ਸਾਨ ਫਰਾਂਸਿਸਕੋ, 22 ਸਤੰਬਰ (ਐਸ. ਅਸ਼ੋਕ ਭÏਰਾ)-ਫਰਿਜਨੋ 'ਚ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ 'ਚ ਬਣੇ ਖਾਲੜਾ ਪਾਰਕ 'ਚ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਇੰਡੋ-ਯੂ.ਐਸ. ਹੈਰੀਟੇਜ਼ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸਮਾਗਮ 'ਮਨੁੱਖੀ ਅਧਿਕਾਰ ਦਿਹਾੜਾ' ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 30ਵੀਂ ਬਰਸੀ ਨੂੰ ਸਮਰਪਿਤ ਮਨਾਇਆ ਗਿਆ | ਇਸ ਮÏਕੇ ਜਿੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਗਿਆ ਉਥੇ 9/11 ਦੀ 24ਵੀਂ ਬਰਸੀ ਮÏਕੇ ਅਮਰੀਕਾ 'ਚ ਅੱਤਵਾਦੀ ਹਮਲੇ 'ਚ ਮਾਰੇ ਗਏ ਤਿੰਨ ਹਜ਼ਾਰ ਤੋਂ ਵੱਧ ਨਿਰਦੋਸ਼ ਲੋਕਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ | ਸੁਖਮਨੀ ਸਹਿਬ ਦੇ ਪਾਠ ਉਪਰੰਤ ਭਾਈ ਮਹਿਲ ਸਿੰਘ ਦੇ ਕਵਿਸ਼ਰੀ ਜਥੇ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਨੂੰ ਕਾਵਿ ਰੂਪ 'ਚ ਪੇਸ਼ ਕੀਤਾ¢ਗਾਇਕ ਰਾਜ ਬਰਾੜ ਹਰਨੇਕ ਸਿੰਘ ਲੋਹਗੜ, ਕਵੀਸ਼ਰ ਗੁਰਦੀਪ ਸਿੰਘ ਚੰਨਣਵਾਲ ,ਪੱਪੀ ਭਦੌੜ, ਕਮਲਜੀਤ ਬੈਨੀਪਾਲ, ਪ੍ਰਗਟ ,ਪਿ੍ਤਪਾਲ ਕÏਰ ਉਦਾਸੀ ਨੇ ਇਨਕਲਾਬੀ ਗੀਤਾਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ | ਬੁਲਾਰਿਆਂ 'ਚ ਪ੍ਰਵੀਨ ਕੁਮਾਰ ਸ਼ਰਮਾਂ, ਸੁਖਦੇਵ ਸਿੰਘ ਸਿੱਧੂ, ਡਾ. ਮਲਕੀਤ ਸਿੰਘ ਕਿੰਗਰਾ, ਸੁਰਿੰਦਰ ਮੰਡਾਲੀ, ਜਸਪ੍ਰੀਤ ਸਿੱਧੂ, ਨੈਂਣਦੀਪ ਸਿੰਘ ਚੰਨ, ਪਰਗਟ ਸਿੰਘ ਬਾਠ, ਪਿ੍ੰਸੀਪਲ ਦਲਜੀਤ ਸਿੰਘ , ਮਹਿੰਦਰ ਸਿੰਘ ਸੰਧਾਵਾਲੀਆ, ਸਾਧੂ ਸਿੰਘ ਸੰਘਾ , ਹੈਰੀ ਮਾਨ ਅਤੇ ਨਿਰਮਲ ਸਿੰਘ ਧਨÏਲਾ ਨੇ ਹਾਜ਼ਰੀ ਭਰੀ. ਇਸ ਮÏਕੇ ਸੈਂਟਰਲ ਸਕੂਲ ਬੋਰਡ ਟਰੱਸਟੀ ਦੀ ਟੀਮ ਨੂੰ ਵੀ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਨੇ ਉਹਨਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਐਡਵੋਕੇਟ ਨਰਿੰਦਰ ਸਿੰਘ ਚਾਹਲ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਨਾਲ ਬਿਤਾਏ ਸਮੇਂ ਦੀਆਂ ਗੱਲਾਂ ਸੁਣਾਈਆਂ ਤੇ 84 ਮÏਕੇ ਹੋਏ ਮਨੁੱਖੀ ਅਧਿਕਾਰਾਂ ਤੇ ਜੋਸ਼ੀਲੇ ਢੰਗ ਨਾਲ ਚਾਨਣਾ ਪਾਇਆ¢ ਇਸ ਮÏਕੇ ਪੱਤਰਕਾਰ ਨੀਟਾ ਮਾਛੀਕੇ, ਪ੍ਰਵੀਨ ਕੁਮਾਰ ਸ਼ਰਮਾ, ਨੂੰ ਉਹਨਾਂ ਦੀਆਂ ਸੇਵਾਵਾਂ ਲਈ ਸਿਰੋਪਾਓ ਦਿੱਤੇ ਗਏ | ਅੰਤ 'ਚ ਖਾਲੜਾ ਪਾਰਕ ਵਾਲਿਆ ਬਾਬਿਆਂ ਦੀ ਕਮੇਟੀ ਦੇ ਮੋਢੀ ਮੈਂਬਰ ਸ. ਹਰਦੇਵ ਸਿੰਘ ਸਿੱਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਚਾਹ ਪਕੌੜਿਆ, ਜਲੇਬੀਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ | ਮੰਚ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਬਾਖੂਬੀ ਨਿਭਾਇਆ |