22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਅਮਰੀਕਾ ਵਿਚ ਪ੍ਰਵਾਸੀਆਂ ਦੀ ਫੜੋਫੜੀ ਕਾਰਨ ਹਫੜਾ-ਦਫੜੀ ਵਾਲਾ ਮਾਹੌਲ ਬਣਿਆ <br/>

Ad Position 21
No active advertisement
ਅਜੀਤ ਡੈਸਕ 04-06-2025
ਸੈਕਰਾਮੈਂਟੋ, 3 ਜੂਨ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ਾਂ 'ਤੇ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਪ੍ਰਵਾਸੀਆਂ ਦੀਆਂ ਗਿ੍ਫਤਾਰੀਆਂ ਵਿਚ ਤੇਜ਼ੀ ਲਿਆਂਦੀ ਹੈ ਜਿਸ ਕਾਰਨ ਹਫੜਾਦਫੜੀ ਵਾਲਾ ਮਾਹੌਲ ਬਣਿਆ ਨਜ਼ਰ ਆ ਰਿਹਾ ਹੈ¢ ਸ਼ੁਰੂ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗਿ੍ਫਤਾਰ ਕਰਨ ਦੀ ਗੱਲ ਕਹੀ ਗਈ ਸੀ ਪ੍ਰੰਤੂ ਬਾਅਦ ਵਿਚ ਪ੍ਰਵਾਸੀਆਂ ਦੀਆਂ ਗਿ੍ਫਤਾਰੀਆਂ ਦਾ ਘੇਰਾ ਵਧਾ ਦਿੱਤਾ ਗਿਆ ਤੇ ਛੋਟੇ ਮੋਟੇ ਅਪਰਾਧਾਂ ਵਿਚ ਸ਼ਾਮਿਲ ਪ੍ਰਵਾਸੀਆਂ ਨੂੰ ਵੀ ਇਸ ਘੇਰੇ ਵਿਚ ਸ਼ਾਮਿਲ ਕਰ ਲਿਆ ਗਿਆ¢ ਇੰਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਫੈਕਟਰੀਆਂ, ਹੋਟਲਾਂ ਤੇ ਖੇਤੀਬਾੜੀ ਫਾਰਮਾਂ ਉੱਪਰ ਛਾਪੇ ਮਾਰੇ ਜਾ ਰਹੇ ਹਨ ਤੇ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ¢ ਪ੍ਰਸਿੱਧ ਸੈਨ ਡੀਏਗੋ ਇਟਾਲੀਅਨ ਰੈਸਟੋਰੈਂਟ ਵਿਚ ਰਾਤ ਦੇ ਖਾਣੇ ਤੋਂ ਪਹਿਲਾਂ ਮਾਰੇ ਗਏ ਛਾਪੇ ਦੌਰਾਨ ਕਈ ਵਰਕਰਾਂ ਨੂੰ ਹਿਰਾਸਤ ਵਿਚ ਲਿਆ ਹੈ | ਸਥਾਨਕ ਸੀ. ਬੀ. ਐਸ. ਸਟੇਸ਼ਨ ਦੁਆਰਾ ਇਸ ਛਾਪੇ ਦੀ ਇਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਇਸ ਛਾਪੇ ਦਾ ਸਥਾਨਕ ਲੋਕ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਹਨ¢ ਭਾਰੀ ਗਿਣਤੀ ਵਿਚ ਹਥਿਆਰਬੰਦ ਏਜੰਟ ਰੈਸਟੋਰੈਂਟ ਵਿਚ ਦਾਖਲ ਹੋਏ ਤੇ ਉਨ੍ਹਾਂ ਨੇ ਹੋਟਲ ਵਿਚ ਕੰਮ ਕਰ ਰਹੇ ਵਰਕਰਾਂ ਨੂੰ ਹਿਰਾਸਤ ਵਿਚ ਲੈਣਾ ਸ਼ੁਰੂ ਕਰ ਦਿੱਤਾ ਜਿਸ ਦਾ ਮੌਕੇ 'ਤੇ ਹਾਜ਼ਰ ਲੋਕਾਂ ਨੇ ਵਿਰੋਧ ਕੀਤਾ ¢ ਏਜੰਟਾਂ ਨੇ ਬੁਲਟ ਪਰੂਫ ਜੈਕਟਾਂ ਪਾਈਆਂ ਹੋਈਆਂ ਸਨ ਤੇ ਆਪਣੇ ਉੱਪਰ ਹੋਮਲੈਂਡ ਸਕਿਉਰਿਟੀ ਜਾਂਚ ਲੋਗੋ ਚਿਪਕਾਇਆ ਹੋਇਆ ਸੀ ¢ ਪੈਡਰੋ ਰਿਆਸ, ਡਾਇਰੈਕਟਰ ਆਫ ਕੁਏਕਰ ਅਮੈਰੀਕਨ ਫਰੈਂਡਜ਼ ਸਰਵਿਸ ਕਮੇਟੀ ਯੂ.