27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਗਾਇਕ ਮਲਕੀਤ ਸਿੰਘ ਨੇ ਐਨ.ਆਰ.ਆਈਜ਼ ਨੂੰ ਵਧ ਚੜ੍ਹ ਕੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਕੀਤੀ ਅਪੀਲ

Ad Position 21
No active advertisement
ਅਜੀਤ ਡੈਸਕ 03-09-2025

ਲੈਸਟਰ (ਇੰਗਲੈਂਡ), 2 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਪ੍ਰਸਿੱਧ ਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਨੇ ਵੱਖ-ਵੱਖ ਦੇਸ਼ਾਂ ਚ ਵੱਸਦੇ ਐਨ.ਆਰ.ਆਈਜ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਵੇਲੇ ਆਪਣੇ ਵਤਨ ਪੰਜਾਬ ਦੇ ਨਾਲ ਖੜਨਾ ਚਾਹੀਦਾ ਹੈ, ਗਾਇਕ ਮਲਕੀਤ ਸਿੰਘ ਨੇ ਇਕ ਵੀਡੀਓ ਰਾਹੀਂ ਅਪੀਲ ਕਰਦਿਆਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਐਨ.ਆਰ.ਆਈਜ ਨੂੰ ਇਸ ਵੇਲੇ ਬੇਹੱਦ ਚਿੰਤਾ ਹੈ ਤੇ ਉਹ ਉਹਨਾਂ ਦੀ ਮਦਦ ਲਈ ਹਰੇਕ ਤਰ੍ਹਾਂ ਦਾ ਯਤਨ ਕਰਨ ਦੀ ਤਿਆਰ ਹਨ | ਉਨ੍ਹਾਂ ਦੂਸਰੇ ਸੂਬਿਆਂ 'ਤੇ ਗਿਲਾ ਕਰਦਿਆਂ ਕਿਹਾ ਕਿ ਹਮੇਸ਼ਾ ਹੀ ਜਦ ਵੀ ਕਿਸੇ ਨਾ ਕਿਸੇ ਸੂਬੇ 'ਚ ਕੋਈ ਆਫਤ ਆਉਂਦੀ ਹੈ ਤਾਂ ਪੰਜਾਬੀ ਹਮੇਸ਼ਾ ਹੀ ਵੱਧ ਚੜ ਕੇ ਸਹਾਇਤਾ ਕਰਦੇ ਹਨ, ਪਰ ਅੱਜ ਜਦ ਪੰਜਾਬ ਨੂੰ ਲੋੜ ਹੈ ਤਾਂ ਮਦਦ ਕਰਨ ਲਈ ਕੌਈ ਨਹੀਂ ਬਹੁੜਿਆ | ਉਹਨਾਂ ਨੇ ਪੰਜਾਬ ਦੇ ਸਿਆਸੀ ਆਗੂਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਇਸ ਵੇਲੇ ਪਾਰਟੀ ਬਾਜੀਆਂ ਤੋਂ ਉੱਪਰ ਉੱਠ ਕੇ ਇੱਕਜੁੱਟ ਹੋ ਕੇ ਹੜ ਪੀੜਤ ਲੋਕਾਂ ਦੀ ਮਦਦ ਕਰਨ ਲਈ ਉਹ ਅੱਗੇ ਆਉਣ |

Ad Position 22
No active advertisement
ਪਿਛਲੀ ਖ਼ਬਰ ਸ੍ਰੀਨਗਰ 'ਚ ਮੌਨਸੂਨ ਦੇ ਮੌਸਮ ਦੌਰਾਨ ਪੋਖਰੀਬਲ ਝੀਲ... ਅਗਲੀ ਖ਼ਬਰ 'ਲੇਬਰ ਡੇ' ਮੌਕੇ ਅਮਰੀਕਾ ਭਰ 'ਚ ਲੋਕਾਂ ਵਲੋਂ ਪ੍ਰਦਰਸ਼ਨ <br/>
Ad Position 24