ ਚੀਨ, ਸਾਊਦੀ ਅਰਬ, ਤੁਰਕੀ, ਕਤਰ ਤੇ ਖਾੜੀ ਰਾਜਾਂ ਵਰਗੇ ਦੇਸ਼ਾਂ ਨਾਲ ਪਾਕਿ ਦੇ ਸੰਬੰਧਾਂ ਦੀ ਵੀ ਪੁਸ਼ਟੀ ਕੀਤੀ¢