05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਨਵੀਨ ਜਿੰਦਲ ਫਾਊਾਡੇਸ਼ਨ ਨੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ <br/>

Ad Position 21
No active advertisement
ਅਜੀਤ ਡੈਸਕ 05-09-2025
ਗੁਹਲਾ ਚੀਕਾ, 4 ਸਤੰਬਰ (ਓ.ਪੀ. ਸੈਣੀ)-ਨਵੀਨ ਜਿੰਦਲ ਫਾਊਾਡੇਸ਼ਨ ਦੁਆਰਾ ਚਲਾਈ ਜਾ ਰਹੀ ਮੋਬਾਈਲ ਮੈਡੀਕਲ ਯੂਨਿਟ ਨੇ ਗੁਹਲਾ ਹਲਕੇ ਦੇ ਪਿੰਡ ਸੌਗਲਪੁਰ, ਕਸੋਲੀ, ਪਪਰਾਲਾ, ਸਿਹਾਲੀ, ਭਾਗਲ, ਰਤਾਖੇੜਾ ਕਦਮ ਤੱਕ ਪਹੁੰਚ ਕੀਤੀ ਤੇ 402 ਲੋਕਾਂ ਨੂੰ ਸਿਹਤ ਲਾਭ ਪ੍ਰਦਾਨ ਕੀਤੇ | ਉਪਰੋਕਤ ਜਾਣਕਾਰੀ ਦਿੰਦੇ ਹੋਏ ਸੰਸਦ ਮੈਂਬਰ ਨਵੀਨ ਜਿੰਦਲ ਦੇ ਦਫ਼ਤਰ ਇੰਚਾਰਜ ਧਰਮਵੀਰ ਸਿੰਘ ਨੇ ਦੱਸਿਆ ਕਿ ਸੰਸਦ ਮੈਂਬਰ ਨਵੀਨ ਜਿੰਦਲ ਦੀ ਪਹਿਲਕਦਮੀ 'ਤੇ ਗੁਹਲਾ ਹਲਕੇ ਦੇ ਅੱਧਾ ਦਰਜਨ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਚਲਾਏ ਜਾ ਰਹੇ ਮੋਬਾਈਲ ਮੈਡੀਕਲ ਯੂਨਿਟ ਵਿਚ, ਐਮ.ਬੀ.ਬੀ.ਐਸ. ਡਾਕਟਰ ਦੁਆਰਾ ਸਲਾਹ-ਮਸ਼ਵਰਾ ਅਤੇ ਜਾਂਚ ਤੋਂ ਬਾਅਦ ਮੁਫ਼ਤ ਦਵਾਈਆਂ ਵੰਡੀਆਂ ਗਈਆਂ¢ ਇਸ ਦੇ ਨਾਲ ਹੀ ਖੂਨ ਤੇ ਪਿਸ਼ਾਬ ਦੀ ਜਾਂਚ ਵੀ ਕੀਤੀ ਗਈ | ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਦੀ ਕੋਸ਼ਿਸ਼ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ | ਇਸ ਮੌਕੇ ਪਿੰਡ ਸਿੰਘਾਲੀ ਅਤੇ ਸੋਗਲਪੁਰ ਦੇ ਸਰਪੰਚ, ਡਾ. ਆਸ਼ਾ ਰਾਣੀ, ਚਰਨਜੀਤ ਸਿੰਘ ਸਾਬਕਾ ਸਰਪੰਚ ਗੁਰਦੀਪ, ਜੈ ਭਗਵਾਨ ਸ਼ਰਮਾ ਬੋਪੁਰ, ਸਰਦਾਰ ਹਰਚੇਤ ਸਿੰਘ, ਰਵਿੰਦਰ ਸਿੰਘ, ਸ਼ੇਰ ਸਿੰਘ, ਗੁਰਦੇਵ ਸਿੰਘ, ਮੇਜਰ ਸਿੰਘ, ਭੁਪਿੰਦਰ ਸਿੰਘ, ਪਿੰਡ ਪਪਰਾਲਾ ਦੇ ਸਰਪੰਚ ਆਸ਼ਾ ਦੇਵੀ, ਪੁਨੀਤ ਕੁਮਾਰ, ਪ੍ਰੀਤਮ ਸਿੰਘ ਸਾਬਕਾ ਸਰਪੰਚ, ਧਰਮ ਸਿੰਘ, ਬਲਜੀਤ, ਗੁਰਪ੍ਰੀਤ, ਸਰਪੰਚ ਜਗਤਾਰ ਸਿੰਘ ਸਾਬਕਾ ਸਰਪੰਚ, ਜਗਤਾਰ ਸਿੰਘ ਸਾਬਕਾ ਸਰਪੰਚ, ਜਗਤਾਰ ਸਿੰਘ, ਸਰਪੰਚ ਮਹਿੰਦਰ ਨੰਬਰਦਾਰ, ਕੁਲਵੰਤ ਸਿੰਘ, ਕਰਨੈਲ ਸਿੰਘ, ਸੰਦੀਪ ਕੁਮਾਰ ਸਰਪੰਚ ਭਾਗਲ, ਸੁਖਦੇਵ ਕਸ਼ਯਪ, ਤਰਸੇਮ ਸਿੰਘ ਸਰਪੰਚ ਰੱਤਾਖੇੜਾ ਕਦਮ, ਡਾ. ਬਲਵਿੰਦਰ, ਨਵੀਨ ਜਿੰਦਲ ਫਾਊਾਡੇਸ਼ਨ ਟੀਮ ਤੋਂ ਨਿਤਿਨ ਕਾਜਲ ਅਤੇ ਹਲਕਾ ਇੰਚਾਰਜ ਕਰਮਵੀਰ ਸਿਸੋਦੀਆ ਸਮੇਤ ਹੋਰ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਨੇ ਏ.ਡੀ.ਸੀ. ਮੈਡਮ ਚਾਰੂਮਿਤਾ ਨੂੰ ਮੰਗ ਪੱਤਰ ਦਿੱਤਾ ਅਗਲੀ ਖ਼ਬਰ ਰਾਜ ਟੀ.ਬੀ. ਦਫ਼ਤਰ ਪੰਚਕੂਲਾ ਟੀਮ ਦੇ ਮੈਂਬਰ ਲਲਿਤਾ ਗੁਰਜਰ ਅਤੇ ਡਿੰਪਲ ਵਲੋਂ ਜ਼ਿਲ੍ਹਾ ਯਮੁਨਾਨਗਰ ਦੌਰਾ <br/>
Ad Position 24