ਬੈਂਕ ਅਧਿਕਾਰੀ ਵਲੋਂ ਵਿੱਤੀ ਸਾਖਰਤਾ ਮੁਹਿੰਮ ਦੇ ਤਹਿਤ ਵਿਸ਼ੇਸ਼ ਜਾਗਰੂਕ ਕੈਂਪ
ਕਰਤਾਰਪੁਰ, 21 ਨਵੰਬਰ (ਜਨਕ ਰਾਜ ਗਿੱਲ) -ਨੇੜਲੇ ਪਿੰਡ ਟਾਹਲੀ ਸਾਹਿਬ ਵਿਖੇ ਬੈਂਕਾਂ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦੇ ਵਿੱਤੀ ਸਾਖਰਤਾ ਮੁਹਿੰਮ ਦੇ ਤਹਿਤ ਵਿਸ਼ੇਸ਼ ਜਾਗਰੂਕ ਕੈਂਪ ਦਾ ਆਯੋਜਨ ਬੈਂਕ ਅਧਿਕਾਰੀ ਮਨਦੀਪ ਕੌਰ ਫਾਈਨੈਸ਼ਲ ਕੌਂਸਲਰ ਤੇ ਸੀਮਾ ਰਾਣੀ ਸਹਾਇਕ ਫਾਈਨੈਸ਼ਲ ਕੌਂਸਲਰ ਦੀ ਅਗਵਾਈ ਹੇਠ ਪਿੰਡ ਦੀ ਸਰਪੰਚ ਬੀਬੀ ਦਲਜੀਤ ਕੌਰ ਅਤੇ ਸਰਪੰਚ ਪਤੀ ਮਲਕੀਤ ਸਿੰਘ ਦੀ ਦੇਖ ਰੇਖ ਹੇਠ ਲਗਾਇਆ ਗਿਆ। ਇਸ ਮੌਕੇ ’ਤੇ ਬੈਂਕ ਅਧਿਕਾਰੀਆਂ ਵਲੋਂ ਪਿੰਡ ਦੀਆਂ ਸੁਆਣਿਆਂ ਨੂੰ ਸੂਬੇ ਅਤੇ ਕੇਂਦਰ ਨਾਲ ਜੁੜ ਕੇ ਕੰਮ ਕਰ ਰਹੀਆਂ ਬੈਂਕਾਂ ਵਲੋਂ ਲੋਕਾਂ ਨੂੰ ਦਿੱਤੇ ਜਾ ਰਹੇ ਮੁਨਾਫੇ ਅਤੇ ਬਚਤ ਖਾਤਿਆਂ ਸਬੰਧੀ ਵਿਸ਼ਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਕਰਤਾਰਪੁਰ, 21 ਨਵੰਬਰ (ਜਨਕ ਰਾਜ ਗਿੱਲ) -ਨੇੜਲੇ ਪਿੰਡ ਟਾਹਲੀ ਸਾਹਿਬ ਵਿਖੇ ਬੈਂਕਾਂ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦੇ ਵਿੱਤੀ ਸਾਖਰਤਾ ਮੁਹਿੰਮ ਦੇ ਤਹਿਤ ਵਿਸ਼ੇਸ਼ ਜਾਗਰੂਕ ਕੈਂਪ ਦਾ ਆਯੋਜਨ ਬੈਂਕ ਅਧਿਕਾਰੀ ਮਨਦੀਪ ਕੌਰ ਫਾਈਨੈਸ਼ਲ ਕੌਂਸਲਰ ਤੇ ਸੀਮਾ ਰਾਣੀ ਸਹਾਇਕ ਫਾਈਨੈਸ਼ਲ ਕੌਂਸਲਰ ਦੀ ਅਗਵਾਈ ਹੇਠ ਪਿੰਡ ਦੀ ਸਰਪੰਚ ਬੀਬੀ ਦਲਜੀਤ ਕੌਰ ਅਤੇ ਸਰਪੰਚ ਪਤੀ ਮਲਕੀਤ ਸਿੰਘ ਦੀ ਦੇਖ ਰੇਖ ਹੇਠ ਲਗਾਇਆ ਗਿਆ।ਇਸ ਮੌਕੇ ’ਤੇ ਬੈਂਕ ਅਧਿਕਾਰੀਆਂ ਵਲੋਂ ਪਿੰਡ ਦੀਆਂ ਸੁਆਣਿਆਂ ਨੂੰ ਸੂਬੇ ਅਤੇ ਕੇਂਦਰ ਨਾਲ ਜੁੜ ਕੇ ਕੰਮ ਕਰ ਰਹੀਆਂ ਬੈਂਕਾਂ ਵਲੋਂ ਲੋਕਾਂ ਨੂੰ ਦਿੱਤੇ ਜਾ ਰਹੇ ਮੁਨਾਫੇ ਅਤੇ ਬਚਤ ਖਾਤਿਆਂ ਸਬੰਧੀ ਵਿਸ਼ਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ’ਤੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਮਨਦੀਪ ਕੌਰ, ਸੀਮਾਂ ਰਾਣੀ ਨੇ ਦੱਸਿਆ ਕਿ ਸਾਨੂੰ ਹਮੇਸ਼ਾ ਸਰਕਾਰੀ ਬੈਂਕਾਂ ਵਿੱਚ ਹੀ ਆਪਣੇ ਬਚਤ ਖਾਤੇ ਅਤੇ ਜੀਵਨ ਅਤੇ ਸੁਰੱਖਿਆ ਬੀਮਾਂ ਰਾਹੀਂ ਜੁੜਣਾ ਚਾਹੀਦਾ ਹੈ ਕਿਉਕਿ ਨੀਜੀ ਬੈਂਕਾਂ ਹਮੇਸ਼ਾ ਆਪਣੇ ਮੁਨਾਫੇ ਨੂੰ ਲੈ ਕੇ ਸੰਜੀਦਾ ਹੋ ਲੋਕ ਭਲਾਈ ਤੋਂ ਹੱਥ ਖਿੱਚ ਲੈਂਦੀਆਂ ਹਨ ਅਤੇ ਸਾਨੂੰ ਖੇਤਰੀ ਅਤੇ ਕੇਂਦਰੀ ਬੈਂਕ ਪ੍ਰਣਾਲੀ ਨਾਲ ਜੁੜ ਕੇ ਹਮੇਸ਼ਾ ਜੀਵਨ ਬੀਮਾ ਬੀਮਾਂ ਸੁਕਨਿੰਆ ਯੋਜਨਾਂ ਅਤੇ ਬੈਕਾਂ ਦੀਆਂ ਲਾਭ ਯੁਕਤ ਭਲਾਈ ਸਕੀਮਾ ਨਾਲ ਜੁੜਦੇ ਹੋਏ ਬਚਤ ਕਰਦੇ ਹੋਏ ਆਪਣੇ ਪਰਿਵਾਰਾਂ ਸਮੇਤ ਆਪਣੀ ਜਿੰਮੇਵਾਰੀ ਨਿਭਾਉਂਣੀ ਚਾਹੀਦੀ ਹੈ ।