ਸੈਕਰਾਮੈਟੋ, 2 ਸਤੰਬਰ (ਹੁਸਨ ਲੜੋਆ ਬੰਗਾ)-'ਲੇਬਰ ਡੇ' ਮੌਕੇ ਕਿਰਤੀ ਯੁਨੀਅਨਾਂ ਤੇ ਕਿਰਤੀ ਕਾਰਕੁੰਨਾਂ ਨੇ ਅਮਰੀਕਾ ਭਰ 'ਚ ਸਮੂਹਿਕ ਪ੍ਰਦਰਸ਼ਨ ਕੀਤੇ ਤਾਂ ਜੋ ਅਮਰੀਕੀ ਲੋਕਾਂ ਨੂੰ ਕੰਮਕਾਰੀ ਵਰਗ ਦੀ ਸ਼ਕਤੀ ਨੂੰ ਵਿਖਾਇਆ ਜਾ ਸਕੇ ਖਾਸ ਕਰਕੇ ਉਸ ਸਮੇ ਜਦੋਂ ਅਰਬਪਤੀ ਸੱਤਾਧਾਰੀ ਕੌਮੀ ਰਾਜਨੀਤੀ ਤੋਂ ਬਾਹਰ ਇਕ ਵੱਖਰੀ ਹੀ ਭੂਮਿਕਾ ਨਿਭਾਅ ਰਿਹਾ ਹੈ | ਇਹ ਪ੍ਰਦਰਸ਼ਨ ਨਾ ਕੇਵਲ ਅਰਬਪਤੀ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਸਨ ਬਲਕਿ ਉਨਾਂ ਹੋਰ ਅਰਬਪਤੀਆਂ ਦੇ ਵਿਰੁੱਧ ਵੀ ਸਨ ਜੋ ਟਰੰਪ ਦਾ ਸਮਰਥਨ ਕਰਦੇ ਹਨ ਜਾਂ ਟਰੰਪ ਪ੍ਰਸ਼ਾਸਨ ਤੋਂ ਲਾਭ ਉੱਠਾ ਰਹੇ ਹਨ | ਬੋਸਟਨ, ਸ਼ਿਕਾਗੋ, ਡੈਟਰਾਇਟ ਤੇ ਨਿਊਯਾਰਕ ਸਮੇਤ ਵੱਡੇ ਸ਼ਹਿਰਾਂ 'ਚ ਰੈਲੀਆਂ ਕੀਤੀਆਂ ਗਈਆਂ ਤੇ ਮਾਰਚ ਕੱਢੇ ਗਏ | 'ਕਾਮੇ ਬਨਾਮ ਅਰਬਪਤੀ' ਦੇ ਨਾਂਅ ਹੇਠ ਹੋਏ ਇਨਾਂ ਪ੍ਰਦਰਸ਼ਨਾਂ 'ਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ | ਸਕਾਟਸਡੇਲ, ਐਰੀਜ਼ੋਨਾ ਤੋਂ ਲੈ ਕੇ ਸਿਓਅਕਸ ਫਾਲਜ਼, ਦੱਖਣੀ ਡਕੋਤਾ ਤੱਕ ਛੋਟੇ ਸ਼ਹਿਰਾਂ 'ਚ ਇਨਾਂ ਪ੍ਰਦਰਸ਼ਨਾਂ 'ਚ ਦਰਮਿਆਨੀ ਭੀੜ ਰਹੀ ਜਦ ਕਿ ਵੱਡੇ ਸ਼ਹਿਰਾਂ 'ਚ ਬੇਮਿਸਾਲ ਇਕੱਠ ਹੋਏ ਜੋ ਸਪੱਸ਼ਟ ਤÏਰ 'ਤੇ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਵਿਰੁੱਧ ਰੋਹ ਦਾ ਪ੍ਰਗਟਾਵਾ ਸੀ | ਇਹ ਪ੍ਰਦਰਸ਼ਨ ਦਾ ਅਨੇਕਾਂ ਸੰਗਠਨਾਂ ਵਲੋਂ ਕਰਵਾਏ ਗਏ | ਪ੍ਰਦਰਸ਼ਨਕਾਰੀਆਂ ਨੇ ਹੱਥਾਂ 'ਚ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉਪਰ ਦੇਸ਼ ਦੇ ਅਰਬਪੱਤੀਆਂ ਵਿਰੁੱਧ ਨਾਅਰੇ ਲਿਖੇ ਹੋਏ ਸਨ | ਸਾਕਿਬ ਭੱਟੀ ਕਾਰਜਕਾਰੀ ਡਾਇਰੈਕਟਰ ਐਕਸ਼ਨ ਸੈਂਟਰ ਰੇਸ ਐਂਡ ਇਕਾਨਮੀ ਨੇ ਜਾਰੀ ਇਕ ਬਿਆਨ 'ਚ ਕਿਹਾ ਕਿ ਇਹ ਅਹਿਮ ਹੈ ਕਿ ਲੋਕਾਂ ਨੂੰ ਦੱਸਿਆ ਜਾਵੇ ਕਿ ਅਰਬਪੱਤੀ ਟਰੰਪ ਦੇ ਏਜੰਡੇ ਦਾ ਹਰ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ | ਜੋ ਕੁਝ ਦੇਸ਼ 'ਚ ਹੋ ਰਿਹਾ ਹੈ, ਉਸ ਦੇ ਵਿਰੁੱਧ ਸਾਰੇ ਇਕਜੁੱਟ ਹਨ |