27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਕੈਲੀਫੋਰਨੀਆ ਕਬੱਡੀ ਫੈੱਡਰੇਸ਼ਨ ਪੰਜਾਬ 'ਚ ਹੜ੍ਹ ਪੀੜਤਾਂ ਦੀ ਮਦਦ ਲਈ 21 ਲੱਖ ਰੁਪਏ ਦੀ ਰਾਹਤ ਸਮੱਗਰੀ ਭੇਜੇਗੀ-ਤੀਰਥ ਸਿੰਘ ਗਾਖਲ <br/>

Ad Position 21
No active advertisement
ਅਜੀਤ ਡੈਸਕ 03-09-2025
ਸਾਨ ਫਰਾਂਸਿਸਕੋ, 2 ਸਤੰਬਰ (ਐਸ. ਅਸ਼ੋਕ ਭੌਰਾ)-ਪੰਜਾਬ ਦੀ ਮੌਜੂਦਾ ਤ੍ਰਾਸਦੀ 'ਚ ਸ਼ਾਮਲ ਹੁੰਦਿਆਂ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਵੱਲੋਂ ਆਪਣੇ ਪੰਜਾਬ ਵੱਸਦੇ ਭੈਣਾਂ ਭਰਾਵਾਂ ਤੇ ਪਰਿਵਾਰਾਂ ਦੀ ਮਦਦ ਕਰਨ ਲਈ ਕਰੀਬ 21 ਲੱਖ ਰੁਪਏ ਦੀ ਰਾਹਤ ਸਮੱਗਰੀ ਬਹੁਤ ਜਲਦ ਭੇਜੀ ਜਾ ਰਹੀ ਹੈ | ਫੈਡਰੇਸ਼ਨ ਦੇ ਪ੍ਰਧਾਨ ਤੇ ਨਾਮੀ ਕਬੱਡੀ ਖਿਡਾਰੀ ਤੀਰਥ ਸਿੰਘ ਗਾਖਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫੈਡਰੇਸ਼ਨ, ਫੈਡਰੇਸ਼ਨ ਨਾਲ ਜੁੜੀਆਂ ਹੋਈਆਂ ਸਾਰੀਆਂ ਕਬੱਡੀ ਕਲੱਬਾਂ ਤੇ ਕਲੱਬਾਂ ਦੇ ਮੈਂਬਰ ਆਪੋ ਆਪਣਾ ਯੋਗਦਾਨ ਪਾ ਰਹੇ ਹਨ | ਉਹਨਾਂ ਮਾਣ ਨਾਲ ਕਿਹਾ ਕਿ ਇਹ ਸ਼ੁਰੂਆਤ ਹੈ ਅਗਲੇ ਦਿਨਾਂ 'ਚ ਤੇ ਇਹ ਰਕਮ ਦੁਗਣੀ-ਤਿਗਣੀ ਵੀ ਹੋ ਸਕਦੀ ਹੈ ਤੇ ਇਹ ਪ੍ਰਵਾਸੀਆਂ ਦਾ ਛੋਟਾ ਜਿਹਾ ਯਤਨ ਹੈ ਕਿਉਂਕਿ ਪੰਜਾਬ ਇਸ ਵੇਲੇ ਹਰ ਪਾਸੇ ਤੋਂ ਪਾਣੀ ਦੀ ਮਾਰ ਹੇਠ ਤਬਾਹੀ ਦਾ ਆਲਮ ਆਪਣੀਆਂ ਅੱਖਾਂ ਨਾਲ ਵੇਖ ਰਿਹਾ ਹੈ | ਗਾਖਲ ਨੇ ਵਿਦੇਸ਼ਾਂ 'ਚ ਸਰਗਰਮ ਤੇ ਪੰਜਾਬੀ ਖੇਡ ਜਗਤ ਨਾਲ ਜੁੜੀਆਂ ਬਾਕੀ ਖੇਡ ਕਲੱਬਾਂ ਤੇ ਸੰਸਥਾਵਾਂ ਨੂੰ ਵੀ ਇਸ ਮੱਦਦ 'ਚ ਅੱਗੇ ਆਉਣ ਦੀ ਅਪੀਲ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ 'ਲੇਬਰ ਡੇ' ਮੌਕੇ ਅਮਰੀਕਾ ਭਰ 'ਚ ਲੋਕਾਂ ਵਲੋਂ ਪ੍ਰਦਰਸ਼ਨ <br/> ਅਗਲੀ ਖ਼ਬਰ ਪਾਕਿ 'ਚ ਆਏ ਹੜ੍ਹਾਂ ਨੂੰ ਰੱਖਿਆ ਮੰਤਰੀ ਨੇ ਦੱਸਿਆ 'ਅੱਲ੍ਹਾ ਦੀ ਰਹਿਮਤ' <br/>
Ad Position 24