22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਕੈਨੇਡਾ 'ਚ ਹਰਜੀਤ ਸਿੰਘ ਢੱਡਾ ਦੇ ਕਾਤਲ ਗਿ੍ਫਤਾਰ

Ad Position 21
No active advertisement
ਅਜੀਤ ਡੈਸਕ 04-06-2025
ਟੋਰਾਂਟੋ, 3 ਜੂਨ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਸ਼ਹਿਰ ਮਿਸੀਸਾਗਾ ਦੇ ਮਾਲਟਨ ਇਲਾਕੇ ਵਿਚ ਬੀਤੀ 14 ਮਈ ਨੂੰ ਦਿਨ ਦਿਹਾੜੇ ਕਾਰੋਬਾਰੀ ਹਰਜੀਤ ਸਿੰਘ ਢੱਡਾ (51) ਨੂੰ ਗੋਲੀਆਂ ਮਾਰ ਕੇ ਕਰਨ ਮਗਰੋਂ ਫਰਾਰ ਹੋਏ ਦੋ ਦੋਸ਼ੀ ਪੀਲ ਪੁਲਿਸ ਨੇ ਬਿ੍ਟਿਸ਼ ਕੋਲੰਬੀਆ ਤੋਂ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ | ਉਨ੍ਹਾਂ ਦੀਆਂ ਉਮਰਾਂ 21 ਸਾਲ ਤੇ ਨਾਮ ਅਮਨ ਤੇ ਦਿਗਵਿਜੇ ਦੱਸੇ ਗਏ ਹਨ | ਭਾਰਤੀ ਮੂਲ ਦੇ ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਕਤਲ ਦੇ ਕੇਸ ਵਿਚ ਚਾਰਜ ਕਰਕੇ 1 ਜੂਨ ਨੂੰ ਵੀਡਿਓ ਰਾਹੀਂ ਬਰੈਂਪਟਨ ਅਦਾਲਤ ਵਿਚ ਪੇਸ਼ ਕੀਤਾ ਜਾ ਚੁੱਕਾ ਹੈ ਤੇ ਪੀਲ ਪੁਲਿਸ ਵਲੋਂ ਉਨ੍ਹਾਂ ਨੂੰ ਬੀ.ਸੀ. ਤੋਂ ਬਰੈਂਪਟਨ ਲਿਆਉਣ ਦੀ ਕਾਰਵਾਈ ਚੱਲ ਰਹੀ ਹੈ | ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਕਤਲ ਕਰਕੇ ਚੋਰੀ ਕੀਤੀ ਹੋਈ ਗੱਡੀ ਵਿਚ ਭੱਜੇ ਸਨ ਪਰ ਕੁਝ ਦੂਰੀ 'ਤੇ ਗੱਡੀ ਛੱਡ ਕੇ ਫਰਾਰ ਹੋਏ ਸਨ ਤੇ ਉਦੋਂ ਉਨ੍ਹਾਂ ਦੀ ਪੈੜ ਦੱਬੀ ਜਾ ਰਹੀ ਸੀ | 28 ਮਈ ਨੂੰ ਉਹ ਦੋਵੇਂ ਡੈਲਟਾ ਪੁਲਿਸ, ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ, ਐਬਟਸਫ੍ਰਡ ਪੁਲਿਸ ਤੇ ਸਰੀ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਨਾਲ਼ ਕਾਬੂ ਕੀਤੇ ਗਏ ਸਨ | ਸ. ਢੱਡਾ ਬਰੈਂਪਟਨ ਵਾਸੀ ਸਨ ਤੇ ਲੰਬੇ ਸਮੇਂ ਤੋਂ ਆਪਣੇ ਕਾਰੋਬਾਰ ਤੇ ਸਮਾਜਿਕ ਕੰਮਾਂ ਲਈ ਸਮਾਜ ਵਿਚ ਪਹਿਚਾਣ ਰੱਖਦੇ ਹਨ |
Ad Position 22
No active advertisement
ਪਿਛਲੀ ਖ਼ਬਰ ਈਰਾਨ 'ਚ ਅਗਵਾ 3 ਪੰਜਾਬੀ ਨੌਜਵਾਨ ਛੁਡਵਾਏ-ਦੂਤਘਰ <br/> ਅਗਲੀ ਖ਼ਬਰ ਬੈਂਗਲੁਰੂ ਤੇ ਕੋਹਲੀ ਦਾ 18ਵੇਂ ਸੀਜ਼ਨ 'ਚ ਪੂਰਾ ਹੋਇਆ ਖਿਤਾਬ ਜਿੱਤਣ ਦਾ ਸੁਪਨਾ
Ad Position 24