ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਖੋਜਾਰਥੀਆਂ ਨੇ ਨਾਰੀਵਾਦੀ ਚਿੰਤਕਾਂ ਬਾਰੇ ਖੋਜ-ਪੱਤਰ ਕੀਤੇ ਪੇਸ਼ <br/>

Ad Position 21
No active advertisement
ਅਜੀਤ ਡੈਸਕ 05-11-2025
ਨਵੀਂ ਦਿੱਲੀ, 4 ਨਵੰਬਰ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਮਹੀਨਾਵਾਰ 'ਸਾਹਿਤ ਸੰਵਾਦ : ਚਿੰਤਕ ਲੜੀ' ਤਹਿਤ ਸਾਹਿਤਕ ਸਮਾਗਮ ਦਾ ਆਯੋਜਨ ਕਰਵਾਇਆ ਗਿਆ ਜਿਸ ਵਿਚ ਵਿਭਾਗ ਦੇ ਖੋਜਾਰਥੀਆਂ ਨੇ ਤਿੰਨ ਉੱਘੇ ਨਾਰੀਵਾਦੀ ਚਿੰਤਕਾਂ ਬਾਰੇ ਖੋਜ-ਪੱਤਰ ਪ੍ਰਸਤੁਤ ਕੀਤੇ | ਸਮਾਗਮ ਦੇ ਸ਼ੁਰੂ ਵਿਚ ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਸਵਾਗਤੀ ਸ਼ਬਦ ਕਹਿੰਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਵਿਭਾਗ ਵਿਚ 18-19 ਨਵੰਬਰ ਨੂੰ ਪਾਪੂਲਰ ਪੰਜਾਬੀ ਸੱਭਿਆਚਾਰ ਵਿਸ਼ੇ ਉਪਰ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਜਾਏਗਾ | ਸਮਾਗਮ ਦੇ ਕੋਆਰਡੀਨੇਟਰ ਡਾ. ਰਜਨੀ ਬਾਲਾ ਨੇ ਨਾਰੀਵਾਦ ਨਾਲ ਮੁਢਲੀ ਜਾਣ-ਪਛਾਣ ਕਰਵਾਈ | ਪਹਿਲਾ ਖੋਜ ਪੱਤਰ ਵਿਭਾਗ ਦੀ ਵਿਦਿਆਰਥਣ ਰਾਜਵੀਰ ਕੌਰ ਨੇ ਨਾਰੀਵਾਦੀ ਚਿੰਤਕ ਵਰਜੀਨੀਆ ਵੁਲਫ਼ ਦੀ ਜੀਵਨੀ ਨੁਮਾ ਲਿਖਤ ''ਰੂਮ ਆਫ ਵਨਜ਼ ਓਨ'' ਦੇ ਹਵਾਲੇ ਨਾਲ ਪੇਸ਼ ਕੀਤਾ | ਉਸ ਨੇ ਦੱਸਿਆ ਕਿ ਵਰਜੀਨੀਆ ਵੁਲਫ਼ ਨੇ ਇਸ ਲਿਖਤ ਵਿਚ ਸ਼ੈਕਸਪੀਅਰ ਦੇ ਚਿੰਤਨ ਵਿਚ ਪੇਸ਼ ਹੋਏ ਨਾਰੀਵਾਦੀ ਚਿੰਤਨ ਦਾ ਵਿਸ਼ਲੇਸ਼ਣ ਪੇਸ਼ ਕੀਤਾ | ਸ਼ੈਕਸਪੀਅਰ ਨੇ ਆਪਣੀਆਂ ਲਿਖਤਾਂ ਵਿਚ ਨਾਰੀਵਾਦ ਦਾ ਜੋ ਰੂਪ ਚਿਤਰਿਆ ਹੈ, ਉਸਦਾ ਹਕੀਕੀ ਹਾਲਾਤ ਨਾਲ ਨੇੜੇ-ਤੇੜੇ ਦਾ ਵੀ ਰਿਸ਼ਤਾ ਨਹੀਂ ਸੀ | ਉਸ ਦੌਰ ਵਿਚ ਔਰਤਾਂ ਘਰਾਂ ਵਿਚ ਕੈਦ ਸਨ | ਆਜ਼ਾਦੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀਆਂ ਔਰਤਾਂ ਆਤਮ ਹੱਤਿਆ ਦਾ ਸ਼ਿਕਾਰ ਹੋਈਆਂ | ਦੂਜਾ ਖੋਜ-ਪੱਤਰ ਕਿਰਨਦੀਪ ਕੌਰ ਨੇ ਪੇਸ਼ ਕੀਤਾ ਜਿਸ ਵਿਚ ਉਸਨੇ ਸੀਮੋਨ ਦ ਬੁਆਰ ਦੀ ਲਿਖਤ 'ਦ ਸੈਕੰਡ ਸੈਕਸ' ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਉਸਨੇ ਕਿਹਾ ਕਿ ਸੀਮੋਨ ਔਰਤ ਦੇ ਪਰ ਤੋਂ ਸਵੈ ਤੱਕ ਦੇ ਸਫ਼ਰ ਨੂੰ ਕੇਂਦਰ ਵਿਚ ਰੱਖਦੀ ਹੈ | ਸੀਮੋਨ ਦੁਆਰਾ ਪੇਸ਼ ਕੀਤੇ ਗਏ ਵਿਚਾਰਾਂ ਤੋਂ ਸਪਸ਼ੱਟ ਹੁੰਦਾ ਹੈ ਕਿ ਉਸਨੇ ਔਰਤ ਦੀ ਹੋਣੀ, ਤ੍ਰਾਸਦੀ ਨੂੰ ਬੜੀ ਬਾਰੀਕੀ ਨਾਲ ਬਿਆਨਿਆ ਹੈ | ਤੀਜਾ ਅਤੇ ਆਖ਼ਰੀ ਖੋਜ ਪੱਤਰ ਸੰਦੀਪ ਸ਼ਰਮਾ ਨੇ ਪੇਸ਼ ਕੀਤਾ ਜੋ ਕਿ ਜੂਲੀਆ ਕ੍ਰਿਸਤੀਵਾ ਅਤੇ ਸੀਮੋਨ ਦ ਬੁਆਰ ਦੇ ਪ੍ਰਸੰਗ ਵਿਚ ਸੀ | ਉਸ ਨੇ ਕਿਹਾ ਕਿ ਨਾਰੀਵਾਦ ਆਤਮ ਦੀ ਗੱਲ ਕਰਦਾ ਹੈ | ਬੁਆਰ ਨਾਰੀਵਾਦ ਨੂੰ ਉਸਦੀ ਸਮਾਜਿਕਤਾ ਅਤੇ ਕੂਟਨੀਤਕ ਰਮਜ਼ਾਂ ਵਿਚੋਂ ਪਛਾਣਦੀ ਹੈ | ਕ੍ਰਿਸਤੇਵਾ ਨਾਰੀ ਦੇ ਆਤਮ ਨੂੰ ਮਨੋਵਿਸ਼ਲੇਸ਼ਣੀ ਵਿਧਾਨ ਵਿਚੋਂ ਸਮਝਦੀ ਹੈ | ਅੰਤ ਵਿਚ ਡਾ. ਰੰਜੂ ਬਾਲਾ ਨੇ ਸਭਨਾਂ ਦਾ ਰਸਮੀ ਧੰਨਵਾਦ ਕੀਤਾ | ਇਸ ਸਮਾਗਮ ਵਿਚ ਪ੍ਰੋ. ਰਵੀ ਰਵਿੰਦਰ, ਪ੍ਰੋ. ਬਲਜਿੰਦਰ ਨਸਰਾਲੀ, ਡਾ. ਨਛੱਤਰ ਸਿੰਘ, ਡਾ. ਯਾਦਵਿੰਦਰ ਸਿੰਘ, ਡਾ. ਰੰਜੂ ਬਾਲਾ ਤੋਂ ਇਲਾਵਾ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਫਾਰ ਗਰਲਜ਼ ਵਿਖੇ 'ਹਰਿਆਣਾ ਦਿਵਸ' ਨੂੰ ਸਮਰਪਿਤ ਵੱਖ-ਵੱਖ ਮੁਕਾਬਲੇ ਕਰਵਾਏ ਅਗਲੀ ਖ਼ਬਰ ਦਿੱਲੀ ਵਿਚ ਡੇਂਗੂ ਨਾਲ ਦੋ ਲੋਕਾਂ ਦੀ ਮੌਤ
Ad Position 24
No active advertisement