ਬਲਜੀਤ ਸਿੰਘ ਗਿੱਲ ਵੱਡੀ ਗਿਣਤੀ ਸਾਥੀਆਂ ਸਮੇਤ ਏਟਕ ’ਚ ਸ਼ਾਮਿਲ
ਲੁਧਿਆਣਾ, 19 ਨਵੰਬਰ (ਜਤਿੰਦਰ ਭੰਬੀ)- ਟੈਕਨੀਕਲ ਸਰਵਿਸ ਯੂਨੀਅਨ (ਟੀ. ਐਸ.
ਲੁਧਿਆਣਾ, 19 ਨਵੰਬਰ (ਜਤਿੰਦਰ ਭੰਬੀ)- ਟੈਕਨੀਕਲ ਸਰਵਿਸ ਯੂਨੀਅਨ (ਟੀ. ਐਸ. ਯੂ.) ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਲੰਬੇ ਸਮੇਂ ਤੋਂ ਟੀ. ਐਸ. ਯੂ. ‘ਚ ਕੰਮ ਕਰਦੇ ਆ ਰਹੇ ਕੇਂਦਰੀ ਜ਼ੋਨ ਲੁਧਿਆਣਾ ਦੇ ਮੀਤ ਪ੍ਰਧਾਨ ਬਲਜੀਤ ਸਿੰਘ ਗਿੱਲ ਵੱਡੀ ਗਿਣਤੀ ਸਾਥੀਆਂ ਸਮੇਤ ਪੀ. ਐਸ. ਈ. ਬੀ. ਇੰਪਲਾਈਜ ਫੈਡਰੇਸ਼ਨ ਏਟਕ ‘ਚ ਸ਼ਾਮਿਲ ਹੋ ਗਏ। ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਦੇ ਯਤਨਾਂ ਨਾਲ ਏਟਕ ‘ਚ ਸ਼ਾਮਿਲ ਹੋਏ ਬਲਜੀਤ ਸਿੰਘ ਗਿੱਲ ਤੇ ਉਨ੍ਹਾਂ ਦੇ ਸਾਥੀਆਂ ਦਾ ਸਵਾਗਤ ਮੁੱਖ ਮਹਿਮਾਨ ਵਜੋਂ ਪੁੱਜੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸੈਣੀ ਵਲੋਂ ਏਟਕ ਦੇ ਸੀਨੀਅਰ ਆਗੂਆਂ ਰਸ਼ਪਾਲ ਸਿੰਘ ਪਾਲੀ (ਐਫੀ ਮੈਂਬਰ), ਕੇਵਲ ਸਿੰਘ ਬਨਵੈਤ (ਸੂਬਾ ਮੀਤ ਪ੍ਰਧਾਨ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ ਯੂਨੀਅਨ ਏਟਕ), ਐਸ. ਪੀ. ਸਿੰਘ (ਸੂਬਾ ਸਕੱਤਰ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ ਯੂਨੀਅਨ ਏਟਕ), ਸਤੀਸ਼ ਭਾਰਦਵਾਜ ਸਰਪ੍ਰਸਤ ਕੇਂਦਰੀ ਜੋਨ ਅਤੇ ਅਕਾਸ਼ਦੀਪ ਸ਼ਰਮਾ ਸਕੱਤਰ ਕੇਂਦਰੀ ਜੋਨ ਤੇ ਰਘੁਵੀਰ ਸਿੰਘ ਜਮਾਲਪੁਰ ਸਕੱਤਰ ਸਰਕਲ ਪੂਰਬੀ ਤੇ ਸੁਰਜੀਤ ਸਿੰਘ ਗਾਬਾ ਸਰਕਲ ਆਗੂ (ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ) ਵਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਰਸਮੀਂ ਤੌਰ ‘ਤੇ ਪੀ. ਐਸ. ਈ. ਬੀ. ਇੰਪਲਾਈਜ ਫੈਡਰੇਸ਼ਨ ਏਟਕ ਦੀ ਮੁੱਢਲੀ ਮੈਂਬਰਸ਼ਿਪ ਦਿੱਤੀ ਗਈ। ਬਲਜੀਤ ਸਿੰਘ ਗਿੱਲ ਤੇ ਉਨ੍ਹਾਂ ਨਾਲ ਸ਼ਾਮਿਲ ਹੋਏ ਸਾਥੀਆਂ ਪ੍ਰਿਤਪਾਲ ਸਿੰਘ ਡਵੀਜ਼ਨ ਪ੍ਰਧਾਨ ਸਿਟੀ ਸੈਟਰ, ਸ਼ਰਨਜੀਤ ਸਿੰਘ ਪ੍ਰਧਾਨ ਯੂਨਿਟ ਨੂੰ 3, ਜਸਵੰਤ ਸਿੰਘ ਜੇ.ਈ ਮੀਤ ਪ੍ਰਧਾਨ ਯੂਨਿਟ 3, ਸਾਹਿਲ ਪ੍ਰਧਾਨ ਸੈਟਰ ਸਟੋਰ, ਜੇਈ ਅਲੈਕਸਦੀਪ ਸਿੰਘ, ਸੁਧੀਰ ਯੂਡੀਸੀ ਤੇ ਬਲਵੀਰ ਸਿੰਘ ਸੈਂਟਰ ਸਟੋਰ, ਅਮਿਤ ਕੁਮਾਰ, ਸਿਕੰਦਰ ਸਿੰਘ, ਅੰਮ੍ਰਿਤਪਾਲ ਮੁਲਕਾਂ, ਰਮਨ ਗੁਗਲਾਨੀ, ਪਰਮੋਦ ਕੁਮਾਰ , ਰਾਮ ਸਿੰਘ ਹੇਹਰ, ਬਾਰੂ ਸਿੰਘ, ਰਾਜ ਕੁਮਾਰ, ਜਸਵੰਤ ਸਿੰਘ, ਜਸਵਿੰਦਰ ਸਿੰਘ, ਸਤਿਗੁਰੂ ਸਿੰਘ, ਪੰਮਾ, ਹਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਵਰੁਣ ਭਾਟੀਆ, ਰਣਵੀਰ ਸਿੰਘ, ਕੁਲਦੀਪ ਸਿੰਘ ਸਿਰਸਾ, ਮੁਹੰਮਦ ਗਿਆਸ, ਅਰਸ਼ਦੀਪ ਸਿੰਘ, ਹਰਪ੍ਰੀਤ ਸਿੰਘ ਲਲਤੋਂ ਕਲਾਂ, ਰਾਜਕੁਮਾਰ, ਜਸ਼ਨਪ੍ਰੀਤ ਸਿੰਘ ਨੇ ਹਾਜਰ ਲੀਡਰਸ਼ਿਪ ਨੂੰ ਭਰੋਸਾ ਦਿਵਾਇਆ ਕਿ ਅੱਜ ਤੋਂ ਬਾਅਦ ਉਹ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਗਿੱਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੋ-ਕਨਵੀਨਰ ਵਰਗੀ ਵੱਡੀ ਜ਼ਿੰਮੇਵਾਰੀ ਦੇਣ ‘ਤੇ ਸ੍ਰੀ ਸੈਣੀ ਸਮੇਤ ਹਾਜਰ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ। ਸਮਾਗਮ ‘ਚ ਪਹੁੰਚਣ ‘ਤੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸੈਣੀ ਦਾ ਹਾਰ ਪਾ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਰਾਜਿੰਦਰ ਰਾਣਾ, ਮੇਵਾ ਸਿੰਘ ਸ਼ੇਰਪੁਰ, ਬਹਾਦਰ ਸਿੰਘ ਲੁਹਾਰਾ, ਦੀਪਕ ਕੁਮਾਰ, ਇੰਦਰਜੀਤ ਸਿੰਘ, ਸਾਹਿਲ ਡਾਂਗ, ਸਿੰਗਾਰਾ ਸਿੰਘ, ਰਾਮੇਸ਼ ਕੁਮਾਰ ਬਾਵਾ, ਹਰਪ੍ਰੀਤ ਸਿੰਘ, ਦਦਨ ਪ੍ਰਸ਼ਾਦ, ਮੋਂਟੀ ਅਤੇ ਹੋਰ ਹਾਜਰ ਸਨ।