ਟੋਰਾਂਟੋ, 22 ਸਤੰਬਰ (ਹਰਜੀਤ ਸਿੰਘ ਬਾਜਵਾ)-ਵਿਸ਼ਵ ਪੰਜਾਬੀ ਸਭਾ ਵੱਲੋਂ ਬੀਤੇ ਦਿਨੀ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਕ ਸਾਹਿਤਕ ਸਮਾਗਮ ਦੌਰਾਨ ਜਿੱਥੇ ਕੁਝ ਸਮਾਂ ਗੀਤ ਸੰਗੀਤ ਦੀ ਛਹਿਬਰ ਲੱਗੀ ਉੱਥੇ ਹੀ ਇਸ ਮੌਕੇ ਨਾਮਵਰ ਟੀ.ਵੀ. ਪੱਤਰਕਾਰ ਜਸਵਿੰਦਰ ਸਿੰਘ ਬਿੱਟਾ ਦਾ ਉਹਨਾਂ ਦੀਆਂ ਟੀ.ਵੀ. ਪੱਤਰਕਾਰੀ ਦੇ ਖੇਤਰ 'ਚ ਪਿਛਲੇ ਲੰਮੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਮੱਦੇਨਜ਼ਰ ਸਨਮਾਨ ਵੀ ਕੀਤਾ ਗਿਆ, ਇਸ ਮੌਕੇ ਸਟੇਜ ਦੀ ਕਾਰਵਾਈ ਡਾ. ਦਰਸ਼ਨਦੀਪ ਅਰੋੜਾ ਵੱਲੋਂ ਨਿਭਾਈ ਜਦੋਂ ਕਿ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੌਰਾਨ ਨੌਜਵਾਨ ਗਾਇਕ ਬੌਬੀ ਪੰਧੇਰ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸ਼ਬਦਾਂ ਨਾਲ ਹਾਜ਼ਰੀ ਲੁਆਈ ਉਪਰੰਤ ਰਿੰਟੂ ਭਾਟੀਆ, ਡਾ. ਗਿਆਨ ਸਿੰਘ ਘਈ, ਦਿੱਲੀ ਯੁਨੀਵਰਸਿਟੀ ਦੇ ਸਾਬਕਾ ਪ੍ਰੋ. ਡਾ. ਮਨਜੀਤ ਕੌਰ, ਸੁਰਜੀਤ ਕੌਰ, ਪਿਆਰਾ ਸਿੰਘ ਕੁੱਦੋਵਾਲ, ਡਾ. ਗੁਰਨਾਮ ਕੌਰ, ਸੁਜਾਨ ਸਿੰਘ ਸੁਜਾਨ, ਪਰਮਜੀਤ ਦਿਓਲ, ਭੁਪਿੰਦਰ ਸਿੰਘ ਰਤਨ ਤੇ ਹੋਰਨਾਂ ਵੱਲੋਂ ਆਪੋ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲੁਆਈ |