ਬੱਧਨੀ ਕਲਾਂ, 18 ਦਸੰਬਰ (ਸੰਜੀਵ ਕੋਛੜ)-ਜੀ ਭਾਰਤ (ਜੀ ਮੀਡੀਆ ਗਰੁੱਪ) ਦੁਆਰਾ ਦਿੱਲੀ ਵਿਖੇ ਆਯੋਜਿਤ ਪ੍ਰੋਗਰਾਮ ''ਭਾਰਤ ਕੀ ਉਡਾਣ 2.0'' 'ਚ ਸਿੱਖਿਆ ਤੇ ਸਿਹਤ ਦੇ ਖੇਤਰ 'ਚ ਵਡਮੁੱਲੇ ਯੋਗਦਾਨ ਲਈ ਬਾਬੇ ਕੇ ਗਰੁੱਪ ਆਫ਼ ਇੰਸਟੀਚਿਊਟਸ ਨੂੰ ''ਉੱਭਰਦਾ ਹੋਇਆ ਉੱਚ ਸਿੱਖਿਆ ਸੰਸਥਾਨ 2025'' ਦੇ ਪ੍ਰਤਿਸ਼ਠਿਤ ਸਨਮਾਨ ਨਾਲ ਨਿਵਾਜਿਆ ਗਿਆ | ਇਹ ਸਨਮਾਨ ਸੰਸਥਾਨ ਦੇ ਚੇਅਰਮੈਨ ਇੰਦਰਪਾਲ ਸਿੰਘ ਕਲੇਰ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਦੁਆਰਾ ਪ੍ਰਦਾਨ ਕੀਤਾ ਗਿਆ | ਇਸ ਸਮੇਂ ਵਿਚਾਰਕਾਂ ਨੇ ਕਿਹਾ ਕਿ ਬਾਬੇ ਕੇ ਗਰੁੱਪ ਆਫ਼ ਇੰਸਟੀਚਿਊਟਸ ਨੇ ਆਯੁਰਵੇਦ, ਨਰਸਿੰਗ, ਸਿੱਖਿਆ ਤੇ ਮੈਡੀਕਲ ਸਾਇੰਸੇਜ ਦੇ ਖੇਤਰ 'ਚ ਗੁਣਵੱਤਾ ਪੂਰਨ ਸਿੱਖਿਆ, ਆਧੁਨਿਕ ਸਹੂਲਤਾਂ ਤੇ ਸਮਾਜ ਹਿਤੈਸ਼ੀ ਦਿ੍ਸ਼ਟੀਕੋਣ ਨਾਲ ਸ਼ਲਾਘਾਯੋਗ ਕੰਮ ਕੀਤਾ ਹੈ | ਸੰਸਥਾਨ ਦੁਆਰਾ ਰੁਜ਼ਗਾਰ-ਮੁਖੀ ਤੇ ਮੱੁਲ ਆਧਾਰਿਤ ਸਿੱਖਿਆ ਪ੍ਰਦਾਨ ਕਰਨ ਦੇ ਯਤਨਾਂ ਨੂੰ ਵਿਸ਼ੇਸ਼ ਰੂਪ ਵਿਚ ਸਲਾਹਿਆ ਗਿਆ | ਸਨਮਾਨ ਪ੍ਰਾਪਤ ਕਰਨ ਤੇ ਚੇਅਰਮੈਨ ਇੰਦਰਪਾਲ ਸਿੰਘ ਕਲੇਰ ਨੇ ਜੀ ਭਾਰਤ ਤੇ ''ਭਾਰਤ ਕੀ ਉਡਾਣ 2.0'' ਦੇ ਪ੍ਰਬੰਧਕਾਂ ਦਾ ਧੰਨਵਾਦ ਪ੍ਰਗਟ ਕੀਤਾ | ਉਨ੍ਹਾਂ ਇਸ ਸਨਮਾਨ ਲਈ ਮੁਨੀਸ਼ ਸਿਸੋਦੀਆ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਪ੍ਰੋਗਰਾਮ 'ਚ ਦੇਸ਼ ਭਰ ਤੋਂ ਸਿੱਖਿਆ, ਸਿਹਤ ਤੇ ਸਮਾਜਿਕ ਖੇਤਰ ਦੀ ਅਨੇਕ ਪ੍ਰਤਿਸ਼ਠਿਤ ਤੇ ਨਾਮਵਰ ਹਸਤੀਆਂ ਨੇ ਭਾਗ ਲਿਆ ਤੇ ਸੰਸਥਾਨ ਦੀ ਉਪਲਬਧੀਆਂ ਦੀ ਖੂਬ ਪ੍ਰਸ਼ੰਸਾ ਕੀਤੀ |