22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਈਰਾਨ 'ਚ ਅਗਵਾ 3 ਪੰਜਾਬੀ ਨੌਜਵਾਨ ਛੁਡਵਾਏ-ਦੂਤਘਰ <br/>

Ad Position 21
No active advertisement
ਅਜੀਤ ਡੈਸਕ 04-06-2025
ਨਵੀਂ ਦਿੱਲੀ, 3 ਜੂਨ (ਪੀ.ਟੀ.ਆਈ.)-ਭਾਰਤ 'ਚ ਈਰਾਨੀ ਦੂਤਘਰ ਨੇ ਮੰਗਲਵਾਰ ਨੂੰ ਤਹਿਰਾਨ 'ਚ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਕਿ ਪਿਛਲੇ ਮਹੀਨੇ ਈਰਾਨ 'ਚ ਅਗਵਾ ਕੀਤੇ ਗਏ 3 ਪੰਜਾਬੀ ਨੌਜਵਾਨਾਂ ਨੂੰ ਛੁਡਾ ਲਿਆ ਗਿਆ ਹੈ | ਪਿਛਲੇ ਹਫ਼ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਉਹ ਲਾਪਤਾ ਭਾਰਤੀਆਂ ਬਾਰੇ ਈਰਾਨੀ ਅਧਿਕਾਰੀਆਂ ਦੇ ਸੰਪਰਕ 'ਚ ਹੈ | ਈਰਾਨੀ ਦੂਤਘਰ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ ਕਿ ਤਹਿਰਾਨ ਪੁਲਿਸ ਵਲੋਂ ਤਿੰਨੇ ਅਗਵਾ ਕੀਤੇ ਗਏ ਭਾਰਤੀ ਨਾਗਰਿਕਾਂ ਨੂੰ ਛੁਡਵਾਇਆ ਗਿਆ | ਇਰਾਨੀ ਮੀਡੀਆ ਦਾ ਕਹਿਣਾ ਹੈ ਕਿ ਪੁਲਿਸ ਨੇ ਈਰਾਨ 'ਚ ਲਾਪਤਾ ਹੋਏ ਤਿੰਨ ਭਾਰਤੀ ਨੌਜਵਾਨਾਂ ਨੂੰ ਲੱਭ ਲਿਆ ਹੈ ਤੇ ਛੁਡਾ ਲਿਆ ਹੈ | ਤਿੰਨਾਂ ਨੌਜਵਾਨਾਂ ਹੁਸਨਪ੍ਰੀਤ ਸਿੰਘ (ਸੰਗਰੂਰ), ਜਸਪਾਲ ਸਿੰਘ (ਐਸ. ਬੀ. ਐਸ. ਨਗਰ) ਅਤੇ ਅੰਮਿ੍ਤਪਾਲ ਸਿੰਘ (ਹੁਸ਼ਿਆਰਪੁਰ) ਦੇ ਅਗਵਾ ਹੋਣ ਦੀ ਸੂਚਨਾ 1 ਮਈ ਨੂੰ ਤਹਿਰਾਨ ਪੁਲਿਸ ਨੂੰ ਦਿੱਤੀ ਗਈ ਸੀ | ਤਹਿਰਾਨ ਸਥਿਤ ਤਸਨੀਮ ਨਿਊਜ਼ ਏਜੰਸੀ ਨੇ ਕਿਹਾ ਸੀ ਕਿ ਦੱਖਣੀ ਤਹਿਰਾਨ ਦੇ ਵਾਰਾਮਿਨ 'ਚ ਨੌਜਵਾਨਾਂ ਨੂੰ ਬੰਧਕ ਬਣਾਉਣ ਵਾਲਿਆਂ ਵਿਰੁੱਧ ਕੀਤੀ ਪੁਲਿਸ ਕਾਰਵਾਈ 'ਚ ਤਿੰਨੇ ਨੌਜਵਾਨਾਂ ਨੂੰ ਛੁਡਵਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਤੋਂ ਹਜ਼ੂਰ ਸਾਹਿਬ ਤੇ ਹਰਿਦੁਆਰ ਲਈ ਹਫ਼ਤਾਵਾਰੀ ਐਕਸਪ੍ਰੈੱਸ ਨੂੰ ਪ੍ਰਵਾਨਗੀ-ਬਿੱਟੂ <br/> ਅਗਲੀ ਖ਼ਬਰ ਕੈਨੇਡਾ 'ਚ ਹਰਜੀਤ ਸਿੰਘ ਢੱਡਾ ਦੇ ਕਾਤਲ ਗਿ੍ਫਤਾਰ
Ad Position 24