ਸਫ਼ਾਈ ਤੇ ਸਵੱਛਤਾ 'ਤੇ ਧਿਆਨ ਦਿੱਤਾ ਜਾਵੇ ਕਿਉਂਕਿ ਸਾਨੂੰ ਸਾਰਾ ਦੇਸ਼ ਸਾਫ਼ ਸੁਥਰਾ ਬਣਾਉਣਾ ਹੈ: ਕੇਂਦਰੀ ਮੰਤਰੀ ਮਨੋਹਰ ਲਾਲ
ਅਜੀਤ ਡੈਸਕ
04-09-2025
ਸ਼ਹਿਰਾਂ ਦੀ ਵਿਕਾਸ ਦਿਸ਼ਾ 'ਚ ਲਗਾਤਾਰ ਕੰਮ ਕਰੋ
ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰ ਸ਼ਹਿਰ ਦੀ ਆਪਣੀ ਲੋੜ ਹੁੰਦੀ ਹੈ ਕਿਉਂਕਿ ਕੋਈ ਸ਼ਹਿਰ ਧਾਰਮਿਕ ਹੁੰਦਾ ਹੈ ਤੇ ਕੋਈ ਉਦਯੋਗਿਕ | ਇਨ੍ਹਾਂ ਲਈ ਵਿਸ਼ੇਸ਼ ਰਣਨੀਤੀਆਂ ਦੀ ਲੋੜ ਹੁੰਦੀ ਹੈ | ਸਰਪੰਚਾਂ, ਕੌਂਸਲਰਾਂ ਤੇ ਮੇਅਰਾਂ ਨੂੰ ਚਾਹੀਦਾ ਹੈ ਕਿ ਆਪਣੀ ਚੰਗੀ ਛਵੀ ਬਣਾਉਣ ਤੇ ਨਾਗਰਿਕਾਂ ਦੀ ਭਲਾਈ ਲਈ ਕੰਮ ਕਰਦੇ ਰਹਿਣ |
ਕਰਨਾਲ ਲਈ ਮਾਣ ਵਾਲੀ ਗੱਲ : ਵਿਧਾਇਕ ਰਾਮਕੁਮਾਰ ਕਸ਼ੱਯਪ
ਵਿਧਾਇਕ ਰਾਮਕੁਮਾਰ ਕਸ਼ੱਯਪ ਨੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਇਹ ਪ੍ਰੋਗਰਾਮ ਕਰਨਾਲ 'ਚ ਹੋ ਰਿਹਾ ਹੈ | ਉਨ੍ਹਾਂ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਬਿਨਾਂ ਰਿਸ਼ਵਤ ਤੇ ਬਿਨਾਂ ਪਰਚੀ ਦੇ ਨੌਕਰੀਆਂ ਦਿੱਤੀਆਂ ਅਤੇ ਕਈ ਲੋਕ-ਭਲਾਈ ਯੋਜਨਾਵਾਂ ਲਾਗੂ ਕੀਤੀਆਂ |
ਇਕ ਦੇਸ਼-ਇਕ ਨਗਰ ਨਿਕਾਇ ਐਕਟ' ਹੋਣਾ ਚਾਹੀਦਾ ਹੈ - ਉਮਾਸ਼ੰਕਰ ਗੁਪਤਾ
ਸੰਗਠਨ ਮੰਤਰੀ ਉਮਾਸ਼ੰਕਰ ਗੁਪਤਾ ਨੇ ਕਿਹਾ ਕਿ 'ਇਕ ਦੇਸ਼-ਇਕ ਨਗਰ ਨਿਕਾਇ ਐਕਟ' ਹੋਣਾ ਚਾਹੀਦਾ ਹੈ | ਨਗਰ ਨਿਕਾਇ ਲਈ ਵੱਖਰੀ ਕੇਡਰ ਬਣਾਈ ਜਾਵੇ ਅਤੇ ਉਨ੍ਹਾਂ ਦੀ ਟਰਾਂਸਫਰ ਵੀ ਇਨ੍ਹਾਂ ਕੇਡਰਾਂ 'ਚ ਹੀ ਹੋਵੇ | ਮੰਤਰੀ ਮਨੋਹਰ ਲਾਲ ਨੂੰ ਇਹੋ ਜਿਹੀਆਂ ਸੰਸਥਾਵਾਂ ਦੀ ਭਵਿੱਖ ਰਚਨਾ ਕਰਨ ਲਈ ਕੰਮ ਕਰਨਾ ਚਾਹੀਦਾ ਹੈ |