17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਦਿੱਲੀ ਵਿਚ 5 ਦਿਨਾਂ ਲਈ ਹਨੇਰੀ ਦੇ ਨਾਲ ਮੀਂਹ ਦੀ ਚਿਤਾਵਨੀ

Ad Position 21
No active advertisement
ਅਜੀਤ ਡੈਸਕ 01-06-2025
ਨਵੀਂ ਦਿੱਲੀ, 31 ਮਈ (ਮਿਸਰਦੀਪ ਭਾਟੀਆ)- ਦਿੱਲੀ ਵਿਚ ਸਨਿਚਰਵਾਰ ਤੋਂ 4 ਜੂਨ ਤੱਕ ਹਨੇਰੀ ਦੇ ਨਾਲ ਜ਼ੋਰਦਾਰ ਬਾਰਿਸ਼ ਹੋਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ | ਅਗਲੇ 24 ਘੰਟਿਆਂ ਵਿਚ ਦਿੱਲੀ ਅਤੇ ਐਨ.ਸੀ.ਆਰ. ਖੇਤਰਾਂ ਵਿਚ ਤੂਫ਼ਾਨੀ ਹਵਾਵਾਂ ਦੇ ਨਾਲ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ | ਇਸ ਸਮੇਂ ਦੌਰਾਨ ਹਵਾ ਦੀ ਗਤੀ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟਾ ਤੱਕ ਦੇਖੀ ਜਾ ਸਕਦੀ ਹੈ | ਮੌਸਮ ਵਿਭਾਗ ਦੇ ਅਨੁਸਾਰ 1 ਅਤੇ 2 ਜੂਨ ਨੂੰ ਦਿੱਲੀ ਦੇ ਨਾਲ-ਨਾਲ ਐਨ.ਸੀ.ਆਰ. ਦੇ ਇਲਾਕਿਆਂ ਵਿਚ ਹਨੇਰੀ ਅਤੇ ਮੀਂਹ ਵਾਲਾ ਮੌਸਮ ਰਹੇਗਾ | ਇਸ ਸਮੇਂ ਦੌਰਾਨ ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ 36 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਦੇਖਿਆ ਜਾ ਸਕਦਾ ਹੈ | ਮੌਸਮ ਵਿਭਾਗ ਨੇ 3 ਅਤੇ 4 ਜੂਨ ਨੂੰ ਦਿੱਲੀ ਐਨ.ਸੀ.ਆਰ. ਇਲਾਕਿਆਂ ਵਿਚ ਹਨੇਰੀ ਅਤੇ ਮੀਂਹ ਦੀ ਚਿਤਾਵਨੀ ਦਿੱਤੀ ਹੈ | ਇਨ੍ਹਾਂ ਦੋਵਾਂ ਦਿਨਾਂ ਵਿਚ ਹਵਾ ਦੀ ਗਤੀ 30 ਤੋਂ 40 ਕਿੱਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਦੇਖੀ ਜਾ ਸਕਦੀ ਹੈ | ਹਾਲਾਂਕਿ ਇਨ੍ਹਾਂ ਦੋਵਾਂ ਦਿਨਾਂ ਵਿਚ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 35 ਤੋਂ 37 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ | ਮੌਸਮ ਵਿਭਾਗ ਦੇ ਅਨੁਸਾਰ 5 ਅਤੇ 6 ਜੂਨ ਨੂੰ ਦਿੱਲੀ-ਐਨ.ਸੀ.ਆਰ. ਵਿਚ ਮੀਂਹ ਪਵੇਗਾ, ਪਰ ਅੰਸ਼ਿਕ ਤੌਰ 'ਤੇ ਬੱਦਲਵਾਈ ਰਹੇਗੀ | ਇਨ੍ਹਾਂ ਦੋਵਾਂ ਤਾਰੀਖਾਂ ਨੂੰ ਵੱਧ ਤੋਂ ਵੱਧ ਤਾਪਮਾਨ 37 ਤੋਂ 39 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ | ਐਨ.ਸੀ.ਆਰ. ਦੇ ਫਰੀਦਾਬਾਦ, ਗੁਰੂਗ੍ਰਾਮ, ਨੋਇਡਾ ਅਤੇ ਗਾਜ਼ੀਆਬਾਦ ਵਿਚ ਵੀ ਮੌਸਮ ਦਿੱਲੀ ਵਰਗਾ ਹੀ ਰਹਿਣ ਦੀ ਉਮੀਦ ਹੈ |
Ad Position 22
No active advertisement
ਪਿਛਲੀ ਖ਼ਬਰ 'ਕਿੰਨਾ ਬਦਲ ਚੁੱਕਾ ਹੈ ਸਾਹਿਤ?' ਵਿਸ਼ੇ 'ਤੇ ਆਧਾਰਿਤ ਸਾਹਿਤ ਸੰਮੇਲਨ ਸਮਾਪਤ ਹੋਇਆ ਅਗਲੀ ਖ਼ਬਰ ਦਿੱਲੀ-ਐਨ.ਸੀ.ਆਰ. ਵਿਚ ਹੋਈ ਬਾਰਿਸ਼
Ad Position 24