ਲੰਡਨ, 25 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਿ੍ਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀਰਵਾਰ ਨੂੰ ਆਪਣੇ ਕਿ੍ਸਮਸ ਸੰਦੇਸ਼ ਵਿਚ ਸਰਕਾਰ ਵੱਲੋਂ ਰੋਜ਼ਮਰਾ ਦੀ ਜਿੰਦਗੀ ਦੇ ਆਰਥਿਕ ਸੰਕਟ ਨੂੰ 'ਪਹਿਲ' ਵਜੋਂ ਨਜਿੱਠਣ ਦਾ ਵਾਅਦਾ ਕੀਤਾ | ਇਹ ਸੰਦੇਸ਼, ਜੋ ਕਿ ਟੈਕਸ ਵਾਧੇ ਅਤੇ ਲੇਬਰ ਪਾਰਟੀ ਸਰਕਾਰ ਲਈ ਸੁਸਤ ਆਰਥਿਕ ਵਿਕਾਸ ਦੇ ਇੱਕ ਮੁਸ਼ਕਿਲ ਸਾਲ ਦੇ ਅੰਤ 'ਤੇ ਆਇਆ ਹੈ | ਉਨ੍ਹਾਂ ਨੇ ਜਨਤਾ ਨੂੰ ਆਪਣੇ ਭਾਈਚਾਰਿਆਂ ਵਿਚ ਤਿਉਹਾਰਾਂ ਦੀ ਖੁਸ਼ੀ ਫੈਲਾਉਣ ਦਾ ਸੱਦਾ ਵੀ ਦਿੱਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ 'ਮੈਂ ਜਾਣਦਾ ਹਾਂ ਕਿ ਬਰਤਾਨੀਆ ਭਰ ਵਿਚ ਬਹੁਤ ਸਾਰੇ ਲੋਕ ਅਜੇ ਵੀ ਜਿਊਣ ਲਈ ਰੋਜ਼ਾਨਾ ਦੇ ਖ਼ਰਚਿਆਂ ਨਾਲ ਜੂਝ ਰਹੇ ਹਨ | ਸਟਾਰਮਰ ਨੇ 10 ਡਾਊਨਿੰਗ ਸਟ੍ਰੀਟ ਤੋਂ ਜਾਰੀ ਆਪਣੇ ਸੰਦੇਸ਼ ਵਿਚ ਕਿਹਾ ਕਿ ਇਸ ਵਿਚ ਮਦਦ ਕਰਨਾ ਮੇਰੀ ਤਰਜੀਹ ਹੈ | ਉਨ੍ਹਾਂ ਕਿਹਾ ਕਿ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਸਾਰੇ ਲੋਕ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਹਨ | ਤਸਵੀਰ - 25 ਲੰਡਨ ਨਿਊਜ਼-2 ਪ੍ਰਧਾਨ ਮੰਤਰੀ ਕੀਰ ਸਟਾਰਮਰ