ਲੰਡਨ, 2 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਦਿਨੀ ਅਦਾਰਾ ਸ਼ਬਦ ਵਲੋਂ ਆਪਣਾ 28ਵਾਂ ਸਲਾਨਾ ਸਮਾਗਮ ਅੰਬੇਡਕਰ ਹਾਲ, ਸਾਊਥਾਲ ਵਿਖੇ ਪੂਰੀ ਧੂਮਧਾਮ ਨਾਲ ਕਰਵਾਇਆ ਗਿਆ | ਇਸ ਸਮਾਗਮ ਦੇ ਪਹਿਲੇ ਭਾਗ 'ਚ ਕੁੰਜੀਵਤ ਭਾਸ਼ਨ ਦਰਸ਼ਨ ਬੁਲੰਦਵੀ ਨੇ 'ਸਮਕਾਲ ਤੇ ਸਾਹਿਤ' ਬਾਰੇ ਪੜਿ੍ਹਆ ਤੇ ਇਸ ਤੋਂ ਬਿਨਾਂ ਸਮਾਗਮ 'ਚ ਚਾਰ ਪਰਚੇ ਪੜ੍ਹੇ ਗਏ | ਪਹਿਲਾ ਪਰਚਾ ਡਾ ਦੇਵਿੰਦਰ ਕÏਰ ਦਾ ਸੁਰਿੰਦਰ ਸੀਹਰਾ ਦੀ ਨਵੇਂ ਗਜ਼ਲ ਸੰਗ੍ਰਹਿ 'ਸ੍ਰੀ' ਬਾਰੇ ਲਿਖਿਆ ਸੀ ਜਿਸ ਦਾ ਅਨੁਵਾਨ ਸੀ, 'ਸ੍ਰੀ' ਹੋਣ ਦਾ ਮਹੱਤਵ ਇਹ ਪਰਚਾ ਕੁਲਵੰਤ ਢਿਲੋਂ ਨੇ ਪੜਿ੍ਹਆ | ਦੂਜਾ ਮਿਨਾਕਸ਼ੀ ਰਾਠੌਰ ਦਾ ਲਿਖਿਆ ਪਰਚਾ ਹਰਦੇਸ਼ ਬਸਰਾ ਨੇ ਪੜਿ੍ਹਆ | ਤੀਜਾ ਪਰਚਾ ਗੁਰਪਾਲ ਸਿੰਘ ਲੰਡਨ ਨੇ ਸੁਰਿੰਦਰ ਸੀਹਰਾ ਨੂੰ ਮੁਖਾਤਬ ਹੋ ਕੇ ਉਹਨਾਂ ਦੀਆਂ ਗਜ਼ਲਾਂ ਬਾਰੇ ਇਕ ਚਿੱਠੀ ਦੇ ਰੂਪ 'ਚ ਪੇਸ਼ ਕੀਤਾ | ਚÏਥਾ ਪਰਚਾ ਪਾਕਿਸਤਾਨੀ ਗਜ਼ਲ ਬਾਰੇ ਡਾ ਨਬੀਲਾ ਰਹਿਮਾਨ ਦਾ ਲਿਖਿਆ ਹੋਇਆ ਸੀ | ਪਰਚਿਆਂ ਨੂੰ ਪੜ੍ਹਨ ਉਪਰੰਤ ਇਹਨਾਂ ਉਪਰ ਭਰਪੂਰ ਬਹਿਸ ਹੋਈ ਜਿਸ 'ਚ ਸਾਰੇ ਪਰਚੇ ਹੀ ਹਾਜ਼ਰੀਨ ਵਲੋਂ ਬਹੁਤ ਸਲਾਹੇ ਗਏ ਤੇ ਸੁਰਿੰਦਰ ਸੀਹਰਾ ਦੀਆਂ ਗਜ਼ਲਾਂ ਬਾਰੇ ਖੁੱਲ੍ਹ ਕੇ ਗੱਲਾਂ ਹੋਈਆਂ | ਸਮਾਗਮ ਦੇ ਇਸ ਭਾਗ ਦੀ ਪ੍ਰਧਾਨਗੀ ਰਣਜੀਤ ਧੀਰ ਨੇ ਕੀਤੀ ਤੇ ਪ੍ਰਧਾਨਗੀ ਮੰਡਲ 'ਚ ਸ਼ਾਮਲ ਹੋਣ ਵਾਲੇ ਵਿਦਵਾਨਾਂ 'ਚ ਡਾ. ਨਬੀਲਾ ਰਹਿਮਾਨ, ਸਦਾਫ ਮਿਰਜ਼ਾ, ਡਾ. ਕਰਨੈਲ ਸ਼ੇਰਗਿੱਲ, ਸੁਕੀਰਤ ਅਨੰਦ ਸ਼ਾਮਲ ਸਨ | ਇਸ ਭਾਗ ਦੀ ਮੰਚ ਸੰਚਾਲਨਾ ਦਰਸ਼ਨ ਬੁਲੰਦਵੀ ਤੇ ਹਰਜੀਤ ਅਟਵਾਲ ਨੇ ਕੀਤੀ | ਸਮਾਗਮ ਦੇ ਦੂਜੇ ਭਾਗ 'ਚ ਕਵੀ ਦਰਬਾਰ ਹੋਇਆ | ਜਿਸ ਦੀ ਪ੍ਰਧਾਨਗੀ ਵਰਿੰਦਰ ਪਰਿਹਾਰ ਨੇ ਕੀਤੀ ਤੇ ਉਹਨਾਂ ਨਾਲ ਦਲਵੀਰ ਕÏਰ, ਕੁਲਵੰਤ ਕÏਰ ਤੇ ਜਸਵਿੰਦਰ ਮਾਨ ਪ੍ਰਧਾਨਗੀ ਮੰਡਲ 'ਚ ਸ਼ਾਮਲ ਹੋਏ | ਇਸ ਕਵੀ ਦਰਬਾਰ 'ਚ 3 ਦਰਜਨ ਕਵੀਆਂ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ | ਪ੍ਰੋਗਰਾਮ ਦੇ ਇਸ ਭਾਗ ਦੀ ਮੰਚ ਸੰਚਾਲਨਾ ਸੁਰਿੰਦਰ ਸੀਹਰਾ ਨੇ ਆਪਣੇ ਖੂਬਸੂਰਤ ਅੰਦਾਜ਼ 'ਚ ਕੀਤੀ | ਇਸ ਤੋ ਇਲਾਵਾ ਦਰਸ਼ਨ ਢਿਲੋਂ, ਅਜੀਤ ਸਿੰਘ ਢਿਲੋਂ, ਨਛੱਤਰ ਭੋਗਲ, ਪਰਮਜੀਤ ਸਿੰਘ, ਬਲਵਿੰਦਰ ਚਹਿਲ, ਨੀਲਮ ਜੋਗਨ, ਕਿਰਪਾਲ ਪੂਨੀ, ਸੁਰਿੰਦਰ ਪਾਲ, ਕੁਲਵੰਤ ਢੇਸੀ, ਸੰਤੋਖ ਹੇਅਰ, ਡਾ. ਅਜੀਤਪਾਲ ਸਿੰਘ, ਰਪਿੰਦਰ ਗਿੱਲ, ਸ਼ਿਵਦੀਪ ਢੇਸੀ, ਕਿੱਟੀ ਬੱਲ, ਅਜ਼ੀਮ ਸ਼ੇਖਰ, ਪਰਮਿੰਦਰ ਹਾਰਟਫੋਰਡ, ਮਿਸਟਰ ਹਾਰਟਫੋਰਡ, ਪਰਮ ਸੰਧਾਵਾਲੀਆ, ਮਿਸਜ਼ ਸ਼ੇਖਰ, ਮਿਸਟਰ ਚੀਮਾ, ਮਨਜੀਤ ਪੱਡਾ, ਮਿਸਜ਼ ਚਰਨਜੀਤ ਬੁਲੰਦਵੀ, ਕੇ.ਸੀ. ਮੋਹਨ, ਸੁਖਦੇਵ ਅÏਜਲਾ, ਭਿੰਦਰ ਜਲਾਲਾਬਾਦੀ, ਬੇਅੰਤ ਕÏਰ, ਸਿਕੰਦਰ ਬਰਾੜ, ਜਸਵਿੰਦਰ ਸਿੰਘ, ਯਾਕੂਬ ਪਰਦੇਸੀ, ਮੰਜੂ ਬਾਲਾ ਤੇ ਸਤਨਾਮ ਚਾਨਾ ਆਦਿ ਸਮਾਗਮ 'ਚ ਉਚੇਚੇ ਤੌਰ 'ਤੇ ਹਾਜ਼ਰੀ ਭਰੀ |