ਮੈਲਬੌਰਨ, 3 ਜੂਨ (ਏਜੰਸੀ)-ਆਸਟ੍ਰੇਲੀਆ ਵਿਚ ਇੱਕ 42 ਸਾਲਾ ਭਾਰਤੀ ਮੂਲ ਦੇ ਵਿਅਕਤੀ ਦੇ ਸਿਰ 'ਤੇ ਸੱਟ ਲੱਗਣ ਕਾਰਨ ਉਸਨੂੰ ਜੀਵਨ ਰੱਖਿਆ ਸਹਾਇਤਾ 'ਤੇ ਰੱਖਿਆ ਗਿਆ ਹੈ | ਇਹ ਘਟਨਾ ਪਿਛਲੇ ਹਫ਼ਤੇ ਐਡੀਲੇਡ ਦੇ ਰਾਏਸਟਨ ਪਾਰਕ ਵਿਖੇ ਪੇਨੇਹੈਮ ਰੋਡ 'ਤੇ ਵਾਪਰੀ ਸੀ | ਐਡੀਲੇਡ ਵਿਚ ਪੁਲਿਸ ਅਧਿਕਾਰੀ ਵਲੋਂ ਉਸ ਨਾਲ ਧੱਕਾ ਕਰਦੇ ਹੋਏ ਪਹਿਲਾਂ ਤਾਂ ਧਰਤੀ 'ਤੇ ਸੁੱਟਿਆ ਤੇ ਉਸਦੀ ਧੌਣ 'ਤੇ ਗੋਡਾ ਰੱਖ ਕੇ ਉਸਨੂੰ ਦਬਾਇਆ ਗਿਆ | ਜਿਸ ਨਾਲ ਉਸਦੀ ਸਿਹਤ ਵਿਗੜ ਗਈ | 42 ਸਾਲਾ ਗੌਰਵ ਕੁੰਡੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਉਸਦੇ ਦਿਮਾਗ ਤੇ ਗਰਦਨ ਦੀਆਂ ਨਾੜੀਆਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ | ਦੱਖਣੀ ਆਸਟ੍ਰੇਲੀਆ ਪੁਲਿਸ ਨੇ ਗੌਰਵ ਨੂੰ ਗਿ੍ਫ਼ਤਾਰ ਕਰਨ ਸਮੇਂ ਦੀ ਵੀਡੀਓ ਫੁਟੇਜ ਸਾਹਮਣੇ ਆਈ ਹੈ | ਇਸ ਵਿਚ ਇਹ ਸਾਰੀ ਘਟਨਾ ਦਿਖਾਈ ਦਿੰਦੀ ਹੈ ਕਿ ਕਿਸ ਤਰ੍ਹਾਂ ਆਸਟੇ੍ਰਲੀਆ ਦੀ ਪੁਲਿਸ ਵਲੋਂ ਗੌਰਵ ਨਾਲ ਧੱਕਾ ਕੀਤਾ ਗਿਆ | ਆਸਟ੍ਰੇਲੀਅਨ ਮੀਡੀਆ ਅਨੁਸਾਰ, ਗੌਰਵ ਕੁੰਡੀ ਨੂੰ ਸ਼ਰਾਬੀ ਹਾਲਤ ਵਿਚ ਆਪਣੀ ਪਤਨੀ ਨਾਲ ਬਹਿਸ ਕਰਨ ਤੋਂ ਬਾਅਦ ਪੁਲਿਸ ਨੇ ਗਿ੍ਫਤਾਰ ਕੀਤਾ ਸੀ | ਹਾਲਾਂਕਿ, ਉਸਦੀ ਪਤਨੀ ਅੰਮਿ੍ਤਪਾਲ ਕੌਰ ਨੇ ਪੁਲਿਸ 'ਤੇ ਉਸਦੇ ਪਤੀ ਨੂੰ ਬੇਲੋੜੀ ਕੁੱਟਮਾਰ ਤੇ ਤਾਕਤ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ, ਜਿਸ ਕਾਰਨ ਉਸਦੀ ਸਿਹਤ ਵਿਗੜ ਗਈ | ਘਟਨਾ ਤੋਂ ਬਾਅਦ, ਕੁੰਡੀ ਨੂੰ ਰਾਇਲ ਐਡੀਲੇਡ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਪੁਲਿਸ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰਨਗੇ |