21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਬੱਚੇ ਦੀ ਸੰਭਾਲ ਲਈ ਅਣਵਿਆਹੀ ਮਾਂ ਦਾ ਦਾਅਵਾ ਮੁਢਲੇ ਤੌਰ ’ਤੇ ਵਧੇਰੇ ਮਜ਼ਬੂਤ-ਸੁਪਰੀਮ ਕੋਰਟ

ਨਵੀਂ ਦਿੱਲੀ, 21 ਨਵੰਬਰ (ਏਜੰਸੀ)-ਭਾਰਤੀ ਅਤੇ ਅੰਤਰਰਾਸ਼ਟਰੀ ਕਾਨੂੰਨੀ ਪ੍ਰਣਾਲੀਆਂ ਵਿਚ ਬੱਚੇ ਦੀ ਸੰਭਾਲ ਦੇ ਮਾਮਲੇ ’ਚ ਮਾਵਾਂ ਨੂੰ ਦਿੱਤੀ ਗਈ ਤਰਜੀਹੀ ਸਥਿਤੀ ਨੂੰ ਉਜਾਗਰ ਕਰਦਿਆਂ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਬੱਚੇ ਦੀ ਸੰਭਾਲ (ਕਸਟਡੀ) ਲਈ ਇਕ ਅਣਵਿਆਹੀ ਮਾਂ ਦਾ ਦਾਅਵਾ ਮੁਢਲੇ ਤੌਰ ’ਤੇ ਵਧੇਰੇ ...

Ad Position 21
No active advertisement
ਅਜੀਤ ਡੈਸਕ 22-11-2026

ਨਵੀਂ ਦਿੱਲੀ, 21 ਨਵੰਬਰ (ਏਜੰਸੀ)-ਭਾਰਤੀ ਅਤੇ ਅੰਤਰਰਾਸ਼ਟਰੀ ਕਾਨੂੰਨੀ ਪ੍ਰਣਾਲੀਆਂ ਵਿਚ ਬੱਚੇ ਦੀ ਸੰਭਾਲ ਦੇ ਮਾਮਲੇ ’ਚ ਮਾਵਾਂ ਨੂੰ ਦਿੱਤੀ ਗਈ ਤਰਜੀਹੀ ਸਥਿਤੀ ਨੂੰ ਉਜਾਗਰ ਕਰਦਿਆਂ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਬੱਚੇ ਦੀ ਸੰਭਾਲ (ਕਸਟਡੀ) ਲਈ ਇਕ ਅਣਵਿਆਹੀ ਮਾਂ ਦਾ ਦਾਅਵਾ ਮੁਢਲੇ ਤੌਰ ’ਤੇ ਵਧੇਰੇ ਮਜ਼ਬੂਤ ਹੁੰਦਾ ਹੈ। ਜਸਟਿਸ ਐਨ. ਕੋਟਿਸਵਰ ਸਿੰਘ ਅਤੇ ਜਸਟਿਸ ਐਨ.ਵੀ. ਅੰਜਾਰੀਆ ਦੀ ਬੈਂਚ ਨੇ ਚਾਰ ਸਾਲਾ ਬੱਚੇ ਦੀ ਅਸਥਾਈ ਸੰਭਾਲ ਉਸ ਦੀ ਜਰਮਨ ਮਾਂ ਨੂੰ ਸੌਂਪ ਦਿੱਤੀ ਤਾਂ ਜੋ ਉਹ ਬੱਚੇ ਨੂੰ ਸਿੱਖਿਆ ਲਈ ਸਿੰਗਾਪੁਰ ਲੈ ਜਾ ਸਕੇ, ਜਿਥੇ ਉਹ ਕੰਮ ਕਰਦੀ ਹੈ।

