08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਕਿਸਾਨ ਤੋਂ ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਲੈ ਕੇ ਭੱਜਾ ਲੁਟੇਰਾ

Ad Position 21
No active advertisement
ਅਜੀਤ ਡੈਸਕ 04-09-2025
ਕਾਲਾਂਵਾਲੀ/ਸਿਰਸਾ, 3 ਸਤੰਬਰ (ਭੁਪਿੰਦਰ ਪੰਨੀਵਾਲੀਆ)- ਕਾਲਾਂਵਾਲੀ ਦੇ ਰੇਲਵੇ ਫਾਟਕ ਨੇੜੇ ਲੋਕਾਂ ਨੇ ਇੱਕ ਕਿਸਾਨ ਤੋਂ ਲਗਭਗ ਇੱਕ ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਖੋਹ ਕੇ ਭੱਜ ਰਹੇ ਇੱਕ ਨੌਜਵਾਨ ਨੂੰ ਫੜ ਲਿਆ ਹੈ ਤੇ ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ | ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਿਸਾਨ ਬੈਂਕ ਤੋਂ ਨਕਦੀ ਕਢਵਾਉਣ ਤੋਂ ਬਾਅਦ ਸਾਮਾਨ ਖਰੀਦਣ ਲਈ ਰੇਲਵੇ ਫਾਟਕ ਨੇੜੇ ਇੱਕ ਕਰਿਆਨੇ ਦੀ ਦੁਕਾਨ 'ਤੇ ਜਾ ਰਿਹਾ ਸੀ | ਫੜ੍ਹੇ ਗਏ ਨੌਜਵਾਨ ਦੀ ਪਛਾਣ ਸਤਵੀਰ ਸਿੰਘ ਵਾਸੀ ਪਿੰਡ ਅਸੀਰ ਵਜੋਂ ਹੋਈ ਹੈ, ਜੋ ਕਿ ਮੌਜੂਦਾ ਸਮੇਂ ਘੁਕਿਆਂਵਾਲੀ ਦਾ ਰਹਿਣ ਵਾਲਾ ਹੈ | ਕਾਲਾਂਵਾਲੀ ਪੁਲੀਸ ਨੇ ਉਕਤ ਨੌਜਵਾਨ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪਿੰਡ ਤਖ਼ਤਮੱਲ ਦੇ ਵਾਸੀ ਕਿਸਾਨ ਗੁਰਨਾਮ ਸਿੰਘ ਨੇ ਦੱਸਿਆ ਕਿ ਉਸਦਾ ਪੋਤਾ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਦਾਖਲ ਹੈ | ਅੱਜ ਉਹ ਆਪਣੇ ਪੁੱਤਰ ਹਰਮੇਲ ਸਿੰਘ ਨਾਲ ਕਾਲਾਂਵਾਲੀ ਦੇ ਐਚ.ਡੀ.ਐਫ.ਸੀ. ਬੈਂਕ ਤੋਂ ਇੱਕ ਲੱਖ ਰੁਪਏ ਦੀ ਨਕਦੀ ਕਢਵਾਉਣ ਆਇਆ ਸੀ | ਇਸ ਤੋਂ ਬਾਅਦ ਉਹ ਲਵਲੀ ਸਵੀਟ ਹਾਊਸ ਨੇੜੇ ਇੱਕ ਕਰਿਆਨੇ ਦੀ ਦੁਕਾਨ ਤੋਂ ਸਾਮਾਨ ਖਰੀਦਣ ਗਿਆ | ਇਸ ਦੌਰਾਨ ਉਸਦੇ ਪੁੱਤਰ ਹਰਮੇਲ ਸਿੰਘ ਨੇ ਕੁਝ ਦੂਰੀ 'ਤੇ ਆਪਣਾ ਮੋਟਰਸਾਈਕਲ ਖੜ੍ਹਾ ਕਰ ਦਿੱਤਾ ਤੇ ਉਹ ਖੁਦ ਕਰਿਆਨੇ ਦੀ ਦੁਕਾਨ ਦੇ ਅੰਦਰ ਜਾਣ ਲੱਗਾ | ਉਸੇ ਵੇਲੇ ਇੱਕ ਨੌਜਵਾਨ ਆਇਆ ਤੇ ਉਸਦੇ ਹੱਥੋਂ ਲਗਭਗ ਇੱਕ ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਲੈ ਕੇ ਭੱਜ ਗਿਆ | ਉਸਦੀ ਆਵਾਜ਼ ਸੁਣ ਕੇ ਲੋਕਾਂ ਨੇ ਤੁਰੰਤ ਉਸਦਾ ਪਿੱਛਾ ਕੀਤਾ ਤੇ ਰੇਲਵੇ ਫਾਟਕ 'ਤੇ ਫੁੱਲਾਂ ਦੀ ਦੁਕਾਨ ਲਗਾਉਣ ਵਾਲੇ ਸੁਰੇਂਦਰ ਕੁਮਾਰ ਅਤੇ ਇੱਕ ਟ੍ਰੈਫਿਕ ਪੁਲਿਸ ਕਰਮਚਾਰੀ ਨੇ ਪਿੱਛਾ ਕਰਕੇ ਨੌਜਵਾਨ ਨੂੰ ਪੈਸਿਆਂ ਨਾਲ ਭਰੇ ਬੈਗ ਸਮੇਤ ਫੜ ਲਿਆ | ਸੂਚਨਾ ਮਿਲਣ 'ਤੇ ਪੁਲੀਸ ਚੌਕੀ ਦੀ ਟੀਮ ਤੇ ਟ੍ਰੈਫਿਕ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ ਤੇ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ | ਟ੍ਰੈਫਿਕ ਇੰਚਾਰਜ ਭੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਰਮਚਾਰੀ ਦੀ ਚੌਕਸੀ ਤੇ ਲੋਕਾਂ ਦੇ ਸਹਿਯੋਗ ਕਾਰਨ ਲੁੱਟ ਦੀ ਘਟਨਾ ਟਲ ਗਈ | ਇਸ ਸਬੰਧੀ ਕਾਲਾਂਵਾਲੀ ਥਾਣਾ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਆਮ ਲੋਕਾਂ ਤੇ ਪੁਲਿਸ ਪ੍ਰਸ਼ਾਸਨ ਦੀ ਚੌਕਸੀ ਕਾਰਨ ਨੌਜਵਾਨ ਨੂੰ ਤੁਰੰਤ ਫੜ ਲਿਆ ਗਿਆ | ਪੁਲੀਸ ਉਕਤ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪੂਰਾ ਦੇਸ਼ ਹੜ੍ਹ ਪ੍ਰਭਾਵਿਤ ਪੰਜਾਬ ਦੇ ਨਾਲ ਖੜ੍ਹਾ ਹੈ: ਲਖਵਿੰਦਰ ਸਿੰਘ ਔਲਖ ਅਗਲੀ ਖ਼ਬਰ ਅੱਜ ਗੁਹਲਾ ਸਬ-ਡਵੀਜ਼ਨ ਦੇ ਸਾਰੇ ਸਕੂਲ, ਕਾਲਜ, ਆਈ.ਟੀ.ਆਈ., ਆਂਗਣਵਾੜੀ, ਖੇਡ ਸਟੇਡੀਅਮ ਬੰਦ ਰਹਿਣਗੇ
Ad Position 24