ਸਾਨ ਫਰਾਂਸਿਸਕੋ, 31 ਅਗਸਤ (ਐਸ ਅਸ਼ੋਕ ਭÏਰਾ)- ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਲੀਨੋਇਸ 'ਚ ਨੈਸ਼ਨਲ ਗਾਰਡ ਤਾਇਨਾਤ ਕਰਨ ਦੀ ਧਮਕੀ ਦੇ ਮੱਦੇਨਜ਼ਰ ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜÏਹਨਸਨ ਨੇ ਅੱਜ ਇਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ, ਜਿਸ ਦਾ ਉਦੇਸ਼ ਸੰਘੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਅਤੇ ਨੈਸ਼ਨਲ ਗਾਰਡ ਫÏਜਾਂ ਦੀ ਸ਼ਕਤੀ ਨੂੰ ਰੋਕਣਾ ਹੈ ¢ ਜÏਹਨਸਨ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਆਪਣੇ ਆਪ ਨੂੰ ਇਕ ਅਜਿਹੀ ਸਥਿਤੀ ਵਿਚ ਵੇਖ ਰਹੇ ਹਾਂ ਜਿੱਥੇ ਸਾਨੂੰ ਆਪਣੇ ਲੋਕਾਂ ਨੂੰ ਸੰਘੀ ਓਵਰਰੀਚ ਤੋਂ ਬਚਾਉਣ ਲਈ ਤੁਰੰਤ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਇਸ ਉਦੇਸ਼ ਦਾ ਮੁੱਖ ਮਕਸਦ ਵੀ ਸ਼ਹਿਰ ਦੇ ਕਾਨੂੰਨ ਵਿਭਾਗ ਨੂੰ ਟਰੰਪ ਦੀ ਸੰਭਾਵੀ ਯੋਜਨਾ ਨੂੰ ਰੋਕਣ ਦੀ ਕੋਸ਼ਿਸ਼ ਕਰਨਾ ਹੈ ¢ ਇਸ ਨੂੰ ਸੰਭਵ ਬਣਾਉਣ ਲਈ ਅਸੀਂ ਕਾਨੂੰਨੀ ਵਿਧੀ ਤੇ ਹਰ ਉਸ ਸਾਧਨ ਦੀ ਵਰਤੋਂ ਕਰਾਂਗੇ ਜੋ ਸਾਡੇ ਕੋਲ ਹੈ ਤੇ ਇਹਦੇ 'ਚ ਅਦਾਲਤਾਂ ਵੀ ਸ਼ਾਮਿਲ ਹਨ ¢ ਜੌਹਨਸਨ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਇਹ ਆਦੇਸ਼ ਪੁਸ਼ਟੀ ਕਰਦਾ ਹੈ ਕਿ ਸ਼ਿਕਾਗੋ ਪੁਲਿਸ ਵਿਭਾਗ ਪੁਲਿਸ ਗਸ਼ਤ ਜਾਂ ਸਿਵਲ ਇਮੀਗ੍ਰੇਸ਼ਨ ਲਾਗੂ ਕਰਨ ਵਾਲੇ ਫÏਜੀ ਕਰਮਚਾਰੀਆਂ ਨਾਲ ਸਹਿਯੋਗ ਨਹੀਂ ਕਰੇਗਾ ¢ ਸਾਡੇ ਪੁਲਿਸ ਅਧਿਕਾਰੀ, ਜੋ ਅਪਰਾਧ ਨੂੰ ਘਟਾਉਣ ਲਈ ਹਰ ਰੋਜ਼ ਸਖ਼ਤ ਮਿਹਨਤ ਕਰ ਰਹੇ ਹਨ, ਰਾਸ਼ਟਰਪਤੀ ਲਈ ਟ੍ਰੈਫਿਕ ਸਟਾਪ ਅਤੇ ਚÏਕੀਆਂ ਬਣਾਉਣ ਲਈ ਨਿਯੁਕਤ ਨਹੀਂ ਕੀਤੇ ਜਾਣਗੇ ¢ ਜÏਹਨਸਨ ਦਾ ਇਹ ਆਦੇਸ਼ ਉਦੋਂ ਆਇਆ ਹੈ ਜਦੋਂ ਰਾਸ਼ਟਰਪਤੀ ਪਹਿਲਾਂ ਹੀ ਵਾਸ਼ਿੰਗਟਨ ਡੀ.ਸੀ. ਵਿਚ ਫÏਜਾਂ ਅਤੇ ਸੰਘੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਤਾਇਨਾਤ ਕਰ ਚੁੱਕੇ ਹਨ ਅਤੇ ਉਹ ਬਾਲਟੀਮੋਰ ਵਰਗੇ ਹੋਰ ਵੱਡੇ ਅਮਰੀਕੀ ਸ਼ਹਿਰਾਂ ਵਿਚ ਵੀ ਅਜਿਹਾ ਕਰਨ ਦੀ ਧਮਕੀ ਦੇ ਰਹੇ ਹਨ ¢