21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬਿ੍ਟਿਸ਼ ਮਿਊਜ਼ੀਅਮ ਵਲੋਂ ਮੁੰਬਈ ਦੇ ਅਜਾਇਬ ਘਰ ਵਿਚ ਕਲਾਕਿ੍ਤੀਆਂ ਪ੍ਰਦਰਸ਼ਿਤ <br/>

Ad Position 21
No active advertisement
ਅਜੀਤ ਡੈਸਕ 19-12-2025
ਲੰਡਨ, 18 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਿ੍ਟਿਸ਼ ਮਿਊਜ਼ੀਅਮ ਆਪਣੇ ਸੰਗ੍ਰਹਿ ਤੋਂ ਪੁਰਾਤਨ ਕਲਾਕਿ੍ਤੀਆਂ ਨੂੰ ਪ੍ਰਮੁੱਖ ਭਾਰਤੀ ਅਜਾਇਬ ਘਰ, ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਵਾਸਤੂ ਸੰਗ੍ਰਹਿਆਲਿਆ (ਸੀ.ਐਸ.ਐਮ.ਵੀ.ਐਸ.) ਵਿਚ ਪ੍ਰਦਰਸ਼ਿਤ ਕੀਤਾ ਹੈ | ਇਸ ਅਜਾਇਬ ਘਰ ਵਿਚ 80 ਕਲਾਕਿ੍ਤੀਆਂ ਨੂੰ ਇੱਕ ਨਵੀਂ ਗੈਲਰੀ ਵਿਚ ਪ੍ਰਦਰਸ਼ਿਤ ਕੀਤਾ ਹੈ | ਜਿਸਦਾ ਉਦੇਸ਼ ਸੱਭਿਅਤਾ ਵਿਚ ਭਾਰਤ ਦੇ ਯੋਗਦਾਨ ਨੂੰ ਉਜਾਗਰ ਕਰਕੇ 'ਬਸਤੀਵਾਦੀ ਗਲਤ ਫਹਿਮੀਆਂ' ਨੂੰ ਖਤਮ ਕਰਨਾ ਹੈ | ਬਿ੍ਟਿਸ਼ ਮਿਊਜ਼ੀਅਮ ਦੇ ਡਾਇਰੈਕਟਰ ਡਾ. ਨਿਕੋਲਸ ਕੁਲੀਨਨ ਨੇ ਕਿਹਾ ਕਿ ਇਹ ਪ੍ਰਾਜੈਕਟ ਬਸਤੀਵਾਦ ਤੋਂ ਰਾਹਤ ਚਾਹੁਣ ਵਾਲੇ ਦੇਸ਼ਾਂ ਨਾਲ ਕੰਮ ਕਰਨ ਲਈ ਇੱਕ 'ਨਵਾਂ ਮਾਡਲ' ਹੋਵੇਗਾ | ਡਾ. ਕੁਲੀਨਨ ਨੇ ਕਿਹਾ ਕਿ ਕਿਸੇ ਹੋਰ ਦੇਸ਼ ਨਾਲ ਕੁਝ ਸਕਾਰਾਤਮਕ ਕਰਨ ਲਈ ਆਪਣੇ ਦੇਸ਼ ਨੂੰ ਸ਼ਰਮਿੰਦਾ ਕਰਨ ਦੀ ਲੋੜ ਨਹੀਂ ਹੈ | ਭਾਰਤੀ ਕਲਾਕਿ੍ਤੀਆਂ, ਘਾਨਾ ਦਾ ਸੋਨਾ, ਇਥੋਪੀਅਨ ਪਵਿੱਤਰ ਗੋਲੀਆਂ, ਬੇਨਿਨ ਕਾਂਸੀ ਅਤੇ ਐਲਗਿਨ ਮਾਰਬਲ ਸਮੇਤ ਯੂ.