17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਕਰੰਟ ਲੱਗਣ ਕਾਰਨ ਨੌਜਵਾਨ ਦੀ ਹੋਈ ਮੌਤ

Ad Position 21
No active advertisement
ਅਜੀਤ ਡੈਸਕ 01-06-2025
ਫ਼ਾਜ਼ਿਲਕਾ, 31 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਕਾਂਵਾਂ ਵਾਲੀ ਪਿੰਡ ਇੱਕ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਦੱਸਿਆ ਜਾ ਰਿਹਾ ਹੈ ਕਿ ਮੋਟਰ ਚਲਾਉਂਦੇ ਸਮੇਂ ਨੌਜਵਾਨ ਨੂੰ ਕਰੰਟ ਲੱਗਿਆ ਸੀ, ਜਿਸ ਨਾਲ ਉਸ ਦੀ ਮੌਤ ਹੋਈ ਹੈ | ਜਾਣਕਾਰੀ ਦਿੰਦਿਆਂ ਮਿ੍ਤਕ ਦੇ ਚਾਚਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜ ਲਖਵਿੰਦਰ ਸਿੰਘ (26 ਸਾਲ) ਜੋ ਕਿ ਆਪਣਾ ਨਵਾਂ ਘਰ ਤਿਆਰ ਕਰ ਰਿਹਾ ਸੀ | ਘਰ ਦੀਆਂ ਕੰਧਾਂ ਪਲੱਸਤਰ ਕਰਵਾਉਣ ਲਈ ਉਹ ਦੀਵਾਰਾਂ 'ਤੇ ਪਾਣੀ ਦਾ ਲਗਾ ਰਿਹਾ ਸੀ | ਇਸ ਦੌਰਾਨ ਜਦੋਂ ਉਹ ਮੋਟਰ ਚਲਾਉਣ ਗਿਆ ਤਾਂ ਉਸ ਵੇਲੇ ਉਸ ਨੂੰ ਕਰੰਟ ਦਾ ਝਟਕਾ ਲੱਗਿਆ ਤੇ ਉਹ ਉਸੇ ਹੀ ਥਾਂ 'ਤੇ ਡਿਗ ਗਿਆ | ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ, ਪਰ ਜਦੋਂ ਉਹ ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਦਿੱਲੀ-ਐਨ.ਸੀ.ਆਰ. ਵਿਚ ਹੋਈ ਬਾਰਿਸ਼ ਅਗਲੀ ਖ਼ਬਰ ਹੁਣ ਡਰੋਨਾਂ ਰਾਹੀਂ ਹੋਵੇਗੀ ਨਾਲਿਆਂ ਦੀ ਸਫ਼ਾਈ ਦੀ ਨਿਗਰਾਨੀ <br/>
Ad Position 24