20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਬਿਹਤਰ ਸੰਬੰਧਾਂ ਲਈ ਸੱਭਿਆਚਾਰ ਦੀ ਅਹਿਮ ਭੂਮਿਕਾ-ਪਾਕਿ ਮੰਤਰੀ

ਬਿਹਤਰ ਸੰਬੰਧਾਂ ਲਈ ਸੱਭਿਆਚਾਰ ਦੀ ਅਹਿਮ ਭੂਮਿਕਾ-ਪਾਕਿ ਮੰਤਰੀ

Ad Position 21
No active advertisement
ਅਜੀਤ ਡੈਸਕ 21-11-2026

ਨਵੀਂ ਦਿੱਲੀ, 20 ਨਵੰਬਰ (ਪੀ.ਟੀ.ਆਈ.)-ਪਾਕਿਸਤਾਨ ਦੇ ਮੰਤਰੀ ਮੁਸੱਦਿਕ ਮਲਿਕ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਨੂੰ ਉਤਸ਼ਾਹਿਤ ਕਰਨ ਤੇ ਆਪਸੀ ਸੰਬੰਧਾਂ ਨੂੰ ਬਿਹਤਰ ਬਣਾਉਣ ’ਚ ਸੱਭਿਆਚਾਰ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਆਪਸੀ ਸਮਝ ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਰਾਹੀਂ ਹੀ ਖੇਤਰ ’ਚ ਤਰੱਕੀ ਸੰਭਵ ਹੈ। ਭਾਰਤ ਤੇ ਪਾਕਿ ਦੇ ਸੰਬੰਧਾਂ ਨੂੰ ਸੁਧਾਰਨ ’ਚ ਸੱਭਿਆਚਾਰ ਦੀ ਭੂਮਿਕਾ ਬਾਰੇ ਪੁੱਛੇ ਜਾਣ ’ਤੇ ਮਲਿਕ ਨੇ ਕਿਹਾ ਕਿ ਸੱਭਿਆਚਾਰ ਦੀ ਇਸ ਮਾਮਲੇ ’ਚ ਬਹੁਤ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਇਕ-ਦੂਜੇ ਦੀ ਸੋਚ, ਰਹਿਣ-ਸਹਿਣ ਤੇ ਰੀਤੀ-ਰਿਵਾਜਾਂ ਨੂੰ ਨਹੀਂ ਸਮਝਾਂਗੇ, ਉਦੋਂ ਤੱਕ ਅੱਗੇ ਨਹੀਂ ਵਧ ਸਕਾਂਗੇ। ਸੰਵਾਦ ਰਾਹੀਂ ਇਕ-ਦੂਜੇ ਦੇ ਨਜ਼ਰੀਏ ਤੇ ਵਿਚਾਰਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ, ਜਿਸ ਨਾਲ ਪੂਰੇ ਖੇਤਰ ਦੀ ਤਰੱਕੀ ਦਾ ਰਾਹ ਖੁੱਲ੍ਹਦਾ ਹੈ। ਭਾਰਤ ਤੇ ਪਾਕਿਸਤਾਨ ਦੇ ਦੁਵੱਲੇ ਮੁੱਦਿਆਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਬਹੁਪੱਖੀ ਮੰਚ ਹੈ ਤੇ ਇੱਥੇ ਕੋਈ ਦੁਵੱਲੇ ਮਾਮਲੇ ਵਿਚਾਰ ਅਧੀਨ ਨਹੀਂ ਹਨ। 

Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਵਿਖੇ ਪ੍ਰਕਾਸ਼-ਪੁਰਬ ਦੇ ਸੰਬੰਧ ’ਚ 23 ਨੂੰ ਸਜਾਇਆ ਜਾਵੇਗਾ ਨਗਰ ਕੀਰਤਨ ਭਲਕੇ ਆਰੰਭ ਕੀਤੇ ਜਾਣਗੇ ਸ੍ਰੀ ਅਖੰਡ ਪਾ... ਅਗਲੀ ਖ਼ਬਰ ਝੋਨੇ ਦੀ ਲਿਫਟਿੰਗ ’ਚ ਤੇਜ਼ੀ ਲਿਆਉਣ ਲਈ ਪੰਜਾਬ ਸਰਕਾਰ ਤੁਰੰਤ ਦਖ਼ਲ ਦੇਵੇ-ਵਿਕਰਮਜੀਤ ਸਿੰਘ ਚੌਧਰੀ
Ad Position 24