ਭਾਮੀਆਂ ਕਲਾਂ, 2 ਸਤੰਬਰ (ਜਤਿੰਦਰ ਭੰਬੀ)-ਔਖੇ ਸਮੇਂ ਵਿਚ ਲੋਕਾਂ ਨਾਲ ਖੜ੍ਹੇ ਰਹਿਣ ਦੀ ਵਚਨਬੱਧਤਾ ਨੂੰ ਜਾਰੀ ਰੱਖਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਲੋਕ ਸਭਾ ਇੰਚਾਰਜ ਅਤੇ ਪੰਜਾਬ ਦਰਮਿਆਨੇ ਉਦਯੋਗ ਵਿਕਾਸ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਹਲਕਾ ਸਾਹਨੇਵਾਲ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਮੁਹਿੰਮ ਸ਼ੁਰੂ ਕੀਤੀ | ਉਨ੍ਹਾਂ ਨੇ ਪਹਿਲਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਰਾ ਜ਼ੋਰਾਵਰ ਸਿੰਘ ਮੁੰਡੀਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕਿੱਟਾਂ ਸੌਂਪੀਆਂ, ਇਸ ਤੋਂ ਬਾਅਦ ਉਹ ਕਮਲ ਮਿਗਲਾਨੀ ਅਤੇ ਮੋਹਨ ਲਾਲ ਸ਼ਰਮਾ ਨਾਲ ਜ਼ਰੂਰੀ ਘਰੇਲੂ ਸਮਾਨ ਵੰਡਣ ਦੇ ਨੇਕ ਕਾਰਜ ਵਿਚ ਸ਼ਾਮਲ ਹੋਏ | ਰਾਹਤ ਸਮੱਗਰੀ ਕਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਪਿੰਡਾਂ ਤੱਕ ਪਹੁੰਚੀ, ਜਿਨ੍ਹਾਂ ਵਿਚ ਸੁਸਰਾਲੀ, ਮੱਤੇਵਾੜਾ, ਬੂਥਗੜ੍ਹ, ਕਾਲੇਵਾਲ, ਫਾਦਰ ਨਗਰ, ਗੜੀ ਫਾਜ਼ਲ, ਗੜੀ ਤੋਗਰ , ਕੀਮਾ ਭਾਨੀ, ਦੋਆਬਾ ਭੈਣੀ, ਸਾਲੂ ਭੈਣੀ ਅਤੇ ਬੋਂਕੜ ਗੁੱਜਰਾਂ ਸ਼ਾਮਲ ਹਨ | ਆਗੂਆਂ ਨੇ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜਦੋਂ ਤੱਕ ਹਾਲਾਤ ਆਮ ਨਹੀਂ ਹੋ ਜਾਂਦੇ |