09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪਤੀ ਦੇ ਕਤਲ ਮਾਮਲੇ 'ਚ ਫਾਂਸੀ ਦੀ ਸਜ਼ਾ ਤੁੜਵਾਉਣ ਲਈ ਬਰਤਾਨਵੀ ਮਹਿਲਾ ਰਮਨਦੀਪ ਕੌਰ ਵਲੋਂ ਅਪੀਲ

Ad Position 21
No active advertisement
ਅਜੀਤ ਡੈਸਕ 26-12-2025
ਲੰਡਨ, 25 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੇ ਸ਼ਹਿਰ ਡਰਬੀ ਦੀ ਰਮਨਦੀਪ ਕੌਰ ਮਾਨ 2016 ਵਿਚ ਆਪਣੇ ਪਤੀ 34 ਸਾਲਾ ਸੁਖਜੀਤ ਸਿੰਘ ਦੇ ਖਾਣੇ ਵਿਚ ਨਸ਼ੀਲੇ ਪਦਾਰਥ ਮਿਲਾ ਕੇ ਉਸ ਦਾ ਗਲਾ ਘੁੱਟ ਕੇ ਹੱਤਿਆ ਕਰਨ ਦੇ ਦੋਸ਼ਾਂ ਤਹਿਤ ਸਜ਼ਾ ਭੁਗਤ ਰਹੀ ਹੈ | ਜਿਸਨੂੰ ਅਕਤੂਬਰ 2023 ਵਿਚ ਭਾਰਤੀ ਅਦਾਲਤ ਨੇ ਦੋਸ਼ੀ ਠਹਿਰਾਇਆ ਅਤੇ ਫਾਂਸੀ ਦੀ ਸਜ਼ਾ ਸੁਣਾਈ | ਭਾਰਤ ਦੀ ਸ਼ਾਹਜਹਾਂਪੁਰ ਜੇਲ੍ਹ ਵਿਚ ਬੰਦ ਰਮਨਦੀਪ ਨੇ ਫਾਂਸੀ ਦੀ ਸਜ਼ਾ ਤੁੜਵਾਉਣ ਲਈ ਅਪੀਲ ਕਰਦਿਆਂ ਖੁਦ ਨੂੰ ਬੇਕਸੂਰ ਦੱਸਿਆ ਹੈ | ਰਮਨਦੀਪ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਬੇਟੇ (ਹੁਣ 18 ਸਾਲ) ਨੂੰ ਝੂਠੀ ਗਵਾਹੀ ਦੇਣ ਲਈ ਸਿਖਾਇਆ ਗਿਆ ਸੀ | ਅਪੀਲ ਵਿਚ ਕਿਹਾ ਗਿਆ ਕਿ ਸੁਖਜੀਤ ਦੀ ਮਾਂ ਬੰਸ ਕੌਰ ਨੇ ਪੁਲਿਸ ਅਤੇ ਹੋਰ ਰਿਸ਼ਤੇਦਾਰਾਂ ਨਾਲ ਮਿਲ ਕੇ ਉਸ ਦੇ ਖਿਲਾਫ ਇਹ ਸਾਰਾ ਮਾਮਲਾ ਘੜਿਆ ਸੀ | ਮਾਨ ਦੇ ਵਕੀਲਾਂ ਨੇ ਗਵਾਹੀਆਂ ਦੇ ਮਨਘੜਤ ਹੋਣ ਦਾ ਦਾਅਵਾ ਕੀਤਾ ਹੈ, ਇਹ ਵੀ ਕਿਹਾ ਕਿ ਅਪੀਲਕਰਤਾ ਮਾਨ ਵਿਰੁੱਧ ਲਗਾਏ ਸਾਰੇ ਦੋਸ਼ ਝੂਠੇ ਹਨ, ਇਸ ਗੱਲ ਦਾ ਵੀ ਕੋਈ ਸਬੂਤ ਨਹੀਂ ਕਿ ਗੁਰਪ੍ਰੀਤ ਸਿੰਘ ਨਾਲ ਕੋਈ ਪ੍ਰੇਮ ਸਬੰਧ ਸਨ | ਸਥਾਨਕ ਅੰਗਰੇਜ਼ੀ ਅਖਬਾਰ ਵਿਚ ਛਪੀ ਰਿਪੋਰਟ ਵਿਚ ਸੁਖਜੀਤ ਸਿੰਘ ਦੀ ਮਾਂ ਬੰਸ ਕੌਰ ਨੇ ਕਿਹਾ ਕਿ ਉਹ ਇਸ ਅਪੀਲ ਨੂੰ ਚੁਣੌਤੀ ਦੇਣਗੇ | ਇਸ ਔਰਤ ਨੇ ਮੇਰੇ ਬੇਟੇ ਦਾ ਕਤਲ ਕੀਤਾ ਹੈ | ਲੜਕੇ ਅਰਜੁਨ ਦਾ ਕਹਿਣਾ ਹੈ ਕਿ ਰਮਨਦੀਪ ਨੇ ਆਪਣੇ ਪ੍ਰੇਮੀ 38 ਸਾਲਾ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਸੁਖਜੀਤ ਦੀ ਹੱਤਿਆ ਕੀਤੀ ਸੀ | ਇਸ ਵਰਤਾਰੇ ਨੂੰ ਅਰਜਨ ਨੇ ਖੁਦ ਦੇਖਿਆ ਸੀ |
ਮਿ੍ਤਕ ਸੁਖਜੀਤ ਸਿੰਘ ਤੇ ਰਮਨਦੀਪ ਕੌਰ ਮਾਨ ਦੀ ਪੁਰਾਣੀ ਤਸਵੀਰ |
Ad Position 22
No active advertisement
ਪਿਛਲੀ ਖ਼ਬਰ ਯੂ.ਕੇ. ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿ੍ਸਮਸ ਸੰਦੇਸ਼ ਵਿਚ ਆਰਥਿਕ ਸੰਕਟ ਨਾਲ ਨਜਿੱਠਣ ਦਾ ਕੀਤਾ ਵਾਅਦਾ <br/> ਅਗਲੀ ਖ਼ਬਰ ਪਾਰਮਾ ਯੂਨੀਵਰਸਿਟੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇੇ ਨੂੰ ਸਮਰਪਿਤ ਸੈਮੀਨਾਰ
Ad Position 24