27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਲੇਬਰ ਡੇਅ 'ਤੇ ਪੰਜਾਬੀਆਂ ਨੇ ਕਰਵਾਇਆ 'ਮੇਲਾ ਕਿਰਤੀਆਂ ਦਾ' <br/>

Ad Position 21
No active advertisement
ਅਜੀਤ ਡੈਸਕ 03-09-2025
ਟੋਰਾਂਟੋ, 2 ਸਤੰਬਰ (ਹਰਜੀਤ ਸਿੰਘ ਬਾਜਵਾ)-ਲੇਬਰ ਡੇਅ (ਕਿਰਤੀ ਦਿਵਸ) ਮੌਕੇ ਗੁਰਮੇਲ ਸਿੰਘ ਸੱਗੂ ਵੱਲੋਂ ਮਿਸੀਸਾਗਾ ਦੇ ਮਾਲਟਨ ਖੇਤਰ ਦੀ ਵਾਈਲਡਵੁੱਡ ਪਾਰਕ ਵਿਖੇ 'ਮੇਲਾ ਕਿਰਤੀਆਂ ਦਾ' ਬੈਨਰ ਹੇਠ ਸੱਭਿਆਚਾਰਕ ਮੇਲਾ ਕਰਵਾਇਆ ਗਿਆ, ਹਰ ਇਕ ਲਈ ਮੁਫਤ ਦਾਖਲੇ ਵਾਲੇ ਇਸ ਮੇਲੇ 'ਚ ਹਰ ਇਕ ਲਈ ਸਤਿਕਾਰਤ ਤੌਰ 'ਤੇ ਚਾਹ ਪਾਣੀ ਤੇ ਦੁਪਿਹਰ ਦੇ ਖਾਣੇ ਦਾ ਵੀ ਮੁਫਤ 'ਚ ਪ੍ਰਬੰਧ ਕੀਤਾ ਹੋਇਆ ਸੀ, ਜਦੋਂ ਕਿ ਪ੍ਰਸਿੱਧ ਮਰਹੂਮ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜ਼ਲੀ ਵੀ ਭੇਟ ਕੀਤੀ ਗਈ | ਇਸ ਮੌਕੇ ਗੁਰਮੇਲ ਸਿੰਘ ਸੱਗੂ ਵੱਲੋਂ ਲੇਬਰਡੇਅ 'ਤੇ ਗੱਲ ਕਰਦਿਆਂ ਸਮਾਜਿਕ ਢਾਂਚੇ ਨੂੰ ਮਜ਼ਬੂਤ ਕਰਨ 'ਚ ਕਿਰਤੀ ਲੋਕਾਂ ਦੀ ਭੂਮਿਕਾ 'ਤੇ ਗੱਲਬਾਤ ਵੀ ਕੀਤੀ, ਸਮਾਗਮ ਦੌਰਾਨ ਹਰਿੰਦਰ ਸੰਧੂ/ਅਮਨ ਧਾਰੀਵਾਲ ਦੀ ਗਾਇਕ ਜੋੜੀ ਤੋਂ ਇਲਾਵਾ ਨੌਜਵਾਨ ਗਾਇਕ ਵਿਨੋਦ ਹਰਪਾਲਪੁਰੀ ਨੇ ਆਪਣੀ ਗਾਇਕੀ ਨਾਲ ਹਾਜ਼ਰੀਨ ਦਾ ਵਧੀਆ ਮਨੋਰੰਜਨ ਕੀਤਾ ਤੇ ਇਸਤੋਂ ਇਲਾਵਾ ਹੀਰਾ ਧਾਰੀਵਾਲ, ਬਲਿਹਾਰ ਬੱਲੀ, ਅਜਮੇਰ ਪ੍ਰਦੇਸੀ ਆਦਿ ਗਾਇਕਾਂ ਨੇ ਜਿੱਥੇ ਆਪੋ ਆਪਣੇ ਗੀਤਾਂ ਨਾਲ ਵਧੀਆ ਹਾਜ਼ਰੀ ਲੁਆਈ ਉੱਥੇ ਹੀ ਚੇਤਨਾਂ ਕਲਚਰਲ ਸੈਂਟਰ ਦੀ ਟੀਮ ਵੱਲੋਂ ਕਿਰਤੀ ਲੋਕਾਂ ਦੀਆਂ ਜ਼ਿੰਦਗੀਆਂ 'ਤੇ ਅਧਾਰਿਤ ਨਾਟਕ ਵੀ ਪੇਸ਼ ਕੀਤੇ ਗਏ, ਇਸ ਮੌਕੇ ਸਾਬਕਾ ਮੈਂਬਰਪਾਰਲੀਮੈਂਟ ਗੁਰਬਖ਼ਸ਼ ਸਿੰਘ ਮੱਲ੍ਹੀ ਤੋਂ ਇਲਾਵਾ ਬਲਦੇਵ ਸਿੰਘ, ਕਸ਼ਮੀਰ ਖਹਿਰਾ, ਰਣਜੀਤ ਲਾਲ, ਸੋਢੀ ਨਾਗਰਾ, ਕੋਮਲ ਕੰਬੋਜ਼, ਸੁਖਦੇਵ ਭੰਡਾਲ ਅਤੇ ਬਲਵੰਤ ਸਿੰਘ ਬਰਾੜ ਤੋਂ ਇਲਾਵਾ ਇਲਾਕੇ ਦੇ ਹੋਰ ਵੀ ਬਹੁਤ ਸਾਰੇ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਗਿਆਨੰਦਾ ਦੀਆਂ ਨਜ਼ਰਾਂ ਗ੍ਰੈਂਡ ਸਵਿਸ ਟੂਰਨਾਮੈਂਟ 'ਚ ਕੈਂਡੀਡੇਟਸ ਟੂਰਨਾਮੈਂਟ 'ਚ ਜਗ੍ਹਾ ਬਣਾਉਣ 'ਤੇ <br/> ਅਗਲੀ ਖ਼ਬਰ ਆਸਟ੍ਰੇਲੀਆ ਦੇ ਸਥਾਈ ਪ੍ਰਵਾਸ ਪੱਧਰ 'ਚ ਕੋਈ ਕਟੌਤੀ ਨਹੀਂ
Ad Position 24