10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸਿਡਨੀ ਦੀ ਬਲੈਕਟਾਊਨ ਕੌਂਸਲ ਨੇ ਦੀਵਾਲੀ ਲਾਈਟਾਂ ਮੁਕਾਬਲੇ ਦੇ ਨਤੀਜੇ ਐਲਾਨੇ

ਸਿਡਨੀ, 10 ਨਵੰਬਰ (ਹਰਕੀਰਤ ਸਿੰਘ ਸੰਧਰ)-ਸਿਡਨੀ ਦੀ ਬਲੈਕਟਾਊਨ ਸਿਟੀ ਕੌਂਸਲ ਵਲੋਂ ਕਰਵਾਏ ਗਏ ਸਾਲ 2026 ਦੇ ਦੀਵਾਲੀ ਲਾਈਟਾਂ ਮੁਕਾਬਲੇ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਰੌਸ਼ਨੀਆਂ ਦੇ ਤਿਉਹਾਰ ਮੌਕੇ ਵਸਨੀਕਾਂ ਨੇ ਆਪਣੇ ਘਰਾਂ ਅਤੇ ਗਲੀਆਂ ਨੂੰ ਰੰਗ-ਬਿਰੰਗੀਆਂ ਲਾਈਟਾਂ, ਦੀਵਿਆਂ ਅਤੇ ਰੰਗੋਲੀਆਂ ਨਾਲ ਸਜਾ ਕੇ ਇਲਾਕੇ ਦੀ ਰੌਣਕ ਵਧਾਈ।

Ad Position 21
No active advertisement
ਮਾਰਸਡਨ ਪਾਰਕ ਨੇ ਜਿੱਤਿਆ ਸ਼ਹਿਰ ਭਰ ’ਚ ਪਹਿਲਾ ਸਥਾਨ 11-11-2026
ਸਿਡਨੀ, 10 ਨਵੰਬਰ (ਹਰਕੀਰਤ ਸਿੰਘ ਸੰਧਰ)-ਸਿਡਨੀ ਦੀ ਬਲੈਕਟਾਊਨ ਸਿਟੀ ਕੌਂਸਲ ਵਲੋਂ ਕਰਵਾਏ ਗਏ ਸਾਲ 2026 ਦੇ ਦੀਵਾਲੀ ਲਾਈਟਾਂ ਮੁਕਾਬਲੇ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਰੌਸ਼ਨੀਆਂ ਦੇ ਤਿਉਹਾਰ ਮੌਕੇ ਵਸਨੀਕਾਂ ਨੇ ਆਪਣੇ ਘਰਾਂ ਅਤੇ ਗਲੀਆਂ ਨੂੰ ਰੰਗ-ਬਿਰੰਗੀਆਂ ਲਾਈਟਾਂ, ਦੀਵਿਆਂ ਅਤੇ ਰੰਗੋਲੀਆਂ ਨਾਲ ਸਜਾ ਕੇ ਇਲਾਕੇ ਦੀ ਰੌਣਕ ਵਧਾਈ। ਸ਼ਹਿਰ ਪੱਧਰ ਦੇ ਮੁਕਾਬਲੇ ਵਿਚ ਮਾਰਸਡਨ ਪਾਰਕ ਦੇ 12 ਸਨਡਿਊ ਪਰੇਡ ਨੇ ਪਹਿਲਾ, ਗਲੈਨਵੁੱਡ ਦੇ 3 ਰੇਚਲ ਪਲੇਸ ਨੇ ਦੂਜਾ ਅਤੇ ਦਿ ਪੌਂਡਜ਼ ਦੇ 37 ਕੂਬੋਵੀ ਡਰਾਈਵ ਨੇ ਤੀਜਾ ਸਥਾਨ ਹਾਸਲ ਕੀਤਾ।ਮਾਰਸਡਨ ਪਾਰਕ ਦੇ 28 ਵਿਲਕੌਕਸ ਸਟਰੀਟ ਨੇ ‘ਚੈਂਪੀਅਨ ਆਫ਼ ਚੈਂਪੀਅਨਜ਼’ ਦਾ ਖ਼ਿਤਾਬ ਜਿੱਤਿਆ। ਨਿਰਿੰਬਾ ਫੀਲਡਜ਼ ਦੇ 30 ਫੈਂਟਮ ਸਟਰੀਟ ਨੂੰ ਸਭ ਤੋਂ ਵਧੀਆ ਰੰਗੋਲੀ ਲਈ ਚੁਣਿਆ ਗਿਆ, ਜਦਕਿ ਫੈਂਟਮ ਸਟਰੀਟ, ਨਿਰਿੰਬਾ ਫੀਲਡਜ਼ ਨੇ ਸਭ ਤੋਂ ਵਧੀਆ ਸਜਾਈ ਗਈ ਗਲੀ ਦਾ ਮਾਣ ਹਾਸਲ ਕੀਤਾ। ਸਭ ਤੋਂ ਵਧੀਆ ਟਾਊਨਹਾਊਸ/ਵਿਲਾ ਸ਼੍ਰੇਣੀ ਵਿਚ 7 ਅਗਾਵੇ ਗਲੇਡ, ਸਕੋਫੀਲਡਜ਼ ਜੇਤੂ ਰਿਹਾ।