22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

'ਆਪ' ਦੇ ਹਲਕਾ ਇੰਚਾਰਜ ਦੇ ਰਿਸ਼ਤੇਦਾਰ ਸਰਪੰਚ ਵਲੋਂ ਪੰਚਾਇਤੀ ਕਾਰਵਾਈ ਰਜਿਸਟਰ 'ਤੇ ਜਾਅਲੀ ਦਸਤਖ਼ਤ ਕਰਨ ਦੇ ਦੋਸ਼

Ad Position 21
No active advertisement
ਅਜੀਤ ਡੈਸਕ 04-06-2025
ਆਦਮਪੁਰ, 3 ਜੂਨ (ਹਰਪ੍ਰੀਤ ਸਿੰਘ)-ਵਿਧਾਨ ਸਭਾ ਹਲਕਾ ਆਦਮਪੁਰ ਤੋਂ 'ਆਪ' ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਦੇ ਰਿਸ਼ਤੇਦਾਰ ਪਿੰਡ ਨਾਜਕਾ ਦੀ ਸਰਪੰਚ ਵਲੋਂ ਪੰਚਾਇਤ ਦੇ ਕਾਰਵਾਈ ਰਜਿਸਟਰ 'ਚ ਜਾਅਲੀ ਦਸਤਖ਼ਤ ਕਾਰਨ ਦੇ ਤਿੰਨ ਪੰਚਾਂ ਵਲੋਂ ਦੋਸ਼ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ¢ ਇਸ ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਤਰਸੇਮ ਸਿੰਘ, ਰਜਿੰਦਰ ਕੁਮਾਰ , ਗੁਰਪ੍ਰੀਤ ਭੱਟੀ ਤਿੰਨੋ ਪੰਚਾਂ ਵਲੋਂ ਦੱਸਿਆ ਕਿ ਪਿੰਡ ਦੀ ਮੇਨ ਸੜਕ ਬਣੇ ਨਾਜਾਇਜ਼ ਛੱਪੜ ਜਿਸ ਦੀ ਸਫਾਈ ਦਾ ਕੰਮ ਬਿਨ੍ਹਾਂ ਪੰਚਾਂ ਦੀ ਸਹਿਮਤੀ ਤੋਂ ਬਗੈਰ ਸਰਪੰਚ ਊਸ਼ਾ ਰਾਣੀ ਸਮੇਤ ਉਸ ਦੇ ਪਤੀ ਵਲੋਂ ਜੇਸੀਬੀ ਮਸ਼ੀਨ ਲਗਾ ਕੇ ਕਰਵਾਇਆ ਜਾ ਰਿਹਾ ਹੈ, ਦਾ ਵਿਰੋਧ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਚਾਇਤ ਦੇ ਕਾਰਵਾਈ ਰਜਿਸਟਰ 'ਚ ਪਾਏ ਮਤਿਆਂ 'ਤੇ ਸਾਡੇ ਤਿੰਨ ਪੰਚਾਂ ਦੇ ਸਰਪੰਚ ਊਸ਼ਾ ਰਾਣੀ ਤੇ ਇਸ ਦੇ ਪਤੀ ਵਿਨੋਦ ਕੁਮਾਰ ਦੀ ਮਿਲੀਭੁਗਤ ਨਾਲ ਜਾਅਲੀ ਸਾਈਨ ਕਰਕੇ ਸਰਕਾਰੀ ਗਰਾਂਟ ਦੀ ਰਾਸ਼ੀ ਨਾਲ ਸਕੂਲ ਦੀ ਜਗ੍ਹਾ 'ਚ ਬਣੇ ਨਾਜਾਇਜ਼ ਛੱਪੜ ਦੀ ਸਫਾਈ ਕਰਵਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਹੈ ਕਿ ਕੁੱਝ ਘਰਾਂ ਦਾ ਗੰਦਾ ਪਾਣੀ ਛੱਪੜ ਵਿੱਚ ਜਾਂਦਾ ਹੈ ਜਿਸ ਕਰਕੇ ਪਾਣੀ ਦੀ ਟੈਂਕੀ ਖਰਾਬ ਹੋ ਗਈ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਪੁਰਾਣੇ ਪੰਚਾਇਤ ਵਲੋਂ ਪਿੰਡ 'ਚ ਸੀਵਰੇਜ ਪਾ ਕੇ ਪਿੰਡ ਦਾ ਸਾਰਾ ਗੰਦਾ ਪਾਣੀ ਪਿੰਡ ਦੇ ਦੂਜੇ ਪਾਸੇ ਬਣੇ ਸਰਕਾਰੀ ਛੱਪੜ ਵਿੱਚ ਪਾਇਆ ਗਿਆ ਸੀ¢ ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਦਾ ਰਿਸ਼ਤੇਦਾਰ ਹੋਣ ਕਰਕੇ ਸਰਪੰਚ ਆਪਣੀ ਮਨਮਰਜ਼ੀ ਨਾਲ ਇਹ ਸਾਰਾ ਨਾਜਾਇਜ਼ ਬਣੇ ਛੱਪੜ 'ਚ ਪਾ ਰਿਹਾ ਹੈ¢ ਇਸ ਪੂਰੇ ਮਾਮਲੇ ਸਬੰਧਤ ਬੀਡੀਪੀਓ ਆਦਮਪੁਰ, ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਕਰਕੇ ਸਰਪੰਚ ਖਿਲਾਫ ਬਣਦੀ ਢੁਕਵੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ¢ ਇਸ ਮਾਮਲੇ ਸੰਬੰਧੀ ਬੀਡੀਪੀਓ ਅਮਰਜੀਤ ਸਿੰਘ ਆਦਮਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਹੈ ਕਿ ਪਿੰਡ ਦੇ ਕੁਝ ਵਿਅਕਤੀਆਂ ਸਮੇਤ ਤਿੰਨ ਪੰਚਾਂ ਵਲੋਂ ਆਦਮਪੁਰ ਦਫਤਰ ਹਾਜ਼ਰ ਹੋ ਕੇ ਪਿੰਡ ਨਾਜਕਾ ਦੇ ਸਰਪੰਚ ਊਸ਼ਾ ਰਾਣੀ ਖਿਲਾਫ ਕਾਰਵਾਈ ਰਜਿਸਟਰ 'ਤੇ ਪਾਏ ਮਤਿਆਂ 'ਤੇ ਜਾਅਲੀ ਸਾਈਨ ਕਾਰਨ ਦੇ ਮਾਮਲੇ 'ਚ ਦਰਖਾਸਤ ਦਿੱਤੀ ਗਈ ਸੀ ¢ ਇਸ ਮਾਮਲੇ ਸੰਬੰਧੀ ਪੰਚਾਇਤ ਦਾ ਕਾਰਵਾਈ ਰਜਿਸਟਰ ਜਪਤ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ¢ ਜੇਕਰ ਇਸ ਮਾਮਲੇ 'ਚ ਕੋਈ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਤਾਂ ਫਿਰ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ¢ ਇਸ ਮÏਕੇ ਪੰਚ ਤਰਸੇਮ ਸਿੰਘ ਪੰਚ ਗੁਰਪ੍ਰੀਤ ਭੱਟੀ ਪੰਚ ਰਜਿੰਦਰ ਕੁਮਾਰ, ਸਵਾਰਨਾ ਰਾਮ ਸੋਨ ਸਿੰਘ ਨਰਿੰਦਰ ਕੁਮਾਰ ਰਾਮ ਲਾਲ ਕਮਲਜੀਤ ਸਿੰਘ, ਤਰਲੋਕ ਚੰਦ ਸੁਖਵਿੰਦਰ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ¢ ਇਸ ਪੂਰੇ ਮਾਮਲੇ ਸਬੰਧੀ ਜਦੋਂ ਸਰਪੰਚ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਚਾਂ ਵੱਲੋਂ ਲਗਾਏ ਜਾਅਲੀ ਸਾਈਨ ਅਤੇ ਰਿਸ਼ਵਤ ਲੈਣ ਦੇ ਇਲਜ਼ਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ¢
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਕੂਲ ਵਿਖੇ ਚੰਗਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ <br/> ਅਗਲੀ ਖ਼ਬਰ ਆਸਟੇ੍ਰਲੀਆ ਪੁਲਿਸ ਵਲੋਂ ਭਾਰਤੀ ਮੂਲ ਦੇ ਨੌਜਵਾਨ ਨਾਲ ਬੇਤਹਾਸ਼ਾ ਕੁੱਟਮਾਰ, ਹਾਲਤ ਗੰਭੀਰ <br/>
Ad Position 24