27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਆਸਟ੍ਰੇਲੀਆ ਦੇ ਸਥਾਈ ਪ੍ਰਵਾਸ ਪੱਧਰ 'ਚ ਕੋਈ ਕਟੌਤੀ ਨਹੀਂ

Ad Position 21
No active advertisement
ਅਜੀਤ ਡੈਸਕ 03-09-2025
ਮੈਲਬੌਰਨ, 2 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ 'ਚ ਜਿੱਥੇ ਵਧਦੇ ਪ੍ਰਵਾਸ ਦੇ ਵਿਰੋਧ 'ਚ ਬੀਤੇ ਦਿਨੀਂ ਵੱਖ-ਵੱਖ ਸ਼ਹਿਰਾਂ 'ਚ ਇਕ ਵਿਸ਼ੇਸ਼ ਸਮੂਹ ਵੱਲੋਂ ਪ੍ਰਦਰਸ਼ਨ ਕੀਤੇ ਗਏ, ਜਿਨ੍ਹਾਂ ਦੌਰਾਨ ਪੁਲਿਸ ਨਾਲ ਟਕਰਾਅ ਵੀ ਹੋਇਆ ਸੀ | ਇਸੇ ਦÏਰਾਨ ਅੱਜ ਕੇਂਦਰੀ ਇਮੀਗ੍ਰੇਸ਼ਨ ਮੰਤਰੀ ਟੋਨੀ ਬਰਕ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ 2025-26 ਲਈ ਸਥਾਈ ਪ੍ਰਵਾਸੀ ਪੱਧਰ 1,85,000 ਹੀ ਰਹੇਗਾ, ਜੋ ਪਿਛਲੇ ਵਿੱਤੀ ਸਾਲ ਦੇ ਬਰਾਬਰ ਹੈ ਮੰਤਰੀ ਨੇ ਸਪਸ਼ਟ ਕੀਤਾ ਕਿ ਰਾਜਾਂ ਤੇ ਖੇਤਰਾਂ ਨਾਲ ਵਿਸਥਾਰਪੂਰਵਕ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਅਤੇ ਇਸ 'ਚ ਮੁੱਖ ਧਿਆਨ ਹੁਨਰਮੰਦ ਪ੍ਰਵਾਸੀਆਂ 'ਤੇ ਹੀ ਕੇਂਦਰਿਤ ਰਹੇਗਾ | ਮਾਹਿਰਾਂ ਦਾ ਮੰਨਣਾ ਹੈ ਕਿ ਇਹ ਐਲਾਨ ਉਹਨਾਂ ਨਵ ਨਾਜ਼ੀ ਗਰੁੱਪਾਂ ਤੇ ਸੱਜੇ ਪੱਖੀ ਰਾਜਨੀਤਿਕ ਧੜਿਆਂ ਲਈ ਸਖ਼ਤ ਜਵਾਬ ਹੈ, ਜੋ ਦੇਸ਼ 'ਚ ਪ੍ਰਵਾਸ ਘਟਾਉਣ ਦੀ ਮੰਗ ਕਰ ਰਹੇ ਹਨ | ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਆਸਟ੍ਰੇਲੀਆ ਇਕ ਬਹੁ-ਸੱਭਿਆਚਾਰਕ ਦੇਸ਼ ਹੈ ਤੇ ਇਹ ਹਰ ਪਿਛੋਕੜ ਦੇ ਲੋਕਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦਾ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਲੇਬਰ ਡੇਅ 'ਤੇ ਪੰਜਾਬੀਆਂ ਨੇ ਕਰਵਾਇਆ 'ਮੇਲਾ ਕਿਰਤੀਆਂ ਦਾ' <br/> ਅਗਲੀ ਖ਼ਬਰ ਹਿਊਸਟਨ 'ਚ 11 ਸਾਲਾ ਲੜਕੇ ਦੀ ਗੋਲੀ ਮਾਰ ਕੇ ਹੱਤਿਆ
Ad Position 24