08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪ੍ਰਸ਼ਾਸਨ ਵਲੋਂ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ-ਐੱਸ.ਡੀ.ਐੱਮ. ਕੈਪਟਨ ਪ੍ਰਮੇਸ਼ ਸਿੰਘ

Ad Position 21
No active advertisement
ਅਜੀਤ ਡੈਸਕ 04-09-2025
ਗੁਹਲਾ ਚੀਕਾ, 3 ਸਤੰਬਰ (ਓ.ਪੀ. ਸੈਣੀ)-ਐਸ.ਡੀ.ਐਮ. ਕੈਪਟਨ ਪ੍ਰਮੇਸ਼ ਸਿੰਘ ਨੇ ਕਿਹਾ ਕਿ ਮੰਗਲਵਾਰ ਰਾਤ ਨੂੰ ਹੋਈ ਬਾਰਿਸ਼ ਦੇ ਬਾਵਜੂਦ ਘੱਗਰ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ¢ ਟਾਟੀਆਣਾ ਘੱਗਰ ਨਦੀ ਵਿਚ ਪਾਣੀ ਦਾ ਪੱਧਰ ਦੁਪਹਿਰ ਤੱਕ 22.5 ਫੁੱਟ ਸੀ¢ ਸਥਿਤੀ ਕਾਬੂ ਹੇਠ ਹੈ¢ ਪਿੰਡ ਸਕੱਤਰ, ਪਟਵਾਰੀ ਤੇ ਹੋਰ ਕਰਮਚਾਰੀ ਦਿਨ-ਰਾਤ ਪਿੰਡਾਂ ਵਿੱਚ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ¢ ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਪਿੰਡ ਵਾਸੀ ਘਬਰਾਉਣ ਨਾ, ਪ੍ਰਸ਼ਾਸਨ ਤੁਹਾਡੇ ਨਾਲ ਖੜ੍ਹਾ ਹੈ¢ ਵਧਦੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ¢ ਆਮ ਜਨਤਾ ਨੂੰ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਲ ਨਾ ਆਵੇ¢ ਉਨ੍ਹਾਂ ਕਿਹਾ ਕਿ ਡੀ.ਸੀ. ਪ੍ਰੀਤੀ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪ੍ਰਸ਼ਾਸਨ ਦੇ ਐਸ.ਡੀ.ਐਮ. ਦੇਵੀਗੜ੍ਹ ਨਾਲ ਗੱਲਬਾਤ ਕੀਤੀ ਗਈ, ਜਿਸ ਵਿੱਚ ਜਲਾਹ ਖੇੜੀ ਪਿੰਡ ਵਿੱਚ ਨਿੱਜੀ ਪੱਧਰ 'ਤੇ 15 ਫੁੱਟ ਚੌੜਾ ਬੰਨ੍ਹ ਬਣਾਇਆ ਗਿਆ¢ ਇਸ ਕਾਰਨ ਹਰਿਆਣਾ ਦੇ ਸਿਹਾਲੀ ਤੇ ਆਸ-ਪਾਸ ਦੇ ਪਿੰਡਾਂ 'ਚ ਚਿੰਤਾ ਦਾ ਵਿਸ਼ਾ ਸੀ¢ ਗੱਲਬਾਤ ਦÏਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਬੰਨ੍ਹ ਸਰਕਾਰ ਨੇ ਨਹੀਂ, ਸਗੋਂ ਲੋਕਾਂ ਨੇ ਖੁਦ ਬਣਾਇਆ ਹੈ¢ ਪ੍ਰਸ਼ਾਸਨ ਇਸ ਮਾਮਲੇ 'ਤੇ ਪੂਰੀ ਨਜ਼ਰ ਰੱਖ ਰਿਹਾ ਹੈ¢ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਹੈ¢ ਸਿੰਚਾਈ ਵਿਭਾਗ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਐਸ.ਡੀ.ਐਮ. ਨੇ ਕਿਹਾ ਕਿ ਗੁਹਲਾ ਵਿੱਚ 32 ਅਜਿਹੇ ਪਿੰਡ ਹਨ, ਜਿੱਥੇ ਪ੍ਰਸ਼ਾਸਨ ਪੂਰੀ ਨਿਗਰਾਨੀ ਕਰ ਰਿਹਾ ਹੈ¢ 2023 ਵਿਚ ਆਏ ਹੜ੍ਹ ਦੇ ਮੱਦੇਨਜ਼ਰ, ਤਿੰਨ ਹਜ਼ਾਰ ਫੁੱਟ ਘੱਗਰ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਪੱਥਰਾਂ ਦੀ ਪਿੱਚਿੰਗ ਕੀਤੀ ਗਈ ਸੀ¢ ਇਸ ਕਾਰਨ ਸਥਿਤੀ ਆਮ ਬਣੀ ਹੋਈ ਹੈ | ਜੇਕਰ ਬੰਨ੍ਹ ਦੇ ਕਮਜ਼ੋਰ ਹੋਣ ਦੀ ਜਾਣਕਾਰੀ ਮਿਲਦੀ ਹੈ ਤਾਂ ਵਿਭਾਗ ਨੇ 4 ਪੌਪਲੇਨ, 4 ਜੇ.ਸੀ.ਬੀ., 4 ਟਰੈਕਟਰ-ਟਰਾਲੀਆਂ, 100 ਮਜ਼ਦੂਰ ਤੇ 5 ਪੰਪ ਸੈੱਟਾਂ ਦਾ ਪ੍ਰਬੰਧ ਕੀਤਾ ਹੈ¢ ਐਮਰਜੈਂਸੀ ਨਾਲ ਨਜਿੱਠਣ ਲਈ ਖਾਲੀ ਬੋਰੀਆਂ ਤੇ ਮਿੱਟੀ ਨਾਲ ਭਰੀਆਂ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ¢ ਜਿਸ ਵੀ ਪਿੰਡ ਵਿੱਚ ਮਿੱਟੀ ਨਾਲ ਭਰੀਆਂ ਬੋਰੀਆਂ ਦੀ ਮੰਗ ਹੈ, ਵਿਭਾਗ ਤੁਰੰਤ ਉੱਥੇ ਪਹੁੰਚਾ ਰਿਹਾ ਹੈ¢ ਇਸ ਤੋਂ ਇਲਾਵਾ, ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਲਗਾਤਾਰ ਸਰਪੰਚਾਂ ਨਾਲ ਮੀਟਿੰਗਾਂ ਕਰ ਰਿਹਾ ਹੈ ਅਤੇ ਸਬੰਧਤ ਪਿੰਡਾਂ ਵਿੱਚ ਜ਼ਰੂਰੀ ਪ੍ਰਬੰਧ ਕਰ ਰਿਹਾ ਹੈ¢ ਐਸ.ਡੀ.ਐਮ. ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਫਵਾਹਾਂ ਵੱਲ ਧਿਆਨ ਨਾ ਦੇਣ |
Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ ਰਤੀਆ 'ਚ ਦੂਜਾ ਵਿਸ਼ਾਲ ਜਾਗਰਣ 6 ਨੂੰ ਅਗਲੀ ਖ਼ਬਰ ਹੜ੍ਹਾਂ ਕਾਰਨ ਹੋਈ ਤਬਾਹੀ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਰਾਹਤ ਪੈਕੇਜ਼ ਦੇਵੇ : ਵਿਪ...
Ad Position 24