ਨਵੀਂ ਦਿੱਲੀ, 4 ਨਵੰਬਰ (ਮਿਸਰਦੀਪ ਭਾਟੀਆ)-5 ਨਵੰਬਰ 2025 ਨੂੰ ਭਾਰਤ ਦੇ ਕਈ ਰਾਜਾਂ ਵਿਚ ਸਕੂਲ, ਕਾਲਜ, ਬੈਂਕ, ਸਰਕਾਰੀ ਦਫ਼ਤਰ ਬੰਦ ਰਹਿਣਗੇ | ਕਿਉਂਕਿ 5 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਜੋ ਕਿ ਜਨਤਕ ਛੁੱਟੀ ਹੈ | ਸਰਕਾਰ ਨੇ ਇਸ ਛੁੱਟੀ ਲਈ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਹੈ | ਦਿੱਲੀ, ਨੋਇਡਾ, ਗਾਜ਼ੀਆਬਾਦ, ਫ਼ਰੀਦਾਬਾਦ ਸਮੇਤ ਕਈ ਰਾਜਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ | ਦਿੱਲੀ-ਐਨ.ਸੀ.ਆਰ., ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਰਾਜਸਥਾਨ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਹੋਰ ਕਈ ਥਾਵਾਂ 'ਤੇ ਸਕੂਲ 5 ਨਵੰਬਰ ਨੂੰ ਬੰਦ ਰਹਿਣਗੇ | ਇਸ ਦਿਨ ਪਹਿਲੇ ਸਿੱਖ ਗੁਰੂ ਅਤੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ | ਇਹ ਸਿੱਖ ਧਰਮ ਦੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿਚੋਂ ਇਕ ਹੈ |