ਲੰਡਨ, 18 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੀ 9 ਸਤੰਬਰ ਨੂੰ ਬਰਮਿੰਘਮ ਦੇ ਓਲਡਬਰੀ ਇਲਾਕੇ 'ਚ 20 ਸਾਲਾਂ ਦੀ ਇਕ ਨÏਜਵਾਨ ਸਿੱਖ ਲੜਕੀ ਨਾਲ ਹੋਏ ਜਬਰ ਜਨਾਹ ਤੇ ਨਸਲੀ ਹਮਲੇ ਦੇ ਸੰਬੰਧ 'ਚ ਪੁਲਿਸ ਨੇ 2 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਨਸਲੀ ਹਮਲੇ ਤੇ ਜਬਰ ਜਨਾਹ ਦੇ ਦੋਸ਼ ਤਹਿਤ ਸੈਂਡਵੈਲ ਤੋਂ ਇਕ 49 ਸਾਲਾ ਪੁਰਸ਼ ਤੇ ਇਕ 65 ਸਾਲਾ ਅÏਰਤ ਨੂੰ ਗਿ੍ਫ਼ਤਾਰ ਕੀਤਾ ਹੈ | ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਸਿੱਖ ਭਾਈਚਾਰੇ 'ਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਕਿਉਂਕਿ ਬੀਤੇ ਕੁਝ ਸਮੇਂ ਤੋਂ ਸਿੱਖਾਂ ਖਿਲਾਫ਼ ਨਫ਼ਰਤੀ ਅਪਰਾਧਾਂ ਦੇ ਮਾਮਲੇ ਲਗਾਤਾਰ ਵੱਧ ਰਹੇ ਸਨ | ਉਕਤ ਮਾਮਲੇ 'ਚ ਦੋਸ਼ੀਆਂ ਦੀ ਪਛਾਣ ਕਰਨ ਤੇ ਸੂਹ ਦੇਣ ਵਾਲੇ ਵਿਅਕਤੀਆਂ ਨੂੰ 20 ਹਜ਼ਾਰ ਪੌਂਡ ਤੱਕ ਦਾ ਇਨਾਮ ਵੀ ਰੱਖਿਆ ਗਿਆ ਹੈ | ਸਿੱਖ ਫੈਡਰੇਸ਼ਨ ਯੂ.ਕੇ. ਵੱਲੋਂ ਬੀਬੀ ਇੰਦਰਜੀਤ ਕÏਰ ਨੇ ਕਿਹਾ ਕਿ ਇਕ ਨÏਜਵਾਨ ਸਿੱਖ ਲੜਕੀ ਨਾਲ ਜ਼ਬਰਦਸਤੀ ਕੀਤੀ ਗਈ ਪਰ ਅਫ਼ਸੋਸ ਕਿ ਦੋਸ਼ੀਆਂ ਨੂੰ ਗਿ੍ਫ਼ਤਾਰੀ ਕਰਨ ਲਈ ਇਹਨਾ ਸਮਾਂ ਲੱਗਿਆ ਹੈ ਤੇ ਇਹ ਉਦੋਂ ਹੀ ਹੋਇਆ ਜਦੋਂ ਕੱਲ੍ਹ ਹੈਲੇਸੋਵਨ 'ਚ 30 ਸਾਲਾਂ ਦੀ ਇਕ ਹੋਰ ਅÏਰਤ 'ਤੇ ਜਿਣਸੀ ਹਮਲਾ ਹੋਇਆ | ਇਸ ਤੋਂ ਪਹਿਲਾਂ 30 ਸਾਲਾਂ ਦੇ ਇਕ ਆਦਮੀ ਨੂੰ ਪੁਲਿਸ ਨੇ 14 ਸਤੰਬਰ ਨੂੰ ਗਿ੍ਫ਼ਤਾਰ ਕੀਤਾ ਸੀ ਅਤੇ ਕੁਝ ਦਿਨਾਂ ਬਾਅਦ ਹੋਰ ਪੁੱਛਗਿੱਛਾਂ ਤੱਕ ਬਿਨਾਂ ਕਿਸੇ ਦੋਸ਼ ਦੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਸੀ | ਭਾਈ ਅਮਰੀਕ ਸਿੰਘ ਗਿੱਲ ਤੇ ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਵਾਰ ਪੁਲਿਸ ਕੋਲ ਇਨ੍ਹਾਂ ਘਿਣਾਉਣੇ ਹਮਲਿਆਂ ਤੇ 2 ਨÏਜਵਾਨ ਅÏਰਤਾਂ ਨਾਲ ਅਜਿਹਾ ਕਰਨ ਲਈ ਜ਼ਿੰਮੇਵਾਰ ਲੋਕਾਂ 'ਤੇ ਦੋਸ਼ ਲਗਾਉਣ ਲਈ ਕਾਫ਼ੀ ਸਬੂਤ ਹੋਣਗੇ |