ਰਿਪਬਲਿਕ ਮਾਡਲ ਸਕੂਲ ਨੇ ਸਮਾਗਮ ਕਰਵਾਇਆ
ਜੰਡਿਆਲਾ ਮੰਜਕੀ, 21 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਰਿਪਬਲਿਕ ਮਾਡਲ ਸਕੂਲ ਜੰਡਿਆਲਾ ਦੀ 40ਵੀਂ ਵਰ੍ਹੇਗੰਡ ਮੌਕੇ ਸਮਾਗਮ ਕਰਵਾਇਆ। ਕਰਵਾਏ ਸਮਾਗ਼ਮ ਮੌਕੇ ਸਰਪੰਚ ਕਮਲਜੀਤ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ।
ਜੰਡਿਆਲਾ ਮੰਜਕੀ, 21 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਰਿਪਬਲਿਕ ਮਾਡਲ ਸਕੂਲ ਜੰਡਿਆਲਾ ਦੀ 40ਵੀਂ ਵਰ੍ਹੇਗੰਡ ਮੌਕੇ ਸਮਾਗਮ ਕਰਵਾਇਆ। ਕਰਵਾਏ ਸਮਾਗ਼ਮ ਮੌਕੇ ਸਰਪੰਚ ਕਮਲਜੀਤ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ। ਸਕੂਲ ਦੇ ਸਮੂਹ ਸਟਾਫ ਵਲੋਂ ਟਰੇਡ ਕੀਤੇ ਨੰਨ੍ਹੇ ਮੁੰਨੇ ਬੱਚਿਆਂ ਵਲੋਂ ਗੀਤ, ਸੰਗੀਤ ਤੇ ਕੋਰੀਓਗਰਾਫੀਆਂ ਦੀਆਂ ਪੇਸ਼ਕਾਰੀਆਂ ਨਾਲ ਹਾਜ਼ਰੀਨ ਦਾ ਮਨ ਮੋਹਿਆ। ਇਸ ਮੌਕੇ ਸਰਪੰਚ ਕਮਲਜੀਤ ਸਿੰਘ ਤੋਂ ਇਲਾਵਾ ਸਕੂਲ ਦੇ ਸਥਾਪਕ ਮਾਸਟਰ ਹਰਜਿੰਦਰ ਸਿੰਘ, ਮੈਡਮ ਰਜਿੰਦਰ ਕੌਰ, ਪੰਡੋਰੀ ਦੇ ਸਾਬਕਾ ਸਰਪੰਚ ਕਮਲਦੀਪ ਗਿੱਲ, ਅਧਿਆਪਕ ਆਗੂ ਤੀਰਥ ਸਿੰਘ ਬਾਸੀ, ਬਲਾਕ ਸੰਮਤੀ ਮੈਂਬਰ ਮੱਖਣ ਸਿੰਘ ਜੌਹਲ, ਬਲਾਕ ਪ੍ਰਧਾਨ ਜਗਤਾਰ ਸਿੰਘ, ਭੁਪਿੰਦਰ ਸਿੰਘ ਖਾਲਸਾ, ਸੁਖਵਿੰਦਰ ਸਿੰਘ, ਸੀ. ਐਚ. ਟੀ. ਕੁਲਵੀਰ ਸਿੰਘ, ਪਵਨ ਮੈਹਨ, ਬਲਦੇਵ ਸਿੰਘ ਲਿਬਲਾਨੀ, ਬਬਲੂ ਜੌਹਲ,ਅਮਰਜੀਤ ਸਿੰਘ ਗੁਰਦਾਵਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ। ਪ੍ਰਿੰਸੀਪਲ ਜਸਦੀਪ ਕੌਰ ਨੇ ਆਏ ਪਤਵੰਤਿਆਂ, ਮਾਪਿਆਂ ਦਾ ਧੰਨਵਾਦ ਕਰਦਿਆਂ ਬੱਚਿਆਂ ਦੇ ਰੌਸ਼ਨ ਭਵਿੱਖ ਲਈ ਕਾਮਨਾਵਾਂ ਕੀਤੀਆਂ।