08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਅਨਾਜ ਮੰਡੀ ਰਤੀਆ 'ਚ ਦੂਜਾ ਵਿਸ਼ਾਲ ਜਾਗਰਣ 6 ਨੂੰ

Ad Position 21
No active advertisement
ਅਜੀਤ ਡੈਸਕ 04-09-2025
ਰਤੀਆ, 3 ਸਤੰਬਰ (ਬੇਅੰਤ ਕੌਰ ਮੰਡੇਰ)- ਸ਼੍ਰੀ ਨੀਲਕੰਠ ਮਹਾਦੇਵ ਕਾਂਵੜ ਸੰਘ ਸੇਵਾ ਟਰੱਸਟ ਰਤੀਆ, ਸ਼ਹਿਰ ਦੇ ਸਾਰੇ ਨਾਗਰਿਕਾਂ ਦੇ ਸਹਿਯੋਗ ਨਾਲ 6 ਸਤੰਬਰ ਨੂੰ ਰਾਤ 8:00 ਵਜੇ ਉਸਤਾਦ ਰਣਜੀਤ ਮਾਨ ਨਕੋਦਰ ਤੇ ਅਰੁਣਾਏ ਵਾਲੇ ਮਹੰਤ ਸ਼੍ਰੀ ਵਿਸ਼ਵਨਾਥ ਗਿਰੀ ਦੀ ਵਿਸ਼ੇਸ਼ ਮੌਜੂਦਗੀ ਵਿਚ ਅਨਾਜ ਮੰਡੀ ਪਰਿਸਰ ਵਿਚ ਦੂਜਾ ਵਿਸ਼ਾਲ ਸ਼ਿਵ ਜਾਗਰਣ ਧੂਮਧਾਮ ਨਾਲ ਕਰਵਾਇਆ ਜਾਵੇਗਾ | ਉਤਸਵ ਪਰਿਸਰ ਨੂੰ ਫੁੱਲਾਂ ਤੇ ਰੰਗੀਨ ਲਾਈਟਾਂ ਨਾਲ ਸਜਾਇਆ ਜਾਵੇਗਾ | ਜਾਗਰਣ ਵਿਚ ਸ਼ਿਵ ਭੋਲੇ ਦੀ ਰਸੋਈ ਤੋਂ ਇੱਕ ਅਖੰਡ ਦਾਵਤ ਪਰੋਸੀ ਜਾਵੇਗੀ ਅਤੇ ਸ਼ਰਧਾਲੂਆਂ ਦੇ ਮੱਥੇ 'ਤੇ ਉਜੈਨ ਦੀ ਮਿੱਟੀ ਦਾ ਤਿਲਕ ਲਗਾਇਆ ਜਾਵੇਗਾ | ਜਾਗਰਣ ਵਿਚ ਪ੍ਰਸਿੱਧ ਸਮਾਜ ਸੇਵਕ ਪ੍ਰਵੀਨ ਗਰਗ, ਅਗਰਵਾਲ ਸਭਾ ਦੇ ਪ੍ਰਧਾਨ ਪ੍ਰਮੋਦ ਬਾਂਸਲ, ਗੋਗਾ ਮੈੜੀ ਸੇਵਾ ਟਰੱਸਟ ਦੇ ਪ੍ਰਧਾਨ ਰਾਮ ਗੋਪਾਲ (ਪਾਲ), ਪੰਜਾਬੀ ਸਭਾ ਦੇ ਪ੍ਰਧਾਨ ਸਤੀਸ਼ ਹਾਂਡਾ, ਸ਼੍ਰੀ ਅਰੋੜਾਵੰਸ਼ ਮਹਾਸਭਾ ਦੇ ਪ੍ਰਧਾਨ ਰਾਜਪਾਲ ਗਰੋਵਰ, ਵਪਾਰ ਮੰਡਲ ਦੇ ਪ੍ਰਧਾਨ ਰੂਪ ਗਰਗ, ਲਾਇਨਜ਼ ਕਲੱਬ ਦੇ ਖੇਤਰੀ ਚੇਅਰਮੈਨ ਸੋਨੂੰ ਜਿੰਦਲ, ਪ੍ਰਮੁੱਖ ਸਮਾਜ ਸੇਵਕ ਹਰੀਕੇਸ਼ ਮੰਗਲਾ, ਪ੍ਰਮੁੱਖ ਸਮਾਜ ਸੇਵਕ ਸੰਜੇ ਮੋਦੀ, ਸ਼੍ਰੀ ਪੰਜਾਬਾ ਮਾਲ ਸਤੀ ਮੰਦਰ ਦੇ ਪ੍ਰਧਾਨ ਸੋਮਨਾਥ ਗਰਗ, ਸ਼੍ਰੀ ਨੇਨਾ ਦੇਵੀ ਲੰਗਰ ਕਮੇਟੀ ਦੇ ਸਰਪ੍ਰਸਤ ਫਤਿਹ ਚੰਦ ਸਰਦਾਨਾ, ਨਗਰਪਾਲਿਕਾ ਦੇ ਚੇਅਰਪਰਸਨ ਪ੍ਰਤੀਨਿਧੀ ਕਾਲੂ ਖੰਨਾ ਤੇ ਸ਼੍ਰੀ ਸ਼ਿਵ ਦਲ ਲੰਗਰ ਕਮੇਟੀ ਦੇ ਪ੍ਰਧਾਨ ਪੁਜਾਰਾ ਲਾਲ ਚੁੱਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਸੁਭਾਸ਼ ਬਰਾਲਾ ਨੇ ਜਾਖਲ ਇਲਾਕੇ ਦਾ ਦੌਰਾ ਕੀਤਾ <br/> ਅਗਲੀ ਖ਼ਬਰ ਪ੍ਰਸ਼ਾਸਨ ਵਲੋਂ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ-ਐੱਸ.ਡੀ.ਐੱਮ. ਕੈਪਟਨ ਪ੍ਰਮੇਸ਼ ਸਿੰਘ
Ad Position 24