ਬਰੇਸ਼ੀਆ(ਇਟਲੀ) 24 ਦਸੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਪਿਛਲੇ ਦਿਨੀਂ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਪਾਰਮਾ ਯੂਨੀਵਰਸਿਟੀ ਇਟਲੀ ਅਤੇ ਗੁਰਦੁਆਰਾ ਸਿੰਘ ਸਭਾ, ਪਾਰਮਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਦੇ ਸਬੰਧ ਵਿਚ ਮਨੁੱਖੀ ਅਧਿਕਾਰਾਂ 'ਤੇ ਇੱਕ ਵਿਸ਼ੇਸ਼ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ¢ ਜਿਸ ਵਿਚ ਵਿਦਿਆਰਥੀਆਂ, ਵਿਦਵਾਨਾਂ, ਪ੍ਰੋ.ਫ਼ੈਸਰਾਂ ਅਤੇ ਲੇਖਕਾਂ ਸਮੇਤ ਸੰਗਤ ਨੇ ਵੱਧ ਚੜ੍ਹ ਕੇ ਹਿੱਸਾ ਲਿਆ ¢ ਇਸ ਸੈਮੀਨਾਰ ਵਿਚ ਪ੍ਰੋ.. ਸਾਂਦਰੀਨੋ ਮਾਰਾ ਲੁਈਜੀ ਅਤੇ ਪ੍ਰੋ. ਜਸਪਾਲ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ¢ ਯੂਨੀਵਰਸਿਟੀ ਦੇ ਪ੍ਰੋ. ਜਿਆਨ ਕਾਰਲੋ ਅਨੇਲੋ , ਪ੍ਰੋ. ਐਨਤੋਨੀਓ ਬੋਨਾਕਾਰੋ , ਪ੍ਰੋ. ਪਾਸਕਵੇਲ ਅਤੇ ਸਰਬ ਧਰਮ ਕਮੇਟੀ ਦੇ ਪ੍ਰਧਾਨ ਐਮੀਲੋ ਰੋਸੀ ਨੇ ਬਹੁਤ ਵਧੀਆ ਤਰੀਕੇ ਨਾਲ ਮਨੁੱਖੀ ਅਧਿਕਾਰਾਂ ਦੀ ਵਿਆਖਿਆ ਕਰਦਿਆਂ ਚਰਚਾ ਕੀਤੀ ਕਿ ਦੁਨੀਆਂ ਇਨ੍ਹਾਂ ਅਧਿਕਾਰਾਂ ਨੂੰ ਕਿਵੇਂ ਦੇਖਦੀ ਹੈ¢ ਇਸ ਆਧੁਨਿਕ ਸੰਸਾਰ ਵਿਚ ਇਨ੍ਹਾਂ ਦਾ ਕੀ ਮਹੱਤਵ ਹੈ ਅਤੇ ਗੁਰੂ ਤੇਗ਼ ਬਹਾਦਰ ਜੀ ਵਾਂਗ ਮਹਾਨ ਸ਼ਖ਼ਸੀਅਤਾਂ ਨੇ ਮਨੁੱਖੀ ਅਧਿਕਾਰਾਂ ਦੀ ਹਾਮੀਂ ਭਰਦਿਆਂ ਮਨੁੱਖਤਾ ਲਈ ਬਹੁਤ ਵਧੀਆ ਕੰਮ ਕੀਤਾ ਹੈ¢ ਸਾਨੂੰ ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਵਿਚਾਰਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ¢ ਪ੍ਰੋ. ਪਾਸਕਵੇਲ ਲਾ ਤੋਰੇ ਨੇ ਇਨ੍ਹਾਂ ਮਹਾਨ ਵਿਅਕਤੀਆਂ ਦੇ ਵਿਚਾਰਾਂ ਤੋਂ ਰੌਸ਼ਨੀ ਲੈਂਦਿਆਂ ਸਮਾਜਿਕ ਵਿਕਾਸ ਲਈ ਸਿਹਤ ਵਿਭਾਗ ਵਿਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕਈ ਸੁਧਾਰਾਂ ਦਾ ਸੁਝਾਅ ਦਿੱਤਾ | ਅਰਸ਼ਪ੍ਰੀਤ ਕੌਰ ਨੇ ਸਿੱਖੀ ਸੇਵਾ ਸੁਸਾਇਟੀ ਦੀ ਨੁਮਾਇੰਦਗੀ ਕਰਦਿਆਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਵਿਚਾਰਧਾਰਾ ਅਤੇ ਸਮਾਜਿਕ ਦੇਣ 'ਤੇ ਚਾਨਣਾ ਪਾਇਆ ਹੈ¢ ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਦੂਜਿਆਂ ਤੋਂ ਸਿੱਖਣ ਅਤੇ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ¢ ਗੁਰਕੀਰਤ ਸਿੰਘ ਨੇ ਸਿੱਖ ਧਰਮ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਤੇ ਇਸਦੀ ਸ਼ਬਦਾਵਲੀ ਬਾਰੇ ਵੀ ਗੱਲ ਕੀਤੀ¢ ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਹਿੰਮਤ, ਦਇਆ, ਅਧਿਆਤਮਕ ਆਜ਼ਾਦੀ ਅਤੇ ਵਿਸ਼ਵਵਿਆਪੀ ਭਾਈਚਾਰੇ ਦੇ ਇੱਕ ਖਾਸ ਮਿਸ਼ਰਣ ਨੂੰ ਦਰਸਾਉਂਦਾ ਹੈ ¢ ਮਨੁੱਖੀ ਅਧਿਕਾਰਾਂ ਬਾਰੇ ਗੱਲ ਕਰਦੇ ਹੋਏ ਜੀ.