05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪੁਲਿਸ ਨੇ ਮੋਬਾਈਲ ਫ਼ੋਨ ਖੋਹਣ ਦੇ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਕੀਤਾ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 05-09-2025
ਯਮੁਨਾਨਗਰ, 4 ਸਤੰਬਰ (ਗੁਰਦਿਆਲ ਸਿੰਘ ਨਿਮਰ)- ਥਾਣਾ ਸਦਰ ਯਮੁਨਾਨਗਰ ਦੀ ਪੁਲਿਸ ਨੇ ਮੋਬਾਈਲ ਫ਼ੋਨ ਖੋਹਣ ਅਤੇ ਖੋਹ ਕੀਤੇ ਫ਼ੋਨ ਨੂੰ ਖਰੀਦਣ ਦੇ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰ ਦਿੰਦਿਆਂ ਥਾਣਾ ਮੁਖੀ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ 20 ਅਗਸਤ ਨੂੰ ਪਿੰਡ ਔਰੰਗਾਬਾਦ ਦੇ ਰਹਿਣ ਵਾਲੇ ਅਨੂਪ ਸ਼ਾਹ ਨੇ ਪੁਲਿਸ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਜਦੋਂ ਉਹ ਆਪਣੀ ਫੈਕਟਰੀ ਤੋਂ ਖਾਣਾ ਖਾਣ ਲਈ ਆਪਣੇ ਘਰ ਜਾ ਰਿਹਾ ਸੀ ਤਾਂ ਦੋ ਨੌਜਵਾਨ ਮੋਟਰਸਾਈਕਲ 'ਤੇ ਆਏ, ਜਿਨ੍ਹਾਂ ਕਿਸੇ ਨੂੰ ਫ਼ੋਨ ਕਰਨ ਲਈ ਉਸ ਤੋਂ ਮੋਬਾਈਲ ਦੀ ਮੰਗ ਕੀਤੀ | ਉਸ ਨੇ ਜਦੋਂ ਆਪਣਾ ਮੋਬਾਈਲ ਦੇਣ ਤੋਂ ਇਨਕਾਰ ਕੀਤਾ ਮੋਟਰਸਾਈਕਲ 'ਤੇ ਪਿੱਛੇ ਬੈਠੇ ਨੌਜਵਾਨ ਨੇ ਉਸ ਦੇ ਹੱਥ 'ਚੋਂ ਉਸ ਦਾ ਫ਼ੋਨ ਖੋਹ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ | ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਨ ਉਪਰੰਤ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਏ. ਐਸ. ਆਈ. ਪ੍ਰਦੀਪ ਸਿੰਘ ਦੀ ਅਗਵਾਈ ਹੇਠ ਇਕ ਟੀਮ ਗਠਿਤ ਕੀਤੀ ਗਈ ਜਿਸ ਨੇ ਤਕਨਾਲੋਜੀ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਤੇ ਪਿੰਡ ਬਹਾਦਰਪੁਰ ਦੇ ਰਹਿਣ ਵਾਲੇ ਮਿੱਕੀ ਪੁੱਤਰ ਸੁਰੇਸ਼ ਕੁਮਾਰ ਨੂੰ ਚੋਰੀ ਕੀਤੇ ਮੋਬਾਈਲ ਸਮੇਤ ਗਿ੍ਫ਼ਤਾਰ ਕਰ ਲਿਆ | ਪੁਲਿਸ ਦੀ ਪੁੱਛਗਿੱਛ ਦੌਰਾਨ ਮਿੱਕੀ ਨੇ ਦੱਸਿਆ ਕਿ ਉਸ ਨੇ ਇਹ ਫ਼ੋਨ ਪਿੰਡ ਜੈਪੁਰ ਦੇ ਰਹਿਣ ਵਾਲੇ ਸ਼ੁਭਮ ਉਰਫ਼ ਗੋਲੂ ਪੁੱਤਰ ਭੂਸ਼ਣ ਲਾਲ ਤੋਂ ਖਰੀਦਿਆ ਸੀ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਸ਼ੁਭਮ ਨੂੰ ਵੀ ਗਿ੍ਫ਼ਤਾਰ ਕਰ ਲਿਆ | ਪੁੱਛਗਿੱਛ ਦੌਰਾਨ ਮੁਲਜ਼ਮ ਸ਼ੁਭਮ ਨੇ ਦੱਸਿਆ ਕਿ ਉਸ ਨੇ ਇਹ ਫ਼ੋਨ ਖੋਹ ਕੇ ਮਿੱਕੀ ਨੂੰ ਵੇਚ ਦਿੱਤਾ ਸੀ | ਪੁਲਿਸ ਵਲੋਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਨ 'ਤੇ ਨਿਆਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ 32ਵਾਂ ਖੂਨਦਾਨ ਮੇਲਾ ਕਰਵਾਇਆ <br/> ਅਗਲੀ ਖ਼ਬਰ 'ਅਧਿਆਪਕ ਦਿਵਸ' ਮੌਕੇ ਡੀ. ਏ. ਵੀ. ਗਰਲਜ਼ ਕਾਲਜ ਦੇ ਚਾਰ ਅਧਿਆਪਕਾਂ ਦਾ ਸਨਮਾਨ <br/>
Ad Position 24