ਜ਼ਿਕਰਯੋਗ ਹੈ ਕਿ ਬਲੈਕਟਾਊਨ ਸਿਟੀ ਕੌਂਸਲ ਵੱਲੋਂ ਹਰ ਸਾਲ ਦੀਵਾਲੀ ਮੌਕੇ ਇਹ ਮੁਕਾਬਲਾ ਕਰਵਾਇਆ ਜਾਂਦਾ ਹੈ। ਇਸ ਤਹਿਤ ਸੁੰਦਰ ਢੰਗ ਨਾਲ ਸਜਾਏ ਘਰਾਂ ਦੇ ਨਾਲ-ਨਾਲ ਸਮੂਹਿਕ ਉਪਰਾਲੇ ਨਾਲ ਸਜਾਈਆਂ ਗਲੀਆਂ ਅਤੇ ਰੰਗੋਲੀਆਂ ਨੂੰ ਵੀ ਵੱਖ-ਵੱਖ ਸ਼੍ਰੇਣੀਆਂ ਵਿਚ ਸਨਮਾਨਿਤ ਕੀਤਾ ਜਾਂਦਾ ਹੈ। ਇਹ ਉਪਰਾਲਾ ਵਸਨੀਕਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਸਾਂਝੀ ਕਰਨ ਅਤੇ ਆਪਸੀ ਸਾਂਝ ਮਜ਼ਬੂਤ ਬਣਾਉਣ ਦਾ ਮੌਕਾ ਦਿੰਦਾ ਹੈ।ਬਲੈਕਟਾਊਨ ਕੌਂਸਲ ਦੇ ਇਲਾਕੇ ਵਿਚ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਦੇ ਲੋਕ ਵਸਦੇ ਹਨ ਅਤੇ ਇਹ ਖੇਤਰ ਭਾਰਤੀ ਪਰਿਵਾਰਾਂ ਦੀ ਰਿਹਾਇਸ਼ ਲਈ ਪਸੰਦੀਦਾ ਇਲਾਕਿਆਂ ਵਿਚ ਸ਼ਾਮਿਲ ਹੈ। ਦੀਵਾਲੀ ਮੌਕੇ ਘਰਾਂ ਅਤੇ ਗਲੀਆਂ ਦੀ ਸਜਾਵਟ ਇੱਥੋਂ ਦੇ ਬਹੁਸੱਭਿਆਚਾਰਕ ਜੀਵਨ ਦੀ ਸੁੰਦਰ ਝਲਕ ਪੇਸ਼ ਕਰਦੀ ਹੈ।ਕੌਂਸਲ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੰਦਿਆਂ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਵਸਨੀਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸ਼ਹਿਰ ਵਿਚ ਦੀਵਾਲੀ ਦੀਆਂ ਖ਼ੁਸ਼ੀਆਂ ਅਤੇ ਰੌਣਕਾਂ ਵਧਾਉਣ ਵਿਚ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ‘ ਪੰਜਾਬ ਹਾਕੀ ਕਲੱਬ ਹਮਬਰਗ ’ ਵਲੋਂ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦਾ ਸਵਾਗਤ ਅਗਲੀ ਖ਼ਬਰ ਸਰੀ-ਲੈਂਗਲੀ ਦੇ ਜੋੜੇ ਦੀ ਚਮਕੀ ਕਿਸਮਤ ਲਾਟਰੀ ਰਾਹੀਂ ਜਿੱਤੇ ਇੱਕ ਲੱਖ ਡਾਲਰ
Ad Position 24