20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਅਮਰੀਕੀ ਅਦਾਲਤ ਵਲੋਂ ਨਿਖਿਲ ਗੁਪਤਾ ਨੂੰ 20 ਸਾਲ ਕੈਦ

ਅਮਰੀਕੀ ਅਦਾਲਤ ਵਲੋਂ ਨਿਖਿਲ ਗੁਪਤਾ ਨੂੰ 20 ਸਾਲ ਕੈਦ

Ad Position 21
No active advertisement
ਅਜੀਤ ਡੈਸਕ 21-11-2026

ਪੰਨੂ ਦੀ ਹੱਤਿਆ ਦੀ ਸਾਜਿਸ਼ ’ਚ ਸ਼ਮੂਲੀਅਤ ਦਾ ਮਾਮਲਾ

ਨਿਊਯਾਰਕ, 20 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੀ ਇਕ ਅਦਾਲਤ ਨੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ’ਚ ਸ਼ਮੂਲੀਅਤ ਦੇ ਮਾਮਲੇ ’ਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 235 ਮਹੀਨੇ (ਕਰੀਬ 19 ਸਾਲ 7 ਮਹੀਨੇ) ਦੀ ਕੈਦ ਦੀ ਸਜ਼ਾ ਸੁਣਾਈ ਹੈ। 55 ਸਾਲਾ ਨਿਖਿਲ ਗੁਪਤਾ ਨੇ ਇਸ ਸਾਲ ਹੱਤਿਆ ਲਈ ਸੁਪਾਰੀ ਦੇਣ, ਇਸ ਸਬੰਧੀ ਸਾਜ਼ਿਸ਼ ਰਚਣ ਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦੇ ਦੋਸ਼ ਕਬੂਲ ਕੀਤੇ ਸਨ। ਇਹ ਮਾਮਲਾ ਨਿਊਯਾਰਕ ’ਚ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕੋਸ਼ਿਸ਼ ਨਾਲ ਸਬੰਧਿਤ ਹੈ। ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਅਦਾਲਤ ਦੇ ਜੱਜ ਵਿਕਟਰ ਮੈਰੇਰੋ ਨੇ ਲਗਭਗ 80 ਮਿੰਟ ਚੱਲੀ ਸੁਣਵਾਈ ਤੋਂ ਬਾਅਦ ਇਹ ਸਜ਼ਾ ਸੁਣਾਈ। ਸੁਣਵਾਈ ਦੌਰਾਨ ਪੰਨੂ ਨੇ ਆਪਣਾ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਉਸ ਦੀ ਜਾਨ ਨੂੰ ਖ਼ਤਰੇ ਦਾ ਖੁਲਾਸਾ ਹੋਣ ਤੋਂ ਬਾਅਦ ਉਹ 1,200 ਦਿਨਾਂ ਤੋਂ ਵੱਧ ਸਮੇਂ ਤੋਂ ਆਪਣੀ ਨਿਯਮਤ ਕਾਨੂੰਨੀ ਪ੍ਰੈਕਟਿਸ ਨਹੀਂ ਕਰ ਸਕਿਆ। ਦੂਜੇ ਪਾਸੇ ਨਿਖਿਲ ਗੁਪਤਾ ਨੇ ਵੀ ਸੰਖੇਪ ਬਿਆਨ ਦਿੰਦਿਆਂ ਇਸ ਸਾਜ਼ਿਸ਼ ’ਚ ਆਪਣੀ ਭੂਮਿਕਾ ’ਤੇ ਅਫ਼ਸੋਸ ਪ੍ਰਗਟਾਇਆ। ਸੁਣਵਾਈ ਤੋਂ ਪਹਿਲਾਂ ਪੰਨੂ ਦੇ ਕਈ ਸਮਰਥਕ ਅਦਾਲਤ ਦੇ ਬਾਹਰ ਇਕੱਠੇ ਹੋਏ। ਉਨ੍ਹਾਂ ਕੋਲ ਗੁਪਤਾ ਤੇ ਹੋਰਨਾਂ ਦੇ ਪੁਤਲੇ ਵੀ ਸਨ।

Ad Position 22
No active advertisement
ਪਿਛਲੀ ਖ਼ਬਰ ਨਿਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦਾ ਭਾਰਤ ਦੌਰਾ ਕੱਲ੍ਹ ਤੋਂ ਅਗਲੀ ਖ਼ਬਰ ਰਾਜਪੁਰਾ ਸਮੇਤ 5 ਥਰਮਲ ਪਲਾਂਟਾਂ ਦੇ 6 ਯੂਨਿਟ ਹੋਏ ਬੰਦ
Ad Position 24