28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਭਾਰੀ ਮੀਂਹ ਕਾਰਨ ਸਿਰਸਾ ਪਾਣੀ 'ਚ ਡੁੱਬਿਆ <br/>

Ad Position 21
No active advertisement
ਸਿਰਸਾ ਸ਼ਹਿਰ ਦੇ ਇੱਕ ਬਾਜ਼ਾਰ 'ਚ ਭਰਿਆ ਮੀਂਹ ਦਾ ਪਾਣੀ ਅਤੇ ਪਾਣੀ ਦੀ ਨਿਕਾਸੀ ਕਰ ਰਹੇ ਵਿਭਾਗ ਦੇ ਕਰਮਚਾਰੀ | ਤਸਵੀਰਾਂ : ਪੰਨੀਵਾਲੀਆ <br/> 08-09-2025
ਸਿਰਸਾ, 7 ਸਤੰਬਰ (ਭੁਪਿੰਦਰ ਪੰਨੀਵਾਲੀਆ)- ਪਿਛਲੇ ਕਈ ਦਿਨਾਂ ਤੋਂ ਪਏ ਭਾਰੀ ਮੀਂਹ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਹਰ ਪਾਸੇ ਮੀਂਹ ਦਾ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿਛਲੇ ਇੱਕ ਹਫ਼ਤੇ ਤੋਂ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ | ਭਾਰੀ ਮੀਂਹ ਕਾਰਨ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਵਿੱਚ ਪਾਣੀ ਭਰ ਗਿਆ ਹੈ | ਸੀਵਰੇਜ ਬੰਦ ਹੋ ਗਏ ਹਨ | ਕਈ ਥਾਵਾਂ 'ਤੇ ਗਲੀਆਂ ਅਤੇ ਸੜਕਾਂ ਟੁੱਟਣ ਕਾਰਨ ਵੱਡੇ ਵੱਡੇ ਟੋਏ ਪੈ ਗਏ ਹਨ | ਕਈ ਘਰਾਂ ਵਿੱਚ ਫ਼ਰਸ਼ ਪਾਣੀ 'ਚ ਡੁੱਬ ਗਏ ਹਨ ਅਤੇ ਕੰਧਾਂ 'ਤੇ ਤਰੇੜਾਂ ਪੈ ਗਈਆਂ ਹਨ | ਲੋਕ ਮੀਂਹ ਤੋਂ ਡਰਨ ਲੱਗ ਪਏ ਹਨ | ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਦੀਆਂ ਵਪਾਰਕ ਗਤੀਵਿਧੀਆਂ ਠੱਪ ਹੋ ਗਈਆਂ ਹਨ | ਲੋਕ ਘਰੋਂ ਬਾਹਰ ਨਿਕਲਣ ਤੋਂ ਝਿਜਕਣ ਲੱਗ ਪਏ ਹਨ, ਕਿਉਂਕਿ ਕਈ ਥਾਵਾਂ 'ਤੇ ਸੜਕਾਂ 'ਤੇ ਟੋਏ ਪੈ ਗਏ ਹਨ | ਹੁਣ ਸੜਕ 'ਤੇ ਬਾਹਰ ਜਾਣਾ ਸੁਰੱਖਿਅਤ ਨਹੀਂ ਰਿਹਾ | ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਚੌਕਾਂ ਵਿੱਚ ਦੋ ਤੋਂ ਤਿੰਨ ਫੁੱਟ ਪਾਣੀ ਇਕੱਠਾ ਹੋ ਗਿਆ | ਗੋਲ ਡਿਗੀ ਚੌਕ, ਸੁਰਖਾਬ ਚੌਕ, ਸੂਰਤਗੜ੍ਹੀਆ ਚੌਕ, ਹਿਸਾਰੀਆ ਬਾਜ਼ਾਰ, ਡੱਬਵਾਲੀ ਰੋਡ, ਜਨਤਾ ਭਵਨ ਰੋਡ ਸਮੇਤ ਕਈ ਥਾਵਾਂ 'ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਮੁਸ਼ਕਲ ਆ ਰਹੀ ਹੈ | ਦੂਜੇ ਪਾਸੇ ਘੱਗਰ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ | ਜਿਸ ਕਾਰਨ ਲੋਕਾਂ ਵਿੱਚ ਭੈਅ ਦਾ ਮਾਹੌਲ ਹੈ | ਸਿਰਸਾ ਸ਼ਹਿਰ ਵਿੱਚ 32 ਮਿਲੀਮੀਟਰ ਬਾਰਿਸ਼ ਹੋਈ, ਜਦੋਂ ਕਿ ਓਟੂ ਖੇਤਰ ਵਿੱਚ 25 ਮਿਲੀਮੀਟਰ ਬਾਰਿਸ਼ ਹੋਈ | ਇਸ ਤੋਂ ਇਲਾਵਾ, ਪੇਂਡੂ ਖੇਤਰਾਂ ਵਿੱਚ ਵੀ ਅÏਸਤਨ 10 ਮਿਲੀਮੀਟਰ ਬਾਰਿਸ਼ ਹੋਈ | ਉੱਤਰੀ ਖੇਤਰ ਵਿੱਚ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਨਗਰ ਪ੍ਰੀਸ਼ਦ ਤੇ ਜਨ ਸਿਹਤ ਵਿਭਾਗ ਦੀਆਂ ਟੀਮਾਂ ਡਰੇਨੇਜ਼ ਲਈ ਦਿਨ ਰਾਤ ਕੰਮ ਕਰ ਰਹੀਆਂ ਹਨ | ਨਗਰ ਪ੍ਰੀਸ਼ਦ ਦੇ ਕਰਮਚਾਰੀ ਸ਼ਹਿਰ ਵਿੱਚ ਪਾਣੀ ਭਰਨ ਦੀ ਸਮੱਸਿਆ ਨਾਲ ਜਲਦੀ ਨਜਿੱਠਣ ਲਈ ਜ਼ਿੰਮੇਵਾਰੀ ਸੰਭਾਲ ਰਹੇ ਹਨ | ਸਿਰਸਾ ਦੇ ਏਡੀਸੀ ਵੀਰੇਂਦਰ ਸਹਿਰਾਵਤ ਨੇ ਕਿਹਾ ਕਿ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ | ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤ ਦੇ ਮੌਸਮ ਦੌਰਾਨ ਵਾਧੂ ਪੰਪ ਸੈੱਟਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਹਰੇਕ ਮਸ਼ੀਨ ਨੂੰ ਲਗਾਤਾਰ ਚਲਦਾ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਪਾਣੀ ਭਰਨ ਨੂੰ ਰੋਕਣਾ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੈ | ਨਾਲ ਹੀ ਨਗਰ ਪ੍ਰੀਸ਼ਦ ਤੇ ਜਨ ਸਿਹਤ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਸੁਰਖਾਬ ਡਿਸਪੋਜ਼ਲ ਵਿਖੇ ਜਨ ਸਿਹਤ ਵਿਭਾਗ ਦੀ ਟੀਮ ਲਗਾਤਾਰ ਸਰਗਰਮ ਹੈ | ਇੱਥੇ ਪੰਪਿੰਗ ਸਿਸਟਮ ਲਗਾਤਾਰ ਚੱਲ ਰਿਹਾ ਹੈ ਤੇ ਪਾਣੀ ਦੀ ਨਿਕਾਸੀ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਹੀ ਹੈ | ਇਸ ਦੇ ਨਾਲ ਹੀ ਸਰਕਾਰੀ ਮਾਡਲ ਸਕੂਲ ਦੇ ਨੇੜੇ ਲਗਾਇਆ ਗਿਆ ਪੰਪਿੰਗ ਸੈੱਟ ਵੀ ਪੂਰੀ ਸਮਰੱਥਾ ਨਾਲ ਕੰਮ ਕਰ ਰਿਹਾ ਹੈ | ਇਸ ਖੇਤਰ ਵਿੱਚ ਪਾਣੀ ਭਰਨ ਦੀ ਸਥਿਤੀ ਨੂੰ ਕੰਟਰੋਲ ਕਰਨ ਲਈ ਮਸ਼ੀਨਾਂ ਨੂੰ ਲਗਾਤਾਰ ਚਲਾਇਆ ਜਾ ਰਿਹਾ ਹੈ | ਨਗਰ ਕੌਂਸਲ ਦਾ ਨਿਕਾਸੀ ਦਾ ਕੰਮ ਜਨਤਾ ਭਵਨ ਰੋਡ 'ਤੇ ਵੀ ਚੱਲ ਰਿਹਾ ਹੈ ਤੇ ਕਰਮਚਾਰੀ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਵਿੱਚ ਲੱਗੇ ਹੋਏ ਹਨ | ਇਸ ਤੋਂ ਇਲਾਵਾ ਕੰਗਨਪੁਰ ਰੋਡ 'ਤੇ ਸਥਿਤ ਜਨ ਸਿਹਤ ਵਿਭਾਗ ਦਾ ਨਿਕਾਸੀ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ | ਇੱਥੇ ਵੀ ਪਾਣੀ ਦੀ ਨਿਕਾਸੀ ਵਿੱਚ ਕੋਈ ਸਮੱਸਿਆ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਮੀਂਹ ਕਾਰਨ ਫਸਲਾਂ ਦਾ ਨੁਕਸਾਨ, ਕਿਸਾਨ ਚਿੰਤਤ <br/> ਅਗਲੀ ਖ਼ਬਰ ਸਰਕਾਰ ਦੀ ਅਸਫਲਤਾ ਕਾਰਨ ਖੇਤਾਂ ਤੇ ਘਰਾਂ 'ਚ ਪਾਣੀ ਭਰਨ ਕਾਰਨ ਲੋਕ ਪਰੇਸ਼ਾਨ : ਕੁਮਾਰੀ ਸ਼ੈਲਜਾ <br/>
Ad Position 24