ਸੈਕਰਾਮੈਂਟੋ, 2 ਸਤੰਬਰ (ਹੁਸਨ ਲੜੋਆ ਬੰਗਾ)-ਹਿਊਸਟਨ 'ਚ ਘਰ ਦੀ ਘੰਟੀ ਵਜਾ ਕੇ ਖੇਡ ਰਹੇ ਇਕ 11 ਸਾਲਾ ਲੜਕੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ | ਹਿਊਸਟਨ ਪੁਲਿਸ ਨੇ ਕਿਹਾ ਹੈ ਕਿ ਲੜਕਾ ਆਪਣੇ ਦੋਸਤਾਂ ਨਾਲ ਇਕ ਘਰ 'ਚ ਇਕ ਖੇਡ 'ਡਿੰਗ ਡਾਂਗ ਡਿੱਚ' ਖੇਡ ਰਿਹਾ ਸੀ ਜਦੋਂ ਲੜਕੇ ਨੂੰ ਗੋਲੀ ਮਾਰ ਦਿੱਤੀ ਗਈ | ਮੌਕੇ ਦੇ ਇਕ ਗਵਾਹ ਅਨੁਸਾਰ ਮੁੰਡਾ ਇਕ ਘਰ ਦੀ ਘੰਟੀ ਵਜਾ ਕੇ ਭੱਜਾ ਸੀ ਜਿਸ ਤੋਂ ਬਾਅਦ ਉਸ ਨੂੰ ਗੋਲੀ ਮਾਰੀ ਗਈ | ਪੁਲਿਸ ਅਨੁਸਾਰ ਜਦ ਲੜਕੇ ਨੂੰ ਹਸਪਤਾਲ ਲਿਜਾਇਆ ਗਿਆ ਉਹ ਦਮ ਤੋੜ ਚੁੱਕਾ ਸੀ |