ਸਮਰਕੰਦ (ਉਜ਼ਬੇਕਿਸਤਾਨ), 2 ਸਤੰਬਰ (ਪੀ.ਟੀ.ਆਈ.)-ਭਾਰਤ ਦੇ ਚੋਟੀ ਦੇ ਦਰਜੇ ਦੇ ਗ੍ਰੈਂਡਮਾਸਟਰ ਆਰ ਪ੍ਰਗਿਆਨੰਦਾ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਫੀਡੇ ਗ੍ਰੈਂਡ ਸਵਿਸ 'ਚ ਸਖ਼ਤ ਵਿਰੋਧੀਆਂ ਨੂੰ ਹਰਾਉਣ ਤੇ ਕੈਂਡੀਡੇਟਸ ਟੂਰਨਾਮੈਂਟ 2026 'ਚ ਆਪਣੀ ਜਗ੍ਹਾ ਪੱਕੀ ਕਰਨ ਦੇ ਇਰਾਦੇ ਨਾਲ ਪ੍ਰਵੇਸ਼ ਕਰਨਗੇ | ਇਸ 11-ਗੇੜ ਦੇ ਟੂਰਨਾਮੈਂਟ 'ਚ ਓਪਨ ਸ਼੍ਰੇਣੀ 'ਚ ਕੁੱਲ 6 ਲੱਖ 25 ਹਜ਼ਾਰ ਡਾਲਰ ਤੇ ਮਹਿਲਾ ਸ਼੍ਰੇਣੀ 'ਚ 2 ਲੱਖ 30 ਹਜ਼ਾਰ ਡਾਲਰ ਦਾਅ 'ਤੇ ਲੱਗੇ ਹੋਣਗੇ | ਇਸ ਟੂਰਨਾਮੈਂਟ 'ਚ ਓਪਨ ਤੇ ਮਹਿਲਾ ਸ਼੍ਰੇਣੀ 'ਚ ਚੋਟੀ ਦੀਆਂ 2 ਖਿਡਾਰਨਾਂ ਕੈਂਡੀਡੇਟਸ ਟੂਰਨਾਮੈਂਟ ਲਈ ਕੁਆਲੀਫਾਈ ਕਰਨਗੀਆਂ | ਪ੍ਰਗਿਆਨੰਦਾ ਨੇ 2025 ਪ੍ਰਦਰਸ਼ਨ ਸ਼੍ਰੇਣੀ ਕੁਆਲੀਫਾਇਰ 'ਚ ਚੰਗੀ ਲੀਡ ਲੈ ਲਈ ਹੈ ਤੇ ਕੈਂਡੀਡੇਟਸ ਟੂਰਨਾਮੈਂਟ 'ਚ ਆਪਣਾ ਸਥਾਨ ਲਗਭਗ ਪੱਕਾ ਕਰ ਲਿਆ ਹੈ | ਕੈਂਡੀਡੇਟਸ ਟੂਰਨਾਮੈਂਟ 'ਚ ਕੁੱਲ ਅੱਠ ਖਿਡਾਰੀ ਹਿੱਸਾ ਲੈਣਗੇ | ਇਕ ਖਿਡਾਰੀ 2024 ਤੇ 2025 'ਚ ਫੀਡੇ ਸਰਕਟ 'ਚ ਉਸਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੁਆਲੀਫਾਈ ਕਰੇਗਾ, 2 ਖਿਡਾਰੀ ਗ੍ਰੈਂਡ ਸਵਿਸ ਟੂਰਨਾਮੈਂਟ ਤੋਂ, ਤਿੰਨ ਖਿਡਾਰੀ ਇਸ ਸਾਲ ਅਕਤੂਬਰ-ਨਵੰਬਰ 'ਚ ਗੋਆ ਵਿੱਚ ਹੋਣ ਵਾਲੇ ਵਿਸ਼ਵ ਕੱਪ ਤੋਂ ਤੇ 2 ਖਿਡਾਰੀ 6 ਮਹੀਨਿਆਂ ਦੀ ਸਭ ਤੋਂ ਵੱਧ ਰੇਟਿੰਗ ਅÏਸਤ ਦੇ ਆਧਾਰ 'ਤੇ ਕੁਆਲੀਫਾਈ ਕਰਨਗੇ |