09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮਹਾਰਾਜਾ ਚਾਰਲਸ ਨੇ ਕਿ੍ਸਮਸ ਸੰਦੇਸ਼ ਵਿਚ ਅੱਤਵਾਦੀ ਹਮਲਿਆਂ ਦਾ ਕੀਤਾ ਜ਼ਿਕਰ

Ad Position 21
No active advertisement
ਅਜੀਤ ਡੈਸਕ 26-12-2025
ਲੰਡਨ, 25 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਮਹਾਰਾਜਾ ਚਾਰਲਸ ਤੀਜੇ ਨੇ ਕਿ੍ਸਮਸ ਸੰਦੇਸ਼ ਵਿਚ ਮਾਨਚੈਸਟਰ ਸਿਨਾਗੌਗ ਤੇ ਆਸਟ੍ਰੇਲੀਆ ਦੇ ਬੌਂਡੀ ਬੀਚ ਹਮਲੇ ਦਾ ਜ਼ਿਕਰ ਕਰਦਿਆਂ ਆਖਿਆ ਕਿ ਜੋ ਦੂਜਿਆਂ ਦੀ ਰੱਖਿਆ ਲਈ ਆਪਣੇ-ਆਪ ਨੂੰ ਖਤਰੇ ਵਿਚ ਪਾਉਂਦੇ ਹਨ ਉਹ ਬਹਾਦਰ ਹੁੰਦੇ ਹਨ | ਮਹਾਰਾਜਾ ਚਾਰਲਸ ਨੇ ਕਿਹਾ ਕਿ ਜਿਵੇਂ ਅਸੀਂ ਘਰ ਅਤੇ ਵਿਦੇਸ਼ ਵਿਚ ਵੰਡ ਬਾਰੇ ਸੁਣਦੇ ਹਾਂ, ਸਾਨੂੰ ਇਸ ਅਨਿਸ਼ਚਿਤਤਾ ਦੇ ਸਮੇਂ ਦੌਰਾਨ ਦਿਆਲਤਾ, ਹਮਦਰਦੀ ਅਤੇ ਉਮੀਦ ਦੀ ਜ਼ਰੂਰਤ ਹੈ | ਉਨ੍ਹਾਂ ਨੇ ਲੋਕਾਂ ਨੂੰ ਆਪਣੀਆਂ ਰੂਹਾਂ ਨੂੰ ਨਵਿਆਉਣ ਲਈ ਉਤਸ਼ਾਹਿਤ ਕੀਤਾ | ਆਪਣੇ ਸਾਲਾਨਾ ਸੰਦੇਸ਼ ਵਿਚ ਸਮਾਜ ਵਿਚ ਦਰਪੇਸ਼ ਚੁਣੌਤੀਆਂ 'ਤੇ ਵਿਚਾਰ ਕਰਨ ਲਈ ਰਵਾਇਤੀ ਕਿ੍ਸਮਸ ਕਹਾਣੀ ਪਵਿੱਤਰ ਪਰਿਵਾਰ ਦੀ ਯਾਤਰਾ, ਚਰਵਾਹੇ ਅਤੇ ਯਿਸੂ ਨੂੰ ਮਿਲਣ ਵਾਲੇ ਬੁੱਧੀਮਾਨ ਆਦਮੀਆਂ ਦਾ ਹਵਾਲਾ ਦਿੱਤਾ | ਮਹਾਰਾਜਾ ਨੇ ਸੰਦੇਸ਼ ਇੱਕ ਮਜ਼ਬੂਤ ਸਮਾਜਿਕ ਉਦੇਸ਼ ਦਿੰਦਿਆਂ ਵੱਖ-ਵੱਖ ਭਾਈਚਾਰਿਆਂ ਤੇ ਦੇਸ਼ਾਂ ਵਿਚਕਾਰ ਬਿਹਤਰ ਸਬੰਧ ਬਣਾਉਣ ਵਿਚ ਮਦਦ ਕਰਨ ਲਈ ਆਪਣੀ ਭੂਮਿਕਾ ਦੀ ਵਰਤੋਂ ਕਰਨ ਦੀ ਇੱਛਾ ਪ੍ਰਗਟਾਈ | ਪ੍ਰੰਪਰਾਵਾਂ ਮੁਤਾਬਿਕ ਸ਼ਾਹੀ ਪਰਿਵਾਰ ਨੇ ਐਂਡਰਿਊ ਤੋਂ ਬਿਨਾਂ ਸੈਂਡਰਿੰਗਮ ਵਿਚ ਕਿ੍ਸਮਸ ਮਨਾਈ |

Ad Position 22
No active advertisement
ਪਿਛਲੀ ਖ਼ਬਰ ਸਿਡਨੀ ਵਿਚ ਪੰਜ ਦਿਨਾਂ ਗੁਰਮਤਿ ਯੂਥ ਕੈਂਪ ਸੰਪੰਨ, ਸੈਂਕੜੇ ਬੱਚਿਆਂ ਨੇ ਭਰੀ ਹਾਜ਼ਰੀ ਅਗਲੀ ਖ਼ਬਰ ਇੰਗਲੈਂਡ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਸੁੱਟਿਆ ਕੱਚਾ ਮਾਸ, ਮਾਮਲਾ ਦਰਜ
Ad Position 24