05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਡਿਪਟੀ ਕਮਿਸ਼ਨਰ ਮਨਦੀਪ ਕੌਰ ਵਲੋਂ ਭੂਨਾ 'ਚ ਡਰੇਨੇਜ ਦੇ ਕੰਮ ਦਾ ਜਾਇਜ਼ਾ <br/>

Ad Position 21
No active advertisement
ਅਜੀਤ ਡੈਸਕ 05-09-2025
ਫ਼ਤਿਹਾਬਾਦ, 4 ਸਤੰਬਰ (ਹਰਬੰਸ ਸਿੰਘ ਮੰਡੇਰ)- ਡਿਪਟੀ ਕਮਿਸ਼ਨਰ ਮਨਦੀਪ ਕੌਰ ਨੇ ਭੂਨਾ ਸ਼ਹਿਰ 'ਚ ਡਰੇਨੇਜ ਦੇ ਕੰਮ ਦਾ ਬਾਰੀਕੀ ਨਾਲ ਨਿਰੀਖਣ ਕੀਤਾ | ਉਨ੍ਹਾਂ ਟਰੈਕਟਰ 'ਤੇ ਬੈਠ ਕੇ ਵੱਖ-ਵੱਖ ਇਲਾਕਿਆਂ ਦਾ ਜਾਇਜ਼ਾ ਲਿਆ ਅਤੇ ਮੌਜੂਦ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ | ਡੀ.ਐਮ.ਸੀ ਸੰਜੇ ਬਿਸ਼ਨੋਈ ਨੇ ਖ਼ੁਦ ਟਰੈਕਟਰ ਚਲਾਇਆ ਅਤੇ ਡਿਪਟੀ ਕਮਿਸ਼ਨਰ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਨਾਗਰਿਕਾਂ ਨੂੰ ਕਿਸੇ ਵੀ ਸਥਿਤੀ ਵਿਚ ਘਬਰਾਉਣ ਦੀ ਲੋੜ ਨਹੀਂ ਹੈ | ਡਿਪਟੀ ਕਮਿਸ਼ਨਰ ਨੇ ਭਗਤ ਸਿੰਘ ਪਾਰਕ, ਊਧਮ ਸਿੰਘ ਚੌਕ, ਖੈਰੀ ਰੋਡ, ਹਿਸਾਰ ਰੋਡ ਅਤੇ ਭੂਨਾ ਮਾਈਨਰ ਨੇੜੇ ਚੱਲ ਰਹੇ ਡਰੇਨੇਜ ਦੇ ਕੰਮ ਦਾ ਨਿਰੀਖਣ ਕੀਤਾ | ਉਨ੍ਹਾਂ ਸਬੰਧਿਤ ਵਿਭਾਗਾਂ ਦੀਆਂ ਟੀਮਾਂ ਨੂੰ ਜਲਦੀ ਡਰੇਨੇਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ | ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਹਤ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਡੀ.ਐਮ.ਸੀ. ਸੰਜੇ ਬਿਸ਼ਨੋਈ, ਐਸ.ਡੀ.ਐਮ. ਰਾਜੇਸ਼ ਕੁਮਾਰ, ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਬਲਵਿੰਦਰ ਨੈਨ, ਡੀ.ਡੀ.ਪੀ.ਓ. ਅਨੂਪ ਸਿੰਘ, ਡਿਪਟੀ ਡਾਇਰੈਕਟਰ ਅਮਿਤ ਪੰਵਾਰ, ਨਗਰ ਕੌਂਸਲ ਦੇ ਈ.ਓ. ਰਾਜਿੰਦਰ ਸੋਨੀ, ਨਗਰ ਸਕੱਤਰ ਦੀਪਕ ਕੁਮਾਰ, ਐਮ.ਈ. ਨਰਿੰਦਰ ਪੰਵਾਰ, ਐਸ.ਡੀ.ਓ. ਸਤਪਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਜ ਟੀ.ਬੀ. ਦਫ਼ਤਰ ਪੰਚਕੂਲਾ ਟੀਮ ਦੇ ਮੈਂਬਰ ਲਲਿਤਾ ਗੁਰਜਰ ਅਤੇ ਡਿੰਪਲ ਵਲੋਂ ਜ਼ਿਲ੍ਹਾ ਯਮੁਨਾਨਗਰ ਦੌਰਾ <br/> ਅਗਲੀ ਖ਼ਬਰ ਅਧਿਆਪਕ ਦਾ ਕੰਮ ਵਿਦਿਆਰਥੀ ਨੂੰ ਗਿਆਨ ਦੇਣ ਦੇ ਨਾਲ ਹੀ ਜੀਵਨ ਦੀਆਂ ਕਦਰਾਂ-ਕੀਮਤਾਂ ਤੇ ਨੈਤਿਕਤਾ ਸਿਖਾਉਣਾ ਹੈ - ਡਾ. ਕ...
Ad Position 24