ਕੇ. ਵਿਚ ਰੱਖੇ ਗਏ ਖਜ਼ਾਨਿਆਂ ਦੀ ਵਾਪਸੀ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਹੇ ਹਨ | ਬਿ੍ਟਿਸ਼ ਅਜਾਇਬ ਘਰ ਐਕਟ 1963, ਕਾਨੂੰਨੀ ਤੌਰ 'ਤੇ ਕਿਸੇ ਸੰਸਥਾ ਨੂੰ ਆਪਣੇ ਖਜ਼ਾਨੇ ਸੌਂਪਣ ਤੋਂ ਰੋਕਦਾ ਹੈ, ਜਿਸ ਕਰਕੇ ਵਿਵਾਦਪੂਰਨ ਕਲਾਕਿ੍ਤੀਆਂ ਨੂੰ ਪੁਰਾਣੀਆਂ ਕਲੋਨੀਆਂ ਵਿਚ ਵਾਪਸ ਕਰਨ ਦੀਆਂ ਬੇਨਤੀਆਂ ਨੂੰ ਵਾਰ-ਵਾਰ ਰੱਦ ਕੀਤਾ ਗਿਆ | ਅਮਰਾਵਤੀ ਮਾਰਬਲ, ਟੀਪੂ ਸੁਲਤਾਨ ਦੀ ਨਿੱਜੀ ਰਾਜਮਾਲਾ ਅਤੇ ਕੋਹ-ਏ-ਨੂਰ ਹੀਰਾ ਸਮੇਤ ਕਲਾਕਿ੍ਤੀਆਂ, ਬਸਤੀਵਾਦੀ ਸ਼ਾਸਨ ਦੇ ਸਮੇਂ ਦੌਰਾਨ ਭਾਰਤ ਤੋਂ ਬਰਤਾਨੀਆਂ ਲਿਆਂਦੀਆਂ ਗਈਆਂ ਸਨ | ਜਦੋਂ ਕਿ ਭਾਰਤ ਸਰਕਾਰ ਇਤਿਹਾਸਕ ਕਲਾਕਿ੍ਤੀਆਂ ਨੂੰ ਮੁੜ ਪ੍ਰਾਪਤ ਕਰਨਾ ਚਾਹੁੰਦੀ ਹੈ | ਬਿ੍ਟਿਸ਼ ਅਜਾਇਬ ਘਰ ਵਲੋਂ 4,000 ਸਾਲ ਪੁਰਾਣਾ ਮਿਸਰ ਦੀ ਨਦੀ ਦੀ ਕਿਸ਼ਤੀ ਦਾ ਲੱਕੜ ਦਾ ਮਾਡਲ, ਹਲ ਖਿੱਚਦੇ ਬਲਦਾਂ ਦੀ ਇੱਕ ਲੱਕੜ ਦੀ ਮੂਰਤੀ, ਅਤੇ 2200 ਈਸਾ ਪੂਰਵ ਤੋਂ ਸ਼ਰਧਾਲੂ ਸੁਮੇਰੀਅਨ ਮੂਰਤੀਆਂ ਨੂੰ ਮੁੰਬਈ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕੀਤੇ ਹਨ | ਜੇ ਪਾਲ ਗੈਟੀ ਟਰੱਸਟ ਦੇ ਸਹਿਯੋਗ ਨਾਲ ਪ੍ਰਦਰਸ਼ਿਤ ਇਹ ਕਲਾਕਿ੍ਤੀਆਂ ਦੱਸਣਗੀਆਂ ਕਿ ਭਾਰਤ ਸਭਿਅਤਾ ਦਾ ਜਨਮਦਾਤਾ ਕਿਵੇਂ ਸੀ | ਸੀ.ਐਸ.ਐਮ.ਵੀ.ਐਸ. ਅਜਾਇਬ ਘਰ ਦੇ ਡਾਇਰੈਕਟਰ ਜਨਰਲ, ਸਬਿਆਸਾਚੀ ਮੁਖਰਜੀ ਨੇ ਕਿਹਾ ਕਿ ਬਿ੍ਟਿਸ਼ ਕਰਜ਼ਿਆਂ ਨਾਲ ਭਰੀ ਗੈਲਰੀ ਭਾਰਤ ਦੇ ਅਤੀਤ ਦੀ 'ਬਸਤੀਵਾਦੀ ਗਲਤ ਵਿਆਖਿਆ ਨੂੰ ਠੀਕ ਕਰਨ' ਵਿਚ ਮਦਦ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਬੌਂਡੀ ਅੱਤਵਾਦੀ ਹਮਲਾ: ਐਡੀਲੇਡ 'ਚ ਹੋ ਰਹੇ ਟੈਸਟ ਮੈਚਾਂ ਵਿਚ ਸਖ਼ਤ ਸੁਰੱਖਿਆ ਪ੍ਰਬੰਧ <br/> ਅਗਲੀ ਖ਼ਬਰ ਜਨਵਰੀ 2028 ਲਈ ਮਹਿਲਾ ਕਲੱਬ ਵਿਸ਼ਵ ਕੱਪ ਦੀਆਂ ਤਰੀਕਾਂ ਦੀ ਪੁਸ਼ਟੀ <br/>
Ad Position 24