ਐਸ.-ਮੈਕਸੀਕੋ ਬਾਰਡਰ ਪ੍ਰੋਗਰਾਮ ਨੇ ਮੀਡੀਆ ਨੂੰ ਦੱਸਿਆ ਕਿ ਏਜੰਟਾਂ ਨੇ ਵਿਰੋਧ ਕਰ ਰਹੀ ਭੀੜ ਉੱਪਰ ਗਰਨੇਡ ਵੀ ਦਾਗੇ ¢ ਕਾਰਜਕਾਰੀ ਡਾਇਰੈਕਟਰ ਯੂ.ਐਸ. ਇੰਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਏਜੰਟਾਂ ਨੇ ਛਾਪੇ ਦੌਰਾਨ ਕੁਝ ਵੀ ਗਲਤ ਨਹੀਂ ਕੀਤਾ | ਉਨ੍ਹਾਂ ਨੇ ਕੇਵਲ ਆਪਣੀ ਲਾਅ ਇਨਫੋਰਸਮੈਂਟ ਡਿਊਟੀ ਕੀਤੀ ਹੈ¢ ਇੰਮੀਗਰਾਂਟ ਲੀਗਲ ਰਿਸੋਰਸ ਸੈਂਟਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਬਹੁਤ ਹੀ ਸੰਕਟ ਭਰੇ ਸਮੇਂ ਵਿਚ ਪਰਵਾਸੀ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ¢ ਪ੍ਰਵਾਸੀ ਨਿਆਂ ਲਈ ਅਦਾਲਤਾਂ ਵਿਚ ਆਉਂਦੇ ਹਨ ਪਰੰਤੂ ਸੁਣਵਾਈ ਵਿਚ ਵਿਘਨ ਪਾਇਆ ਜਾ ਰਿਹਾ ਹੈ¢ ਇਸ ਬਿਆਨ ਨਾਲ ਇਕ ਵੀਡੀਓ ਵੀ ਜੋੜੀ ਗਈ ਹੈ ਜਿਸ ਵਿਚ ਆਈ. ਸੀ. ਈ. ਏਜੰਟ ਅਦਾਲਤ ਵਿਚ 4 ਬੱਚਿਆਂ ਸਮੇਤ ਇਕ ਮਾਂ ਨੂੰ ਹਿਰਾਸਤ ਵਿਚ ਲੈ ਰਹੇ ਹਨ¢ ਇਕ ਨਬਾਲਗ ਬੱਚੇ ਦੇ ਹੱਥ ਪਿੱਠ ਪਿੱਛੇ ਬੰਨੇ ਹੋਏ ਨਜ਼ਰ ਆ ਰਹੇ ਹਨ¢ ਐਡੋਵੋਕੇਸੀ ਗਰੁੱਪ ਯੂਨੀਡੋਸ ਪੋਡਮੋਸ ਵਲੋਂ ਇਸੇ ਹੀ ਅਦਾਲਤ ਦੇ ਬਾਹਰਵਾਰ ਪ੍ਰਵਾਸੀਆਂ ਦੀ ਗਿ੍ਫਤਾਰੀ ਦੀ ਇਕ ਹੋਰ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਉਸ ਸਮੇਂ ਦਾ ਬਹੁਤ ਹੀ ਭਾਵੁਕ ਦਿ੍ਸ਼ ਨਜ਼ਰ ਆ ਰਿਹਾ ਹੈ ਜਿਸ ਵਿਚ ਸਿਵਲ ਵਰਦੀ ਵਿਚ ਏਜੰਟ ਦੋ ਔਰਤਾਂ ਤੇ ਇਕ ਬੱਚੇ ਨੂੰ ਕੈਦੀਆਂ ਨੂੰ ਲਿਜਾਣ ਵਾਲੀ ਗੱਡੀ ਵਿਚ ਜਬਰਨ ਚੜਾ ਰਹੇ ਹਨ¢

Ad Position 22
No active advertisement
ਪਿਛਲੀ ਖ਼ਬਰ ਗੁਕੇਸ਼ ਨੇ ਜ਼ਬਰਦਸਤ ਵਾਪਸੀ ਕਰ ਏਰੀਗਾਸੀ ਨੂੰ ਵੀ ਹਰਾਇਆ <br/> ਅਗਲੀ ਖ਼ਬਰ ਗੁਰਦੁਆਰਾ ਨਾਨਕਸਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/>
Ad Position 24