03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਕੈਲੀਫੋਰਨੀਆ 'ਚ ਪੰਜਾਬੀ ਨੌਜਵਾਨ ਦੀ ਹਾਦਸੇ 'ਚ ਮੌਤ <br/>

Ad Position 21
No active advertisement
ਅਜੀਤ ਡੈਸਕ 19-10-2025
ਸਾਨ ਫਰਾਂਸਿਸਕੋ, 18 ਅਕਤੂਬਰ (ਐਸ. ਅਸ਼ੋਕ ਭÏਰਾ)-ਕੈਲੀਫੋਰਨੀਆ 'ਚ ਇਕ ਟਰੱਕ ਵਾਸ਼ 'ਤੇ ਕੰਮ ਕਰਨ ਵਾਲੇ ਪੰਜਾਬੀ ਨÏਜਵਾਨ ਮਨਦੀਪ ਸਿੰਘ ਸੱਲ (39) ਦੇ ਦੁਰਘਟਨਾ 'ਚ ਮੌਤ ਹੋ ਗਈ | ਭਾਵੇਂ ਪੁਲਿਸ ਵਲੋਂ ਹਾਲੇ ਵਿਸਥਾਰ 'ਚ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਪਰ ਦੱਸਿਆ ਜਾ ਰਿਹਾ ਹੈ ਕਿ ਲੰਘੇ ਸੋਮਵਾਰ ਨੂੰ ਸ਼ਾਮ 5:15 ਵਜੇ ਜਦੋਂ ਉਹ ਕੰਮ ਤੋਂ ਵਾਪਿਸ ਆਪਣੀ ਰਿਹਾਇਸ਼ ਵੱਲ ਪੈਦਲ ਹੀ ਆ ਰਿਹਾ ਸੀ ਤਾਂ ਰਸਤੇ 'ਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿੱਥੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਮਨਦੀਪ ਸਿੰਘ ਸੱਲ ਦਾ ਪਿੰਡ ਫਗਵਾੜੇ ਲਾਗੇ ਪਲਾਹੀ ਹੈ ਤੇ ਉਹ ਰੋਜੀ ਰੋਟੀ ਲਈ 2 ਕੁ ਸਾਲ ਪਹਿਲਾਂ ਅਮਰੀਕਾ ਪੁੱਜਾ ਸੀ ਤੇ ਇਸ ਵੇਲੇ ਕਾਨੂੰਨਨ ਵਰਕ ਪਰਮਿਟ 'ਤੇ ਕੰਮ ਕਰ ਰਿਹਾ ਸੀ | ਮਨਦੀਪ ਆਪਣੇ ਪਿੱਛੇ ਪਤਨੀ, 8 ਸਾਲਾ ਬੇਟੀ ਤੇ 5 ਸਾਲਾ ਪੁੱਤਰ ਛੱਡ ਗਿਆ ਹੈ | ਮਨਦੀਪ ਦੀ ਮਿ੍ਤਕ ਦੇਹ ਨੂੰ ਕਾਨੂੰਨੀ ਕਾਰਵਾਈ ਤੋਂ ਬਾਅਦ ਭਾਰਤ ਲਿਆਉਣ ਲਈ ਯਤਨ ਆਰੰਭ ਕੀਤੇ ਗਏ ਹਨ | ਗਾਖਲ ਪਰਿਵਾਰ ਦੇ ਨੱਥਾ ਸਿੰਘ ਗਾਖਲ ਦਾ ਮਨਦੀਪ ਰਿਸ਼ਤੇ 'ਚੋਂ ਸਾਢੂ ਲੱਗਦਾ ਸੀ ਤੇ ਉਸਦੀ ਮੌਤ ਨਾਲ ਪੰਜਾਬੀ ਭਾਈਚਾਰੇ 'ਚ ਕਾਫੀ ਸੋਗ ਦੀ ਲਹਿਰ ਹੈ | ਨੱਥਾ ਸਿੰਘ ਗਾਖਲ ਨਾਲ ਅਮੋਲਕ ਸਿੰਘ ਗਾਖਲ, ਇਕਬਾਲ ਸਿੰਘ ਗਾਖਲ, ਕੈਲੀਫੋਰਨੀਆਂ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਤੀਰਥ ਸਿੰਘ ਗਾਖਲ ਤੇ ਪੰਜਾਬੀ ਭਾਈਚਾਰੇ ਤੇ ਨਜਦੀਕੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਯੂ.ਐੱਸ. ਕਾਂਗਰਸ ਨੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਦਿੱਤੀ ਮਾਨਤਾ <br/> ਅਗਲੀ ਖ਼ਬਰ ਬਰਮਿੰਘਮ 'ਚ ਸਿੱਖ ਲੜਕੀ ਨਾਲ ਜਬਰ ਜਨਾਹ ਮਾਮਲੇ 'ਚ 2 ਗਿ੍ਫਤਾਰ <br/>
Ad Position 24
No active advertisement