19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਗੂਗਲ ਨੇ ਅਰਬਾਂ ਜੀਮੇਲ ਉਪਭੋਗਤਾਵਾਂ ਨੂੰ ਆਪਣੇ ਪਾਸਵਰਡ ਅਪਡੇਟ ਕਰਨ ਦੀ ਦਿੱਤੀ ਚਿਤਾਵਨੀ

Ad Position 21
No active advertisement
ਅਜੀਤ ਡੈਸਕ 31-08-2025
ਨਵੀਂ ਦਿੱਲੀ, 30 ਅਗਸਤ (ਯੂ.ਐਨ.ਆਈ.)-ਗੂਗਲ ਨੇ ਦੁਨੀਆ ਭਰ ਦੇ 2.5 ਅਰਬ ਜੀਮੇਲ ਉਪਭੋਗਤਾਵਾਂ ਨੂੰ ਸਾਈਬਰ ਹਮਲਿਆਂ ਬਾਰੇ ਇਕ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ | ਕੰਪਨੀ ਨੇ ਉਪਭੋਗਤਾਵਾਂ ਨੂੰ ਆਪਣੇ ਪਾਸਵਰਡ ਤੁਰੰਤ ਅਪਡੇਟ ਕਰਨ ਤੇ 2-ਪੜਾਅ ਦੀ ਤਸਦੀਕ ਚਾਲੂ ਕਰਨ ਦੀ ਅਪੀਲ ਕੀਤੀ ਹੈ | ਹਾਲ ਹੀ 'ਚ ਹੈਕਿੰਗ ਦੇ ਮਾਮਲੇ ਵਧੇ ਹਨ, ਜਿਸ ਕਾਰਨ ਗੂਗਲ ਨੇ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਹੈ | ਮੀਡੀਆ ਰਿਪੋਰਟਾਂ ਦੇ ਅਨੁਸਾਰ, 'ਸ਼ਾਈਨੀਹੰਟਰਸ' ਨਾਮਕ ਇਕ ਹੈਕਿੰਗ ਸਮੂਹ 2020 ਤੋਂ ਸਰਗਰਮ ਹੈ | ਇਹ ਸਮੂਹ ਏ.ਟੀ.ਐਂਡ.ਟੀ., ਮਾਈਕ੍ਰੋਸਾਫਟ, ਸੈਂਟੇਂਡਰ ਤੇ ਟਿਕਟਮਾਸਟਰ ਵਰਗੀਆਂ ਵੱਡੀਆਂ ਕੰਪਨੀਆਂ 'ਚ ਡੇਟਾ ਉਲੰਘਣਾਵਾਂ ਨਾਲ ਜੁੜਿਆ ਹੋਇਆ ਹੈ | ਇਨ੍ਹਾਂ ਹੈਕਰਾਂ ਦਾ ਸਭ ਤੋਂ ਆਮ ਤਰੀਕਾ ਫਿਸ਼ਿੰਗ ਈਮੇਲ ਭੇਜਣਾ ਹੈ ਜਿਸ ਰਾਹੀਂ ਉਹ ਉਪਭੋਗਤਾਵਾਂ ਨੂੰ ਜਾਅਲੀ ਲੌਗਇਨ ਪੰਨਿਆਂ 'ਤੇ ਲੈ ਜਾਂਦੇ ਹਨ ਅਤੇ ਪਾਸਵਰਡ ਵਰਗੀ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਨਾਂਦੇੜ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਟੀਮ ਰਵਾਨਾ-ਡਾ.... ਅਗਲੀ ਖ਼ਬਰ ਡੈਮੋਕਰੇਟਸ ਵਲੋਂ ਟਰੰਪ 'ਤੇ ਰੂਸ ਤੋਂ ਤੇਲ ਦਰਾਮਦ ਕਰਨ ਦੇ ਮਾਮਲੇ 'ਚ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼
Ad Position 24