  ਅਦਾਲਤ ਨੇ ਬੱਚੇ ਦੇ ਭਾਰਤੀ ਪਿਤਾ ਵਲੋਂ ਉਠਾਏ ਗਏ ਇਤਰਾਜ਼ਾਂ ਨੂੰ ਖਾਰਿਜ ਕਰ ਦਿੱਤਾ, ਜੋ ਬੱਚੇ ਦੀ ਸੰਭਾਲ ਆਪਣੇ ਕੋਲ ਰੱਖਣਾ ਚਾਹੁੰਦਾ ਸੀ। ਬੈਂਚ ਲਈ ਫੈਸਲਾ ਲਿਖਦਿਆਂ ਜਸਟਿਸ ਸਿੰਘ ਨੇ ਕਿਹਾ ਕਿ ਵੱਖ-ਵੱਖ ਕਾਨੂੰਨੀ ਪ੍ਰਣਾਲੀਆਂ ਵਿਚ ਇਹ ਮੰਨਿਆ ਗਿਆ ਹੈ ਕਿ ਜੇਕਰ ਕੋਈ ਹੋਰ ਸਬੂਤ ਨਾ ਹੋਵੇ ਤਾਂ ਮਾਪਿਆਂ ਵਿਚਕਾਰ ਵਿਵਾਦ ਹੋਣ ਦੀ ਸਥਿਤੀ ਵਿਚ ਕਾਨੂੰਨ ਅਨੁਸਾਰ ਬੱਚੇ ਦੀ ਸੰਭਾਲ ਮਾਂ ਨੂੰ ਦੇਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਬੈਂਚ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਸਿਰਫ਼ ਅਸਥਾਈ ਸੰਭਾਲ ਲਈ ਮਾਂ ਦੇ ਮੁਢਲੇ ਦਾਅਵੇ ਤੱਕ ਹੀ ਸੀਮਤ ਹੈ।

ਇਸ ਦਾ ਅਸਰ ਫੈਮਿਲੀ ਕੋਰਟ (ਪਰਿਵਾਰਕ ਅਦਾਲਤ) ਵਿਚ ਚੱਲ ਰਹੀ ਸਰਪ੍ਰਸਤੀ ਦੀ ਕਾਰਵਾਈ ’ਤੇ ਨਹੀਂ ਪਵੇਗਾ, ਜਿਸ ਬਾਰੇ  ਸਿਖਰਲੀ ਅਦਾਲਤ ਨੇ ਕਿਹਾ ਕਿ ਅਸੀਂ ਇਹ ਵੀ ਸਪੱਸ਼ਟ ਕਰਦੇ ਹਾਂ ਕਿ ਭਾਵੇਂ ਅਸੀਂ ਇਸ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਗਈ ਸਮੱਗਰੀ ਦੇ ਆਧਾਰ ‘ਤੇ ਬੱਚੇ ਦੀ ਆਰਜ਼ੀ ਹਿਰਾਸਤ ਮਾਂ ਦੇ ਹੱਕ ਵਿਚ ਦੇਣ ਦਾ ਹੁਕਮ ਜਾਰੀ ਕੀਤਾ ਹੈ ਪਰ ਇਹ ਹੁਕਮ ਪਟਿਆਲਾ ਹਾਊਸ ਕੋਰਟਸ ਨਵੀਂ ਦਿੱਲੀ ਵਿਖੇ ‘ਗਾਰਡੀਅਨਸ਼ਿਪ ਪਟੀਸ਼ਨ’ (ਸਰਪ੍ਰਸਤੀ ਪਟੀਸ਼ਨ) ਦੀ ਸੁਣਵਾਈ ਕਰ ਰਹੀ ਅਦਾਲਤ ਦੇ ਰਾਹ ਵਿਚ ਰੁਕਾਵਟ ਨਹੀਂ ਬਣੇਗਾ। ਉਹ ਅਦਾਲਤ ਕਾਨੂੰਨ ਅਨੁਸਾਰ ਇਸ ਪਟੀਸ਼ਨ ‘ਤੇ ਅੰਤਿਮ ਫੈਸਲਾ ਲੈਣ ਲਈ ਸੁਤੰਤਰ ਹੋਵੇਗੀ ਅਤੇ ਸਾਡੇ ਇਸ ਹੁਕਮ ਵਿਚ ਕੀਤੀਆਂ ਗਈਆਂ ਟਿੱਪਣੀਆਂ ਜਾਂ ਦਿੱਤੇ ਗਏ ਨਿਰਦੇਸ਼ਾਂ ਤੋਂ ਪ੍ਰਭਾਵਿਤ ਨਹੀਂ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਭਾਰਤ ਨਾਲ ਗੱਲਬਾਤ ਦਿੱਲੀ ਦੇ ਵਤੀਰੇ ਤੇ ਮਸਲੇ ਹੱਲ ਕਰਨ ਦੀ ਇੱਛਾ ’ਤੇ ਨਿਰਭਰ-ਇਸਹਾਕ ਡਾਰ ਅਗਲੀ ਖ਼ਬਰ ਬਿਹਾਰ ’ਚ ਪੁਲ ਦਾ ਨਾਂਅ ਨਿਤਿਸ਼ ਕੁਮਾਰ ਦੇ ਨਾਂਅ ’ਤੇ ਰੱਖਣਾ ਸਿੱਖ ਭਾਵਨਾਵਾਂ ਦਾ ਅਪਮਾਨ -ਚੀਮਾ
Ad Position 24