ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਅਧਿਆਤਮ ਵਿਚ ਕਰਮ ਦਾ ਸੰਤੁਲਨ ਜ਼ਰੂਰੀ-ਮਾਤਾ ਸੁਦੀਕਸ਼ਾ <br/>

Ad Position 21
No active advertisement
ਅਜੀਤ ਡੈਸਕ 05-11-2025
ਨਵੀਂ ਦਿੱਲੀ, 4 ਨਵੰਬਰ (ਮਿਸਰਦੀਪ ਭਾਟੀਆ)-ਸੰਸਾਰਿਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਅਧਿਆਤਮਿਕਤਾ ਨੂੰ ਅਪਣਾਉਣ ਨਾਲ ਜੀਵਨ ਆਸਾਨ, ਸੁੰਦਰ ਅਤੇ ਸਫ਼ਲ ਹੋ ਜਾਂਦਾ ਹੈ | ਮਾਤਾ ਸੁਦੀਕਸ਼ਾ ਨੇ 78ਵੇਂ ਨਿਰੰਕਾਰੀ ਸੰਤ ਸਮਾਗਮ ਦੌਰਾਨ ਉਪਰੋਕਤ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਫਰਮਾਇਆ ਕਿ ਸਿਰਫ਼ ਭੌਤਿਕ ਚੀਜ਼ਾਂ ਨਾਲ ਜੁੜੇ ਰਹਿਣਾ ਜਾਂ ਅਧਿਆਤਮਿਕ ਤਰੱਕੀ ਲਈ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਤਿਆਗਣਾ ਦੋਵੇਂ ਜੀਵਨ ਵਿਚ ਤਰੱਕੀ ਲਈ ਰੁਕਾਵਟਾਂ ਹਨ | ਸੰਸਾਰ ਵਿਚ ਨਿਰਲੇਪਤਾ ਨਾਲ ਰਹਿੰਦੇ ਹੋਏ ਅਤੇ ਪਰਉਪਕਾਰ ਦੇ ਮਾਰਗ 'ਤੇ ਚਲਦੇ ਹੋਏ ਸੰਤਾਂ ਨੇ ਹਮੇਸ਼ਾ ਸੰਤੁਲਿਤ ਜੀਵਨ ਦੀ ਗੱਲ ਕੀਤੀ ਹੈ | ਵਸੁਧੈਵ ਕੁਟੁੰਬਕਮ ਦੀ ਭਾਵਨਾ ਦਾ ਹਵਾਲਾ ਦਿੰਦੇ ਹੋਏ ਮਾਤਾ ਸੁਦੀਕਸ਼ਾ ਨੇ ਫਰਮਾਇਆ ਕਿ ਸੰਤ ਆਪਣੇ ਜੀਵਨ ਵਿਚ ਸਭ ਨੂੰ ਇਕ ਸਮਾਨ ਮੰਨਦੇ ਹੋਏ ਸਾਰੀ ਮਨੁੱਖਤਾ ਲਈ ਪਿਆਰ ਦਾ ਭਾਵ ਰੱਖਦੇ ਹਨ | ਸੰਤ ਹਰ ਕਿਸੇ ਨੂੰ ਬਰਾਬਰ ਨਜ਼ਰਾਂ ਨਾਲ ਦੇਖਦੇ ਹਨ | ਜਾਤਪਾਤ, ਚੰਗਿਆਈ-ਬੁਰਾਈ, ਅਮੀਰੀ-ਗਰੀਬੀ ਅਤੇ ਕਿਸੇ ਵੀ ਹੋਰ ਆਧਾਰ 'ਤੇ ਕੋਈ ਭੇਦਭਾਵ ਨਹੀਂ ਕਰਦੇ | ਜਿੱਥੇ ਕੋਈ ਭੇਦਭਾਵ ਨਹੀਂ ਹੁੰਦਾ, ਉਥੇ ਕੋਈ ਨਫ਼ਰਤ ਨਹੀਂ ਹੁੰਦੀ ਸਿਰਫ਼ ਪਿਆਰ ਹੀ ਰਹਿੰਦਾ ਹੈ | ਉਨ੍ਹਾਂ ਅੰਤ ਵਿਚ ਫਰਮਾਇਆ ਕਿ ਪਿਆਰ ਦੇਣਾ ਵੀ ਹੈ ਅਤੇ ਸਵੀਕਾਰ ਵੀ ਕਰਨਾ ਹੈ | ਅਸਲ ਵਿਚ ਪਿਆਰ ਦੇਣ ਦਾ ਨਾਂਅ ਹੈ ਲੈਣ ਦਾ ਨਹੀਂ | ਪਿਆਰ ਉਹ ਭਾਵ ਹੈ ਜਿੰਨਾ ਵੀ ਵੰਡਦੇ ਹਾਂ ਓਨਾ ਹੀ ਮਨ ਖੁਸ਼ ਰਹਿੰਦਾ ਹੈ | ਪਿਆਰ ਦੇ ਬਦਲੇ ਵਿਚ ਕੁਝ ਪ੍ਰਾਪਤ ਕਰਨ ਦੀ ਉਮੀਦ ਨਹੀਂ ਰੱਖਣੀ ਚਾਹੀਦੀ | ਇਸ ਸੰਤੁਲਿਤ ਰਵੱਈਏ ਨੂੰ ਅਪਣਾਉਣ ਨਾਲ ਮਨ ਵਿਚ ਨਿਰੰਤਰ ਸ਼ਿਕਵੇ ਦੀ ਬਜਾਏ ਸ਼ੁਕਰਾਨੇ ਦੇ ਭਾਵ ਬਣੇ ਰਹਿੰਦੇ ਹਨ | ਨਿਰੰਕਾਰੀ ਰਾਜ ਪਿਤਾ ਰਮਿਤ ਨੇ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਸੰਸਾਰਿਕ ਪ੍ਰੇਮ ਵਿਚ ਡੁੱਬਿਆ ਰਹਿੰਦਾ ਹੈ ਤਾਂ ਉਹ ਆਪਣੇ ਪਿਆਰੇ ਨੂੰ ਪਰਮਾਤਮਾ ਦਾ ਦਰਜਾ ਦਿੰਦਾ ਹੈ ਅਤੇ ਖੁਸ਼ ਰਹਿੰਦਾ ਹੈ | ਜੇਕਰ ਕਿਸੇ ਦੇ ਦਿਲ ਵਿਚ ਸਤਿਗੁਰੂ ਲਈ ਪਿਆਰ ਹੈ ਤਾਂ ਉਹ ਭਗਤ ਬਣ ਜਾਂਦਾ ਹੈ ਅਤੇ ਖੁਸ਼ ਹੋ ਕੇ ਨੱਚਣ-ਗਾਉਣ ਲਗਦਾ ਹੈ ਫਿਰ ਉਹ ਕਿਸੇ ਦੀਆਂ ਕਮੀਆਂ ਨੂੰ ਦੇਖਣਾ ਬੰਦ ਕਰ ਦਿੰਦਾ ਹੈ | ਉਹ ਹਰ ਥਾਂ ਪਰਮਾਤਮਾ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ | ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮਾਗਮ ਵਿਚ ਪਹੁੰਚੇ ਅਤੇ ਮਾਤਾ ਸੁਦੀਕਸ਼ਾ ਅਤੇ ਰਾਜ ਪਿਤਾ ਰਮਿਤ ਤੋਂ ਅਸ਼ੀਰਵਾਦ ਲਿਆ | ਸਮਾਗਮ ਅੰਦਰ 8 ਐਲੋਪੈਥਿਕ ਅਤੇ 6 ਹੋਮਿਓਪੈਥਿਕ ਡਿਸਪੈਂਸਰੀਆਂ ਕੰਮ ਕਰ ਰਹੀਆਂ ਹਨ | ਸਮਾਗਮ ਸਥਾਨ 'ਤੇ ਚਾਰ ਵੱਡੇ ਗਰਾਊਾਡਾਂ ਵਿਚ ਦਿਨ-ਰਾਤ ਦੁਨੀਆ ਭਰ ਤੋਂ ਆਏ ਲੱਖਾਂ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ 'ਚ ਸੀ.ਬੀ.ਆਈ. ਵਲੋਂ ਛਾਪੇਮਾਰੀ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਏ ਗਏ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ 'ਤੇ ਸਵਾਗਤ <br/>
Ad Position 24
No active advertisement