ਗੁਹਲਾ ਚੀਕਾ, 3 ਸਤੰਬਰ (ਓ.ਪੀ. ਸੈਣੀ) ਡੀ.ਸੀ. ਪ੍ਰੀਤੀ ਨੇ ਜ਼ਿਲ੍ਹੇ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਅਤੇ ਘੱਗਰ ਦੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ 4 ਸਤੰਬਰ ਨੂੰ ਗੁਹਲਾ ਸਬ-ਡਵੀਜ਼ਨ ਦੇ ਸਾਰੇ ਸਕੂਲ, ਕਾਲਜ, ਆਈ.ਟੀ.ਆਈ., ਆਂਗਣਵਾੜੀ, ਖੇਡ ਸਟੇਡੀਅਮ ਅਤੇ ਨਰਸਰੀਆਂ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ¢ ਇਹ ਫੈਸਲਾ ਆਫ਼ਤ ਪ੍ਰਬੰਧਨ ਐਕਟ, 2005 ਦੀ ਧਾਰਾ 34 ਦੇ ਤਹਿਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜਨਤਕ ਹਿੱਤ ਵਿਚ ਲਿਆ ਗਿਆ ਹੈ¢ ਹਾਲਾਂਕਿ, ਜ਼ਿਲ੍ਹੇ ਵਿੱਚ ਸਥਿਤੀ ਕਾਬੂ ਵਿਚ ਹੈ¢ ਇਸ ਤੋਂ ਇਲਾਵਾ, ਉਨ੍ਹਾਂ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬੇਲੋੜੇ ਆਪਣੇ ਘਰਾਂ ਤੋਂ ਬਾਹਰ ਨਾ ਜਾਣ¢ ਆਪਣੇ ਪਸ਼ੂਆਂ ਤੇ ਹੋਰ ਜਾਨਵਰਾਂ ਨੂੰ ਘਰ ਦੇ ਅੰਦਰ ਰੱਖੋ¢ ਭਾਰੀ ਬਾਰਿਸ਼ ਦੇ ਇਸ ਸਮੇਂ ਦੌਰਾਨ ਬੇਲੋੜੀ ਆਵਾਜਾਈ ਤੋਂ ਬਚੋ¢ ਉਨ੍ਹਾਂ ਨੇ ਆਮ ਲੋਕਾਂ ਨੂੰ ਪਾਣੀ ਭਰੇ/ਹੜ੍ਹ ਵਾਲੇ ਖੇਤਰਾਂ ਵਿਚ ਖੇਤਾਂ ਵੱਲ ਨਾ ਜਾਣ ਦੇ ਨਿਰਦੇਸ਼ ਦਿੱਤੇ ਹਨ¢ ਹੁਕਮਾਂ ਦੀ ਉਲੰਘਣਾ ਕਰਨ 'ਤੇ ਆਫ਼ਤ ਪ੍ਰਬੰਧਨ ਐਕਟ, 2005 ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ¢ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ ਤੇ ਅਗਲੇ ਨਿਰਦੇਸ਼ਾਂ ਤੱਕ ਲਾਗੂ ਰਹੇਗਾ |