ਐਨ.ਐਸ. ਦੇ ਕੋਆਰਡੀਨੇਟਰ ਅਲੇਸੈਂਡਰੋ ਬੋਨਾਰਡੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਧਾਰਮਿਕ ਬਹਿਸ ਲਈ ਪਲੇਟਫਾਰਮ ਹੋਣਾ ਚਾਹੀਦਾ ਹੈ¢ ਜੇਲ੍ਹਾਂ ਵਿਚ ਵੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ¢ ਇਸ ਤੋਂ ਇਲਾਵਾ ਹਰ ਕਿਸੇ ਨੂੰ ਆਪਣੇ ਵਿਸ਼ਵਾਸ ਅਨੁਸਾਰ ਜਨਮ ਤੋਂ ਮਰਨ ਤੱਕ ਅਧਿਕਾਰ ਹੋਣਾ ਚਾਹੀਦਾ ਹੈ ¢ ਪਾਰਮਾ ਦੇ ਮੇਅਰ ਦੀ ਨੁਮਾਇੰਦਗੀ ਅਸੈਸੋਰੇ ਜੈਕੋਪੋਜ਼ੀ ਦਾਰੀਆ ਨੇ ਕੀਤੀ ¢ ਉਹ ਇਸ ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਵਿਦਵਾਨਾਂ ਅਤੇ ਸੰਗਤ ਨੂੰ ਦੇਖ ਕੇ ਬਹੁਤ ਖੁਸ਼ ਹੋਈ ¢ ਆਈ. ਪੀ. ਯੂ. ਯੂਨੀਵਰਸਿਟੀ ਪੋਂਟੀਫੀਆ ਸੇਲਸੀਆਨਾ ਦੇ ਪ੍ਰੋ.. ਇਵਾਨ ਮਾਰੀਓ ਸਿਪ੍ਰੇਸੀ ਅਤੇ ਮੌਂਦੋ ਇਨਸੀਏਮੇ ਰਿਜੀਓ ਐਮਿਲਿਆ ਦੇ ਸਾਬਕਾ ਪ੍ਰਧਾਨ ਤੋਂ ਇਲਾਵਾ ਸੀ. ਜੀ. ਆਈ. ਐਲ. ਦੇ ਮੁਖੀ ਮੈਰੀਆਨ ਗਜ਼ਦਾ ਨੇ ਮਨੁੱਖੀ ਅਧਿਕਾਰਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਨੂੰ ਮਨੁੱਖੀ ਅਧਿਕਾਰਾਂ ਅਤੇ ਬਹੁ-ਸੱਭਿਆਚਾਰ ਨੂੰ ਲਾਗੂ ਕਰਨ ਲਈ ਵਧੇਰੇ ਰਚਨਾਤਮਕ ਹੋਣਾ ਚਾਹੀਦਾ ਹੈ ਤਾਂ ਕੇ ਅਸੀਂ ਸਾਂਝੇ ਸਮਾਜ ਦੀ ਸਿਰਜਣਾ ਕਰਕੇ ਮਨੁੱਖਤਾ ਦਾ ਸਰਬ ਸਾਂਝਾ ਹੋਕਾ ਦੇ ਸਕੀਏ ¢ਅੰਤ ਵਿਚ ਪ੍ਰੋ. ਜਸਪਾਲ ਸਿੰਘ ਨੇ ਇਪਲਾ ਵਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਗੁਰੂ ਸਾਹਿਬ ਅਤੇ ਸਿੱਖ ਵਿਚਾਰਧਾਰਾ ਦੇ ਸਾਂਝੇ ਸਮਾਜਿਕ ਸੁਨੇਹੇ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ ¢ ਜ਼ਿਕਰਯੋਗ ਹੈ ਕਿ ਇਸ ਸੈਮੀਨਾਰ ਵਿਚ ਯੂਨੀਵਰਸਿਟੀ ਦੇ ਲਗਭਗ 150 ਤੋਂ ਵੱਧ ਵਿਦਿਆਰਥੀਆਂ ਤੋਂ ਇਲਾਵਾ ਇਤਾਲਵੀ ਅਤੇ ਹੋਰ ਭਾਸ਼ਾਵਾਂ ਦੇ ਵਿਦਵਾਨ, ਲੇਖਕ ਅਤੇ ਸਰੋਤੇ ਸ਼ਾਮਿਲ ਹੋਏ ¢ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਹੋਰ ਪ੍ਰਮੁੱਖ ਵਿਅਕਤੀਆਂ ਵਿਚ ਭੁਪਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਪਾਰਮਾ, ਜਸਵੀਰ ਸਿੰਘ ਪੋਵਿਲੀਓ, ਜੋਗਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ, ਸਤਨਾਮ ਸਿੰਘ, ਬਲਜੀਤ ਸਿੰਘ ਪਿਆਸੇਂਜ਼ਾ, ਹਰਪ੍ਰੀਤ ਕੌਰ, ਸੁਖਜਿੰਦਰ ਸਿੰਘ ਪਾਰਮਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ¢ ਸਮੁੱਚੇ ਸਮਾਗਮ ਦਾ ਸੰਚਾਲਨ ਪ੍ਰੋ. ਸਾਂਦਰੀਨੋ ਮਾਰਾ ਨੇ ਕੀਤਾ |