ਕਾਲਾਂਵਾਲੀ/ਸਿਰਸਾ, 31 ਮਈ (ਭੁਪਿੰਦਰ ਪੰਨੀਵਾਲੀਆ)- ਸੀ.ਆਈ.ਏ. ਸਟਾਫ ਪੁਲਿਸ ਕਾਲਾਂਵਾਲੀ ਦੀ ਟੀਮ ਨੇ ਇੱਕ ਵਿਅਕਤੀ ਨੂੰ ਨਜਾਇਜ਼ 315 ਬੋਰ ਦੇ ਦੇਸੀ ਪਿਸਤੌਲ ਅਤੇ 1 ਜ਼ਿੰਦਾ ਕਾਰਤੂਸ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਵਲੋਂ ਗਿ੍ਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਦਲਬੀਰ ਸਿੰਘ ਵਾਸੀ ਖੋਖਰ ਵਜੋਂ ਹੋਈ ਹੈ | ਇਹ ਜਾਣਕਾਰੀ ਦਿੰਦੇ ਹੋਏ ਸੀਆਈਏ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸਟਾਫ਼ ਵਿੱਚ ਤਾਇਨਾਤ ਐਸ.ਆਈ. ਰਾਮਸਵਰੂਪ ਪੁਲਿਸ ਪਾਰਟੀ ਨਾਲ ਪਿੰਡ ਖੋਖਰ ਤੋਂ ਪਿੰਡ ਹੱਸੂ ਜਾ ਰਹੇ ਸਨ, ਜਦੋਂ ਉਹ ਅਸੀਰ ਅਤੇ ਨੌਰੰਗ ਚੌਕ ਦੇ ਨੇੜੇ ਪਹੁੰਚੇ ਤਾਂ ਨੌਰੰਗ ਵਾਲੇ ਪਾਸਿਓਾ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ | ਜਦੋਂ ਉਸ ਨੇ ਪੁਲਿਸ ਪਾਰਟੀ ਨੂੰ ਦੇਖਿਆ ਤਾਂ ਉਹ ਪਿੱਛੇ ਭੱਜਣ ਲੱਗਾ | ਸ਼ੱਕ ਦੇ ਆਧਾਰ 'ਤੇ ਸਟਾਫ਼ ਦੀ ਮਦਦ ਨਾਲ ਉਸ ਨੂੰ ਗਿ੍ਫ਼ਤਾਰ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿੱਚੋਂ ਇੱਕ 315 ਬੋਰ ਦਾ ਨਜਾਇਜ਼ ਪਿਸਤੌਲ ਅਤੇ 1 ਜ਼ਿੰਦਾ ਕਾਰਤੂਸ ਬਰਾਮਦ ਹੋਇਆ | ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਾਲਾਂਵਾਲੀ ਥਾਣੇ 'ਚ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਹੈ |