08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪੂਰਾ ਦੇਸ਼ ਹੜ੍ਹ ਪ੍ਰਭਾਵਿਤ ਪੰਜਾਬ ਦੇ ਨਾਲ ਖੜ੍ਹਾ ਹੈ: ਲਖਵਿੰਦਰ ਸਿੰਘ ਔਲਖ

Ad Position 21
No active advertisement
ਅਜੀਤ ਡੈਸਕ 04-09-2025
ਸਿਰਸਾ, 3 ਸਤੰਬਰ (ਭੁਪਿੰਦਰ ਪੰਨੀਵਾਲੀਆ)- ਬੀ.ਕੇ.ਈ. ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਜਨਤਾ ਭਵਨ ਦਫ਼ਤਰ ਵਿੱਚ ਸਿਰਸਾ ਜ਼ਿਲ੍ਹੇ ਦੀ ਮੀਟਿੰਗ ਕੀਤੀ | ਔਲਖ ਨੇ ਕਿਹਾ ਕਿ ਹਰ ਰੋਜ਼ ਭਾਰੀ ਬਾਰਸ਼ ਹੋ ਰਹੀ ਹੈ ਜਿਸ ਕਾਰਨ ਆਏ ਹੜ੍ਹਾਂ ਕਾਰਨ ਪੰਜਾਬ ਨੂੰ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ, ਹਜ਼ਾਰਾਂ ਪਿੰਡਾਂ ਦੀ ਲੱਖਾਂ ਏਕੜ ਫਸਲਾਂ ਅਤੇ ਪਸ਼ੂਆਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ | ਜ਼ਿਆਦਾਤਰ ਇਲਾਕਿਆਂ ਵਿੱਚ ਅਗਲੀ ਛਿਮਾਹੀ ਦੀ ਫਸਲ ਬੀਜਣ ਦੇ ਹਾਲਾਤ ਵੀ ਨਹੀਂ ਹਨ ਅਤੇ ਪਿੰਡਾਂ ਵਿੱਚ ਪਾਣੀ ਭਰਨ ਅਤੇ ਪਸ਼ੂਆਂ ਦੀ ਮੌਤ ਕਾਰਨ ਆਉਣ ਵਾਲੇ ਸਮੇਂ ਵਿੱਚ ਸਥਿਤੀ ਹੋਰ ਵੀ ਭਿਆਨਕ ਹੋਣ ਵਾਲੀ ਹੈ ਅਤੇ ਬਿਮਾਰੀਆਂ ਫੈਲਣ ਦਾ ਵੱਡਾ ਖ਼ਤਰਾ ਸਿਰ ਉਪਰ ਮੰਡਰਾ ਰਿਹਾ ਹੈ | ਹੜ੍ਹਾਂ ਕਾਰਨ ਜ਼ਮੀਨਾ ਵਿੱਚ ਕਈ ਕਈ ਫੁੱਟ ਰੇਤ ਭਰ ਗਈ ਹੈ, ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ ਤੇ ਆਮ ਲੋਕਾ ਦੀ ਜ਼ਿੰਦਗੀ ਨੂੰ ਲੀਹ 'ਤੇ ਲਿਆਉਣ ਲਈ ਬਹੁਤ ਸਮਾਂ ਲੱਗੇਗਾ | ਔਲਖ ਨੇ ਕਿਹਾ ਕਿ ਪੰਜਾਬ ਭਾਰਤ ਦਾ ਉਹ ਹਿੱਸਾ ਹੈ ਜਿਸਨੇ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਆਪਣੀ ਜਾਨ ਦੀ ਵੀ ਪਰਵਾਹ ਕੀਤੇ ਬਿਨਾਂ ਦੇਸ਼ ਵਾਸੀਆਂ ਦੀ ਮਦਦ ਕੀਤੀ ਹੈ ਤੇ ਦੇਸ਼ ਨੂੰ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਆਜ਼ਾਦ ਕਰਵਾਇਆ ਹੈ, ਦੇਸ਼ ਵਿੱਚ ਕਿਸੇ ਵੀ ਆਫ਼ਤ ਵਿੱਚ, ਪੰਜਾਬੀ ਸਭ ਤੋਂ ਪਹਿਲਾਂ ਹੀ ਮਦਦ ਲਈ ਪਹੁੰਚਦੇ ਹਨ ਅਤੇ ਪਿਛਲੇ ਸਮੇਂ ਦੌਰਾਨ ਆਈ ਸੁਨਾਮੀ, ਭੂਚਾਲ ਤੇ ਕੋਰੋਨਾ ਵਰਗੇ ਔਖੇ ਸਮੇਂ ਵਿੱਚ ਪੀੜਤ ਲੋਕਾਂ ਦੀ ਮਦਦ ਲਈ ਪੰਜਾਬ ਸਭ ਤੋਂ ਪਹਿਲਾਂ ਖੜ੍ਹਾ ਹੋਇਆ ਹੈ | ਔਲਖ ਨੇ ਕਿਹਾ ਕਿ ਅੱਜ ਪੂਰਾ ਦੇਸ਼ ਮੁਸੀਬਤ ਵਿੱਚ ਫਸੇ ਪੰਜਾਬ ਦੇ ਨਾਲ ਹੈ ਤੇ ਹਰ ਸੂਬੇ ਤੋਂ ਮਦਦ ਭੇਜੀ ਜਾ ਰਹੀ ਹੈ, ਸਾਡੇ ਹਰਿਆਣਾ ਦੇ ਹਰ ਪਿੰਡ ਤੋਂ ਰਾਸ਼ਨ, ਸੁੱਕਾ ਪਸ਼ੂ ਚਾਰਾ ਤੇ ਰਾਹਤ ਸਮੱਗਰੀ ਇਕੱਠੀ ਕੀਤੀ ਜਾ ਰਹੀ ਹੈ ਜਿਸ ਤਹਿਤ ਹੀ ਅੱਜ ਸਿਰਸਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਕਿਸਾਨਾਂ ਨਾਲ ਰਾਹਤ ਸਮੱਗਰੀ ਇਕੱਠੀ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ | ਔਲਖ ਨੇ ਕਿਹਾ ਕਿ ਕੋਈ ਵੀ ਕਿਸਾਨ ਭਰਾ ਜੋ ਹਰਿਆਣਾ ਤੋਂ ਰਾਹਤ ਸਮੱਗਰੀ ਲੈ ਕੇ ਜਾ ਰਿਹਾ ਹੈ, ਉਸਨੂੰ ਖੁਦ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਜਾਣਾ ਚਾਹੀਦਾ ਹੈ ਅਤੇ ਸਥਿਤੀ ਦਾ ਜਾਇਜ਼ਾ ਲੈਣਾ ਚਾਹੀਦਾ ਹੈ ਤੇ ਫਿਰ ਸਮੱਗਰੀ ਭੇਜਣੀ ਚਾਹੀਦੀ ਹੈ ਤਾਂ ਜੋ ਸਮੱਗਰੀ ਪੀੜਤਾਂ ਤੱਕ ਪਹੁੰਚ ਸਕੇ | ਪਿੰਡ ਵਾਸੀਆਂ ਨੂੰ ਆਪਣੇ-ਆਪਣੇ ਪਿੰਡਾਂ ਵਿੱਚ ਰਾਹਤ ਸਮੱਗਰੀ ਇਕੱਠੀ ਕਰਨੀ ਚਾਹੀਦੀ ਹੈ, ਕੁੱਝ ਦਿਨਾਂ ਬਾਅਦ ਜਦੋਂ ਪਾਣੀ ਘੱਟ ਜਾਵੇਗਾ ਤਾਂ ਹੜ੍ਹ ਪ੍ਰਭਾਵਿਤ ਪਿੰਡ ਵਾਸੀ ਆਪਣੇ ਪਸ਼ੂਆਂ ਨੂੰ ਪਿੰਡਾਂ 'ਚ ਵਾਪਸ ਲੈ ਜਾਣਗੇ, ਉਸ ਸਮੇਂ ਰਾਹਤ ਸਮੱਗਰੀ ਦੀ ਹੋਰ ਲੋੜ ਹੋਵੇਗੀ | ਸਾਰੇ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਸੰਕਟ ਦੀ ਇਸ ਘੜੀ ਵਿੱਚ ਪੰਜਾਬ ਦੀ ਹਰ ਸੰਭਵ ਮਦਦ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਆਦਿ ਧਰਮ ਮਿਸ਼ਨ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਮਾਜ ਸੇਵਾ ਲਈ ਅਪੀਲ <br/> ਅਗਲੀ ਖ਼ਬਰ ਕਿਸਾਨ ਤੋਂ ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਲੈ ਕੇ ਭੱਜਾ ਲੁਟੇਰਾ
Ad Position 24